‘ਭੂਲ ਭੁਲੱਈਆ 2’ ਨੇ 6 ਦਿਨਾਂ ’ਚ ਕੀਤੀ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ

05/26/2022 4:15:55 PM

ਮੁੰਬਈ (ਬਿਊਰੋ)– ‘ਭੂਲ ਭੁਲੱਈਆ 2’ 20 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ ਤੇ ਰਿਲੀਜ਼ ਹੁੰਦਿਆਂ ਹੀ ਫ਼ਿਲਮ ਨੇ ਆਪਣਾ ਜਾਦੂ ਚਾਰੇ ਪਾਸੇ ਚਲਾ ਦਿੱਤਾ ਹੈ। ਕਾਰਤਿਕ ਆਰੀਅਨ ਦੇ ਅੰਦਾਜ਼ ਨੇ ਤਾਂ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਨਵੇਂ ਗੀਤ ’ਚ ਕੀਤਾ ਨਸੀਬ ਸਣੇ ਇਨ੍ਹਾਂ ਗਾਇਕਾਂ ਨੂੰ ਰਿਪਲਾਈ! ਨਸੀਬ ਨੇ ਦਿੱਤਾ ਇਹ ਜਵਾਬ

ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਦੇ ਗੀਤ ਤੇ ਡਾਇਲਾਗਸ ਹਰ ਇਕ ਦੀ ਜ਼ੁਬਾਨ ’ਤੇ ਹਨ। ਇੰਨਾ ਹੀ ਨਹੀਂ, ਫ਼ਿਲਮ ਬਾਕਸ ਆਫਿਸ ’ਤੇ ਵੀ ਆਪਣੀ ਛਾਪ ਛੱਡ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ 14 ਕਰੋੜ ਦੀ ਓਪਨਿੰਗ ਕੀਤੀ ਸੀ। ਉਥੇ ਸਾਰਿਆਂ ਦੀਆਂ ਨਜ਼ਰਾਂ ਫ਼ਿਲਮ ਦੀ ਛੇਵੇਂ ਦਿਨ ਦੀ ਕਲੈਕਸ਼ਨ ’ਤੇ ਟਿਕੀਆਂ ਸਨ।

ਦੱਸ ਦੇਈਏ ਕਿ ਫ਼ਿਲਮ ਨੇ ਛੇਵੇਂ ਦਿਨ 8.51 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ। ਫ਼ਿਲਮ ਦੀ ਕੁਲ ਕਮਾਈ ਦੀ ਗੱਲ ਕਰੀਏ ਤਾਂ ਹੁਣ ਤਕ ਇਸ ਫ਼ਿਲਮ ਨੇ 84.78 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

PunjabKesari

ਫ਼ਿਲਮ ’ਚ ਕਾਰਤਿਕ ਆਰੀਅਨ, ਤਬੂ, ਕਿਆਰਾ ਅਡਵਾਨੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਇਕ ਹਾਰਰ ਕਾਮੇਡੀ ਹੈ, ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ। ਬਜਟ ਦੀ ਗੱਲ ਕਰੀਏ ਤਾਂ ‘ਭੂਲ ਭੁਲੱਈਆ 2’ ਦਾ ਬਜਟ 70 ਤੋਂ 80 ਕਰੜੋ ਰੁਪਏ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News