100 ਕਰੋੜ ਕਲੱਬ ’ਚ ਸ਼ਾਮਲ ਹੋਵੇਗੀ ‘ਭੂਲ ਭੁਲੱਈਆ 2’, ਹੁਣ ਤਕ ਕੀਤੀ ਇੰਨੀ ਕਮਾਈ

Friday, May 27, 2022 - 12:48 PM (IST)

100 ਕਰੋੜ ਕਲੱਬ ’ਚ ਸ਼ਾਮਲ ਹੋਵੇਗੀ ‘ਭੂਲ ਭੁਲੱਈਆ 2’, ਹੁਣ ਤਕ ਕੀਤੀ ਇੰਨੀ ਕਮਾਈ

ਮੁੰਬਈ (ਬਿਊਰੋ)– ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਤੇ ਤੱਬੂ ਦੀ ਫ਼ਿਲਮ ‘ਭੂਲ ਭੁਲੱਈਆ 2’ ਜਲਦ ਹੀ 100 ਕਰੋੜ ਕਲੱਬ ’ਚ ਸ਼ਾਮਲ ਹੋਣ ਜਾ ਰਹੀ ਹੈ। ਇਸ ਫ਼ਿਲਮ ਨੇ ਵੀਰਵਾਰ ਯਾਨੀ 26 ਤਾਰੀਖ਼ ਤਕ 92.05 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

ਫ਼ਿਲਮ 100 ਕਰੋੜ ਕਲੱਬ ’ਚ ਸ਼ਾਮਲ ਹੋਣ ਤੋਂ ਸਿਰਫ 7.95 ਕਰੋੜ ਰੁਪਏ ਪਿੱਛੇ ਹੈ। ਕਾਰਤਿਕ ਆਰੀਅਨ ਦੀ ਫ਼ਿਲਮ ਨੇ ਵੀਰਵਾਰ ਨੂੰ 7.27 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਸ ਦੇ ਨਾਲ ਹੀ ਫ਼ਿਲਮ ਸਾਲ 2022 ’ਚ ਪਹਿਲੇ ਹਫ਼ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚ ਦੂਜੇ ਨੰਬਰ ’ਤੇ ਹੈ। ਪਹਿਲੇ ਨੰਬਰ ’ਤੇ ‘ਦਿ ਕਸ਼ਮੀਰ ਫਾਈਲਜ਼’ ਹੈ, ਜਿਸ ਨੇ ਪਹਿਲੇ ਹਫ਼ਤੇ 97.30 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

‘ਭੂਲ ਭੁਲੱਈਆ 2’ 100 ਕਰੋੜ ਕਲੱਬ ’ਚ ਸ਼ਾਮਲ ਹੋਣ ਵਾਲੀ ਸਾਲ 2022 ਦੀ ਪੰਜਵੀਂ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ‘ਗੰਗੂਬਾਈ ਕਾਠੀਆਵਾੜੀ’, ‘ਦਿ ਕਸ਼ਮੀਰ ਫਾਈਲਜ਼’, ‘ਆਰ. ਆਰ. ਆਰ.’ ਤੇ ‘ਕੇ. ਜੀ. ਐੱਫ. 2’ 100 ਕਰੋੜ ਕਲੱਬ ’ਚ ਸ਼ਾਮਲ ਹੋ ਚੁੱਕੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News