‘ਭੀੜ’ ਲਾਕਡਾਊਨ ਦੇ ਅਜਿਹੇ ਦੌਰ ਦੀ ਕਹਾਣੀ, ਜੋ ਸਾਡੇ ਸਾਰਿਆਂ ਲਈ ਕਾਫ਼ੀ ਮੁਸ਼ਕਲ ਸੀ’

Friday, Mar 24, 2023 - 03:35 PM (IST)

‘ਭੀੜ’ ਲਾਕਡਾਊਨ ਦੇ ਅਜਿਹੇ ਦੌਰ ਦੀ ਕਹਾਣੀ, ਜੋ ਸਾਡੇ ਸਾਰਿਆਂ ਲਈ ਕਾਫ਼ੀ ਮੁਸ਼ਕਲ ਸੀ’

ਲਾਕਡਾਊਨ ਇਕ ਅਜਿਹਾ ਦੌਰ ਰਿਹਾ, ਜਿਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਇਹ ਘਟਨਾ ਖ਼ਾਸ ਕਰਕੇ ਮਜ਼ਦੂਰ ਵਰਗ ਲਈ ਬੇਹੱਦ ਮੁਸ਼ਕਲ ਸਾਬਿਤ ਹੋਈ। ਦੇਸ਼ ’ਚ ਲੱਗੇ ਸੰਪੂਰਨ ਲਾਕਡਾਊਨ ਦੌਰਾਨ ਸਾਡੇ ਸਾਹਮਣੇ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦਾ ਦਿਲ ਪਸੀਜ ਗਿਆ। ਅਨੁਭਵ ਸਿਨਹਾ ਦੀ ਅਗਲੀ ਫ਼ਿਲਮ ‘ਭੀੜ’ ਇਸ ਘਟਨਾ ’ਤੇ ਕੇਂਦਰਿਤ ਹੈ। ਇਹ ਫ਼ਿਲਮ ਕੋਰੋਨਾ ਕਾਲ ’ਚ ਲੱਗੇ ਲਾਕਡਾਊਨ ਦੌਰਾਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵਿਖਾਉਂਦੀ ਹੈ। ਫ਼ਿਲਮ ’ਚ ਰਾਜਕੁਮਾਰ ਰਾਵ, ਪੰਕਜ ਕਪੂਰ, ਭੂਮੀ ਪੇਡਨੇਕਰ, ਆਸ਼ੂਤੋਸ਼ ਰਾਣਾ, ਦੀਆ ਮਿਰਜ਼ਾ ਤੇ ਕ੍ਰਿਤਿਕਾ ਕਾਮਰਾ ਮੁੱਖ ਭੂਮਿਕਾ ’ਚ ਹਨ। ਸਭ ਤੋਂ ਖ਼ਾਸ ਗੱਲ ਇਹ ਵੀ ਹੈ ਕਿ ਇਹ ਫ਼ਿਲਮ ਪੂਰੀ ਤਰ੍ਹਾਂ ਨਾਲ ਬਲੈਕ ਐਂਡ ਵ੍ਹਾਈਟ ’ਚ ਬਣੀ ਹੈ, ਜਿਸ ਨੂੰ ਵੇਖਣਾ ਦਰਸ਼ਕਾਂ ਲਈ ਕਾਫ਼ੀ ਮਜ਼ੇਦਾਰ ਹੋਣ ਵਾਲਾ ਹੈ। ‘ਭੀੜ’ 24 ਮਾਰਚ, 2023 ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ। ਫ਼ਿਲਮ ਦੇ ਡਾਇਰੈਕਟਰ ਅਨੁਭਵ ਸਿਨਹਾ, ਰਾਜਕੁਮਾਰ ਰਾਵ ਤੇ ਆਸ਼ੂਤੋਸ਼ ਰਾਣਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਫ਼ਿਲਮ ’ਚ ਉਮੀਦ ਹੈ : ਅਨੁਭਵ ਸਿਨਹਾ

ਇਹ ਫ਼ਿਲਮ ਲਾਕਡਾਊਨ ’ਤੇ ਆਧਾਰਿਤ ਹੈ, ਜਿਸ ’ਚੋਂ ਅਸੀਂ ਸਾਰੇ ਗੁਜ਼ਰ ਚੁੱਕੇ ਹਾਂ। ਇਸ ਨੂੰ ਫ਼ਿਲਮਾਉਣਾ ਤੁਹਾਡੇ ਲਈ ਕਿੰਨਾ ਚੈਲੇਂਜਿੰਗ ਰਿਹਾ?
ਫ਼ਿਲਮ ਦੀ ਰਾਈਟਿੰਗ ਮੇਰੇ ਲਈ ਬਹੁਤ ਚੈਲੇਂਜਿੰਗ ਰਹੀ ਕਿਉਂਕਿ ਇਹ ਫ਼ਿਲਮ ਸੱਚੀ ਘਟਨਾ ’ਤੇ ਆਧਾਰਿਤ ਹੈ, ਇਸ ਲਈ ਮੈਨੂੰ ਇਸ ਗੱਲ ਦਾ ਧਿਆਨ ਰੱਖਣਾ ਸੀ ਕਿ ਮੈਂ ਲੋਕਾਂ ਦੇ ਦੁੱਖਾਂ ਨੂੰ ਦੁਬਾਰਾ ਕੁਰੇਦ ਨਾ ਦੇਵਾਂ। ਫ਼ਿਲਮ ’ਚ ਉਮੀਦ ਹੈ, ਫ਼ਿਲਮ ਚੰਗੇ ਸੁਖਦ ਪਲਾਟ ’ਤੇ ਖ਼ਤਮ ਹੁੰਦੀ ਹੈ। ਰਾਈਟਿੰਗ ’ਚ ਇਹ ਵੱਡਾ ਚੈਲੰਜ ਸੀ ਕਿ ਫ਼ਿਲਮ ’ਚ ਉਮੀਦ ਬਣੀ ਰਹੇ। ਬਾਕੀ ਜਦੋਂ ਅਸੀਂ ਲੋਕ ਸਕ੍ਰਿਪਟ ਲਈ ਰਿਸਰਚ ਕਰਨ ਨਿਕਲੇ ਤਾਂ ਕਾਫ਼ੀ ਕੁਝ ਸਾਹਮਣੇ ਆਇਆ। ਇਹ ਕੰਮ ਆਪਣੇ ਆਪ ’ਚ ਕਾਫ਼ੀ ਚੈਲੇਂਜਿੰਗ ਰਿਹਾ।

ਫ਼ਿਲਮ ਨੂੰ ਪੂਰੀ ਤਰ੍ਹਾਂ ਨਾਲ ਵਾਸਤਵਿਕ ਰੱਖਿਆ ਗਿਆ ਹੈ ਜਾਂ ਫਿਰ ਸਿਨੇਮਾ ਦੀ ਨਜ਼ਰ ਤੋਂ ਇਸ ’ਚ ਕੁਝ ਬਦਲਾਅ ਕੀਤੇ ਗਏ ਹਨ?
ਫ਼ਿਲਮ ਪੂਰੀ ਤਰ੍ਹਾਂ ਨਾਲ ਵਾਸਤਵਿਕ ਹੈ। ਕੋਸ਼ਿਸ਼ ਇਹ ਸੀ ਕਿ ਅਜਿਹਾ ਮਹਿਸੂਸ ਹੋਵੇ ਤੁਸੀਂ ਦੁਬਾਰਾ ਵਾਪਸ ਉਸ ਦੌਰ ’ਚ ਚਲੇ ਗਏ ਹਾਂ।

ਫ਼ਿਲਮ ਨੂੰ ਬਲੈਕ ਐਂਡ ਵ੍ਹਾਈਟ ਰੱਖਣ ਦੇ ਪਿੱਛੇ ਕੀ ਕਾਰਨ ਸੀ?
ਭੀੜ ਇਕ ਅਜਿਹੇ ਦੌਰ ਦੀ ਕਹਾਣੀ ਹੈ, ਜੋ ਸਾਡੇ ਸਾਰਿਆਂ ਲਈ ਕਾਫ਼ੀ ਮੁਸ਼ਕਿਲ ਦੌਰ ਸੀ। ਮੈਂ ਇਸ ਨੂੰ ਇਕ ਵੰਡ ਦੇ ਰੂਪ ’ਚ ਵੇਖਦਾ ਹਾਂ। ਇਹ ਘਟਨਾ ਭੂਗੋਲਿਕ ਨਹੀਂ, ਸਗੋਂ ਸਮਾਜਿਕ ਵੰਡ ਸੀ। ਜਦੋਂ ਅਸੀਂ ਇਕ-ਦੂਜੇ ਨੂੰ ਵੱਖ ਕਰ ਦਿੱਤਾ। ਅਸੀਂ ਸਿਰਫ ਆਪਣੀ ਸੁਰੱਖਿਆ ਬਾਰੇ ਸੋਚ ਰਹੇ ਸੀ ਤੇ ਗਰੀਬ ਲੋਕਾਂ ਨੂੰ ਅਸੀਂ ਆਪਣੇ ਹਾਲ ’ਤੇ ਛੱਡ ਦਿੱਤਾ ਸੀ।

ਲਾਕਡਾਊਨ ਦੌਰਾਨ ਤੁਸੀਂ ਕੀ ਸਿੱਖਿਆ?
ਸਭ ਤੋਂ ਜ਼ਰੂਰੀ ਚੀਜ਼, ਜੋ ਮੈਂ ਸਿੱਖੀ ਉਹ ਹੈ ਕਿ ਜੋ ਡੇਲੀ ਵਰਕਰ ਹੁੰਦੇ ਹਨ, ਉਹ ਸਾਡੇ ਜੀਵਨ ਨੂੰ ਅਦ੍ਰਿਸ਼ ਦੌਰ ’ਤੇ ਸਹੂਲਤਾਂ ਪਹੁੰਚਾਉਣ ਦਾ ਕੰਮ ਕਰਦੇ ਹਨ। ਆਟੋ ’ਤੇ ਯਾਤਰਾ ਕਰਨਾ, ਇਥੋਂ-ਉਥੇ ਲਿਜਾਣਾ, ਆਵਾਜ਼ ਦੇਣਾ ਏ ਆਟੋ। ਉਹ ਆਟੋ ਇਕ ਆਦਮੀ ਚਲਾ ਰਿਹਾ ਹੁੰਦਾ ਹੈ, ਜਿਸ ਨੂੰ ਅਸੀਂ ਆਟੋ ਦੀ ਨਜ਼ਰ ਨਾਲ ਵੇਖਦੇ ਹਾਂ। ਅਸੀਂ ਉਸ ਦਾ ਇਸਤੇਮਾਲ ਕਰਦੇ ਹਾਂ, ਉਸ ਦਾ ਭੁਗਤਾਨ ਕਰਦੇ ਹਾਂ ਪਰ ਉਸ ਦੇ ਅੰਦਰ ਬੈਠੇ ਆਦਮੀ ਬਾਰੇ ਨਹੀਂ ਸੋਚਦੇ। ਇਹ ਉਹ ਆਦਮੀ ਸੀ, ਜੋ ਸੜਕ ’ਤੇ ਸੀ। ਇਹ ਲੋਕ ਸਾਡੇ ਜੀਵਨ ਦਾ ਹਿੱਸਾ ਹਨ, ਰੋਜ਼ਾਨਾ ਤੇ ਕਈ ਵਾਰ ਹਨ। ਇਹ ਲੋਕ ਮੈਨੂੰ ਦਿਸਣੇ ਸ਼ੁਰੂ ਹੋਏ।

ਫ਼ਿਲਮ ਕਈ ਚੀਜ਼ਾਂ ਤੋਂ ਪ੍ਰੇਰਿਤ ਹੈ : ਰਾਜਕੁਮਾਰ

ਫ਼ਿਲਮ ਸੱਚੀ ਘਟਨਾ ’ਤੇ ਕੇਂਦਰਿਤ ਹੈ ਜਾਂ ਇਸ ’ਚ ਕੁਝ ਸਿਨੇਮੈਟਿਕ ਬਦਲਾਅ ਕੀਤੇ ਗਏ?
ਫ਼ਿਲਮ ਬਹੁਤ ਸਾਰੀਆਂ ਚੀਜ਼ਾਂ ਤੋਂ ਪ੍ਰੇਰਿਤ ਹੈ। ਬਹੁਤ ਸਾਰੀਆਂ ਚੀਜ਼ਾਂ ਜੋ ਕੋਵਿਡ ਦੇ ਸਮੇਂ ਵਾਪਰੀਆਂ ਸਨ। ਇਹ ਘਟਨਾ ਅਸੀਂ ਸਾਰਿਆਂ ਨੇ ਵੇਖੀ ਹੈ ਤਾਂ ਉਸ ਤੋਂ ਕਹਾਣੀ ਲਈ ਗਈ ਹੈ। ਫਿਰ ਇਸ ’ਚ ਕੁਝ ਕੈਰੇਕਟਰਜ਼ ਜੋੜੇ ਗਏ ਹਨ। ਕਿਰਦਾਰਾਂ ਦੇ ਆਲੇ-ਦੁਆਲੇ ਫਿਕਸ਼ਨਲ ਕਹਾਣੀ ਘੁੰਮਦੀ ਹੈ, ਜਿਸ ਤੋਂ ਬਾਅਦ ਇਕ ਪੂਰਾ ਡਰਾਮਾ ਤਿਆਰ ਕੀਤਾ ਗਿਆ ਹੈ।

ਫ਼ਿਲਮ ’ਚ ਤੁਹਾਡੇ ਨਾਲ ਇੰਨੇ ਹੰਢੇ ਹੋਏ ਕਲਾਕਾਰਾਂ ਨੇ ਕੰਮ ਕੀਤਾ ਹੈ, ਆਪਣੀ ਪੇਸ਼ਕਾਰੀ ਨੂੰ ਲੈ ਕੇ ਤੁਸੀਂ ਕਿੰਨੇ ਐਕਸਾਈਟਿਡ ਰਹਿੰਦੇ ਸੀ?
ਅਸੀਂ ਲੋਕ ਇਕ-ਦੂਜੇ ਨਾਲ ਕਨੈਕਟਿਡ ਹੁੰਦੇ ਹਾਂ, ਉਥੇ ਹੀ ਜਦੋਂ ਤੁਹਾਡੇ ਸਾਹਮਣੇ ਕੋਈ ਇੰਨਾ ਚੰਗਾ ਕਲਾਕਾਰ ਹੁੰਦਾ ਹੈ ਤਾਂ ਖ਼ੁਦ ਹੀ ਅੰਦਰ ਤੋਂ ਹੀ ਸਾਰੀਆਂ ਚੀਜ਼ਾਂ ਚੰਗੀਆਂ ਹੋਣ ਲੱਗਦੀਆਂ ਹਨ। ਇਸ ਨਾਲ ਕਾਫ਼ੀ ਮਦਦ ਹੁੰਦੀ ਹੈ।

ਫ਼ਿਲਮ ’ਚ ਤੁਹਾਡਾ ਵਿਅਕਤੀਗਤ ਯੋਗਦਾਨ ਕਿੰਨਾ ਰਿਹਾ, ਕਹਾਣੀ ’ਚ ਕੁਝ ਪਰਸਨਲ ਤਜਰਬੇ ਤੁਸੀਂ ਜੋੜੇ ਜਾਂ ਨਹੀਂ?
ਦਰਅਸਲ ਅਸੀਂ ਇਹ ਫ਼ਿਲਮ ਕੋਵਿਡ ਸਮੇਂ ’ਚ ਹੀ ਸ਼ੂਟ ਕਰ ਰਹੇ ਸੀ। ਇਸ ਤੋਂ ਬਾਅਦ ਜਦੋਂ ਕੋਵਿਡ ਚਲਿਆ ਗਿਆ ਤਾਂ ਪ੍ਰੋਟੋਕਾਲ ਤੇ ਗਾਈਡਲਾਈਨਜ਼ ਦਿੱਤੀਆਂ ਗਈਆਂ। ਫਿਰ ਉਸ ਦੇ ਹਿਸਾਬ ਨਾਲ ਸ਼ੂਟ ਹੁੰਦਾ ਸੀ, ਇਸ ਲਈ ਕੋਵਿਡ ਦੀਆਂ ਸਾਰੀਆਂ ਚੀਜ਼ਾਂ ਸਾਡੇ ਦਿਮਾਗ ’ਚ ਕਾਫ਼ੀ ਤਾਜ਼ਾ ਸਨ। ਉਥੇ ਹੀ ਪਰਸਨਲ ਚੀਜ਼ਾਂ ਦੀ ਗੱਲ ਕਰੀਏ ਤਾਂ ਸਰ ਨੇ ਪਹਿਲਾਂ ਤੋਂ ਹੀ ਕਾਫ਼ੀ ਰਿਸਰਚ ਕਰਕੇ ਸਕ੍ਰਿਪਟ ਤਿਆਰ ਕੀਤੀ ਹੈ। ਸਭ ਕੁਝ ਉਸ ਕਹਾਣੀ ’ਚ ਪਹਿਲਾਂ ਤੋਂ ਮੌਜੂਦ ਸੀ, ਇਸ ਕਾਰਨ ਸਕ੍ਰਿਪਟ ’ਚ ਸਾਡਾ ਪਰਸਨਲ ਲਿਆਉਣ ਦੀ ਜ਼ਰੂਰਤ ਹੀ ਨਹੀਂ ਸੀ।

ਤੁਸੀਂ ਆਪਣੇ ਕਿਰਦਾਰ ਲਈ ਕੀ ਖ਼ਾਸ ਤਿਆਰੀ ਕੀਤੀ?
ਜਦੋਂ ਅਸੀਂ ਡਾਇਰੈਕਟਰ ਨੂੰ ਮਿਲੇ ਤਾਂ ਅਸੀਂ ਫ਼ਿਲਮ ਦੀ ਸਕ੍ਰਿਪਟ ’ਤੇ ਕਾਫ਼ੀ ਵਿਚਾਰ ਕੀਤਾ ਤੇ ਇਹ ਗੱਲਬਾਤ ਸਮੇਂ ਦੇ ਨਾਲ-ਨਾਲ ਕਈ ਵਾਰ ਹੁੰਦੀ ਹੈ। ਫ਼ਿਲਮ ਲਈ ਬਹੁਤ ਜ਼ਰੂਰੀ ਹੈ ਕਿ ਸਾਰੇ ਲੋਕ ਇਕ ਹੀ ਪੇਜ ’ਤੇ ਹੋਣ, ਭਾਵੇਂ ਉਹ ਭਾਸ਼ਾ ਜਾਂ ਕੋਈ ਹੋਰ ਚੀਜ਼ ਹੋਵੇ। ਪੁਲਸ ਵਾਲੇ ਦਾ ਕਿਰਦਾਰ ਮੈਂ ਪਹਿਲਾਂ ਵੀ ਨਿਭਾਇਆ ਹੈ ਤਾਂ ਮੈਨੂੰ ਪ੍ਰੈਕਟੀਕਲ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਸ ਰੈਂਕ ਦਾ ਅਫਸਰ ਹੈ, ਕੀ ਐਜੂਕੇਸ਼ਨ ਚਾਹੀਦੀ ਹੁੰਦੀ ਹੈ, ਕਿਵੇਂ ਅਫਸਰ ਬਣਿਆ ਹੋਵੇਗਾ, ਬੈਕਗਰਾਊਂਡ ਕੀ ਹੈ।


author

Rahul Singh

Content Editor

Related News