''ਬਿੱਗ ਬੌਸ'' ਫੇਮ ਅਦਾਕਾਰਾ ਮੋਨਾਲੀਸਾ ਨੂੰ ਵੀ ਹੋਇਆ ਕੋਰੋਨਾ, ਰੋਕੀ ਸੀਰੀਅਲ ਦੀ ਸ਼ੂਟਿੰਗ

4/2/2021 12:58:06 PM

ਨਵੀਂ ਦਿੱਲੀ : ਮੁੰਬਈ 'ਚ ਵਧਦੇ ਕੋਰੋਨਾ ਮਾਮਲਿਆਂ 'ਚ ਕਈ ਫ਼ਿਲਮੀ ਸਿਤਾਰੇ ਇਸ ਦੀ ਚਪੇਟ 'ਚ ਆ ਗਏ ਹਨ। ਹਾਲ ਹੀ 'ਚ ਆਲੀਆ ਭੱਟ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਉੱਥੇ ਹੀ ਹੁਣ ਖ਼ਬਰ ਹੈ ਕਿ ਭੋਜਪੁਰੀ ਸਟਾਰ ਤੇ 'ਬਿੱਗ ਬੌਸ' ਫੇਮ ਅਦਾਕਾਰਾ ਮੋਨਾਲੀਸਾ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਈ ਹੈ। 

 
 
 
 
 
 
 
 
 
 
 
 
 
 
 
 

A post shared by MONNALLISA (@aslimonalisa)

ਮੋਨਾਲੀਸਾ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਮੋਨਾਲੀਸਾ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਕਲਰਸ ਦੇ ਫੇਮਸ ਸੀਰੀਅਲ 'ਨਮਕ ਇਸ਼ਕ ਕਾ' ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਅਤੇ ਬਾਕੀਆਂ ਦੀ ਕਾਸਟ ਅਤੇ ਕਰਿਊ ਮੈਂਬਰਾਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਫਿਲਹਾਲ ਮੋਨਾਲੀਸਾ ਇਸ ਪ੍ਰੋਗਰਾਮ 'ਚ ਨਜ਼ਰ ਆ ਹਰੀ ਹੈ। 

 
 
 
 
 
 
 
 
 
 
 
 
 
 
 
 

A post shared by MONNALLISA (@aslimonalisa)

ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਇਕ ਸੂਤਰ ਨੇ ਦੱਸਿਆ, 'ਮੋਨਾਲੀਸਾ 'ਚ ਕੁਝ ਦਿਨ ਤੋਂ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸੀਰੀਅਲ ਦੀ ਸ਼ੂਟਿੰਗ ਰੋਕ ਦਿੱਤੀ ਗਈ ਅਤੇ ਪੂਰੀ ਟੀਮ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਸਾਰਿਆਂ ਦੀ ਰਿਪੋਰਟਜ਼ ਆਉਣਾ ਅਜੇ ਬਾਕੀ ਹੈ ਪਰ ਸੀਰੀਅਲ ਦੇ ਲੀਡ ਕਿਰਦਾਰ 'ਚ ਨਜ਼ਰ ਆਉਣ ਵਾਲੇ ਆਦਿਤਿਆ ਓਝਾਅ ਦੀ ਰਿਪੋਰਟ ਆ ਗਈ ਹੈ। ਆਦਿਤਿਆ ਦੀ ਰਿਪੋਰਟ ਨੈਗੇਟਿਵ ਆਈ ਹੈ।'

 
 
 
 
 
 
 
 
 
 
 
 
 
 
 
 

A post shared by MONNALLISA (@aslimonalisa)


sunita

Content Editor sunita