Bhojpuri ਅਦਾਕਾਰਾ ਅਕਸ਼ਰਾ ਸਿੰਘ ਨੇ ਅਨੰਤ- ਰਾਧਿਕਾ ਤੋਂ ਮੰਗੀ ਮੁਆਫੀ, ਬੋਲੀ ਮੇਰੇ ਤੋਂ ਗਲਤੀ ਹੋ ਗਈ...

Wednesday, Jul 17, 2024 - 04:52 PM (IST)

Bhojpuri ਅਦਾਕਾਰਾ ਅਕਸ਼ਰਾ ਸਿੰਘ ਨੇ ਅਨੰਤ- ਰਾਧਿਕਾ ਤੋਂ ਮੰਗੀ ਮੁਆਫੀ, ਬੋਲੀ ਮੇਰੇ ਤੋਂ ਗਲਤੀ ਹੋ ਗਈ...

ਮੁੰਬਈ- ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ। ਅਕਸ਼ਰਾ ਸਿੰਘ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਤੋਂ ਮੁਆਫੀ ਮੰਗੀ ਹੈ। ਉਸਨੇ ਇੱਕ ਪੋਸਟ ਸਾਂਝਾ ਕੀਤਾ ਹੈ। ਹਾਲ ਹੀ 'ਚ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਹੋਇਆ ਹੈ। ਜਿੱਥੇ ਬਾਲੀਵੁੱਡ, ਟਾਲੀਵੁੱਡ, ਬਿਜ਼ਨਸ ਕਲਾਸ ਅਤੇ ਰਾਜਨੀਤਕ ਜਗਤ ਦੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹੁਣ ਅਕਸ਼ਰਾ ਸਿੰਘ ਨੇ ਜੋੜੇ ਨੇ ਮੁਆਫੀ ਮੰਗ ਲਈ ਹੈ।

PunjabKesari
ਅਕਸ਼ਰਾ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਤੋਂ ਮੁਆਫੀ ਮੰਗਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਅਕਸ਼ਰਾ ਸਿੰਘ ਨੇ ਲਿਖਿਆ, “ਤੁਹਾਡੇ ਦੋਵਾਂ ਨੂੰ ਅਨੰਤ ਅਤੇ ਰਾਧਿਕਾ ਨੂੰ ਜੀਵਨ ਭਰ ਦੇ ਸਾਹਸ ਲਈ ਸ਼ੁੱਭਕਾਮਨਾਵਾਂ। ਪੂਰੇ ਅੰਬਾਨੀ ਪਰਿਵਾਰ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਅਤੇ ਵਿਆਹ 'ਚ ਸ਼ਾਮਲ ਨਾ ਹੋ ਸਕਣ ਲਈ ਮੁਆਫੀ।''ਇਸ ਪੋਸਟ ਤੋਂ ਬਾਅਦ ਅਕਸ਼ਰਾ ਸਿੰਘ ਨੇ ਆਪਣਾ ਕੁਮੈਂਟ ਸੈਕਸ਼ਨ ਬੰਦ ਕਰ ਦਿੱਤਾ ਹੈ। ਜਿਸ ਕਾਰਨ ਉਸ ਦੇ ਪ੍ਰਸ਼ੰਸਕ ਉਸ ਦੀ ਪੋਸਟ 'ਤੇ ਕੋਈ ਕੁਮੈਂਟ ਨਹੀਂ ਕਰ ਸਕੇ। ਅਜਿਹੇ 'ਚ ਅਕਸ਼ਰਾ ਸਿੰਘ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਹੀ ਹੈ।


author

Priyanka

Content Editor

Related News