ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦੀ ਕਮਾਈ ’ਚ ਆਈ ਗਿਰਾਵਟ, ਜਾਣੋ ਕਲੈਕਸ਼ਨ

Saturday, Apr 01, 2023 - 12:27 PM (IST)

ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦੀ ਕਮਾਈ ’ਚ ਆਈ ਗਿਰਾਵਟ, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਰਾਮਨੌਮੀ ਵਾਲੇ ਦਿਨ ਯਾਨੀ 30 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਫ਼ਿਲਮ ਦੀ ਦੋ ਦਿਨਾਂ ਦੀ ਕਮਾਈ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੇ ਨਵੇਂ ਪੋਸਟਰ ’ਤੇ ਵਿਵਾਦ, ਮਾਂ ਸੀਤਾ ਦੀ ਮਾਂਗ ’ਚੋਂ ਸਿੰਦੂਰ ਗਾਇਬ ਹੋਣ ’ਤੇ ਭੜਕੇ ਲੋਕ

ਪਹਿਲੇ ਦਿਨ ਫ਼ਿਲਮ ਨੇ ਜਿਥੇ 11.20 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਨੇ ਸਿਰਫ 7.40 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਨਾਲ ਫ਼ਿਲਮ ਦੀ ਕੁਲ ਕਮਾਈ 18.60 ਕਰੋੜ ਰੁਪਏ ਹੋ ਗਈ ਹੈ।

ਦੱਸ ਦੇਈਏ ਕਿ ਜਿਥੇ ਪਹਿਲੇ ਦਿਨ ਲੋਕਾਂ ਨੂੰ ਰਾਮਨੌਮੀ ਦੀ ਛੁੱਟੀ ਸੀ, ਉਥੇ ਸ਼ਾਇਦ ਦੂਜੇ ਦਿਨ ਵਰਕਿੰਗ ਦਿਨ ਹੋਣ ਕਾਰਨ ਫ਼ਿਲਮ ਨੇ ਜ਼ਿਆਦਾ ਕਮਾਈ ਨਹੀਂ ਕੀਤੀ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਫ਼ਿਲਮ ਦੀ ਕਮਾਈ ’ਚ ਉਛਾਲ ਦੇਖਣ ਨੂੰ ਮਿਲੇਗਾ।

PunjabKesari

‘ਭੋਲਾ’ ਸਾਲ 2019 ’ਚ ਰਿਲੀਜ਼ ਹੋਈ ਤਾਮਿਲ ਫ਼ਿਲਮ ‘ਕੈਥੀ’ ਦੀ ਰੀਮੇਕ ਹੈ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਤੋਂ ਹੀ ਦੇਖ ਰੱਖਿਆ ਹੈ। ਅਜਿਹੇ ’ਚ ‘ਭੋਲਾ’ ਦੀ ਕਮਾਈ ’ਚ ਇਸ ਦੇ ਰੀਮੇਕ ਹੋਣ ਦਾ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਹੈ।

ਫ਼ਿਲਮ ’ਚ ਅਜੇ ਦੇਵਗਨ, ਤੱਬੂ, ਦੀਪਕ ਡੋਬਰੀਆਲ ਤੇ ਸੰਜੇ ਮਿਸ਼ਰਾ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਅਜੇ ਦੇਵਗਨ ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਵੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News