ਉਮੀਦ ਤੋਂ ਘੱਟ ‘ਭੇੜੀਆ’ ਦੀ ਪਹਿਲੇ ਦਿਨ ਦੀ ਕਮਾਈ, ‘ਦ੍ਰਿਸ਼ਯਮ 2’ ਨੇ ਦਿੱਤੀ ਸਖ਼ਤ ਟੱਕਰ, ਜਾਣੋ ਕਲੈਕਸ਼ਨ

Saturday, Nov 26, 2022 - 12:44 PM (IST)

ਉਮੀਦ ਤੋਂ ਘੱਟ ‘ਭੇੜੀਆ’ ਦੀ ਪਹਿਲੇ ਦਿਨ ਦੀ ਕਮਾਈ, ‘ਦ੍ਰਿਸ਼ਯਮ 2’ ਨੇ ਦਿੱਤੀ ਸਖ਼ਤ ਟੱਕਰ, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ‘ਭੇੜੀਆ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ’ਚ ਵਰੁਣ ਧਵਨ, ਕ੍ਰਿਤੀ ਸੈਨਨ, ਅਭਿਸ਼ੇਕ ਬੈਨਰਜੀ ਤੇ ਦੀਪਕ ਡੋਬਰਿਆਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਚੁੱਕੀ ਹੈ, ਜੋ ਉਮੀਦ ਤੋਂ ਘੱਟ ਹੈ।

ਇਹ ਖ਼ਬਰ ਵੀ ਪੜ੍ਹੋ : ਅਨੁਪਮ ਖੇਰ ਦਾ ਰਿਚਾ ਚੱਢਾ ’ਤੇ ਫੁੱਟਿਆ ਗੁੱਸਾ, ਕਿਹਾ, ‘ਇਸ ਤੋਂ ਵੱਧ ਸ਼ਰਮਨਾਕ ਹੋਰ...’

ਫ਼ਿਲਮ ਨੇ ਪਹਿਲੇ ਦਿਨ 7.48 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ਫ਼ਿਲਮ ਨੂੰ ਲੋਕਾਂ ਤੇ ਫ਼ਿਲਮ ਸਮੀਖਿਅਕਾਂ ਵਲੋਂ ਚੰਗੀ ਪ੍ਰਤੀਕਿਰਿਆ ਮਿਲੀ ਹੈ।

ਉਥੇ ਦੂਜੇ ਪਾਸੇ ਪਿਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ‘ਦ੍ਰਿਸ਼ਯਮ 2’ ਨੇ ਦੂਜੇ ਸ਼ੁੱਕਰਵਾਰ ਨੂੰ ‘ਭੇੜੀਆ’ ਤੋਂ ਵੱਧ ਕਮਾਈ ਕੀਤੀ ਹੈ। ‘ਭੇੜੀਆ’ ਨੇ ਜਿਥੇ ਸ਼ੁੱਕਰਵਾਰ ਨੂੰ 7.48 ਕਰੋੜ ਰੁਪਏ ਕਮਾਏ, ਉਥੇ ‘ਦ੍ਰਿਸ਼ਯਮ 2’ ਨੇ 7.87 ਕਰੋੜ ਰੁਪਏ ਦੀ ਕਮਾਈ ਕੀਤੀ।

PunjabKesari

ਇਸ ਦੇ ਨਾਲ ਹੀ ‘ਦ੍ਰਿਸ਼ਯਮ 2’ ਦੀ ਕੁਲ ਕਮਾਈ 112.53 ਕਰੋੜ ਰੁਪਏ ਹੋ ਗਈ ਹੈ। ‘ਦ੍ਰਿਸ਼ਯਮ 2’ ਇਸ ਵੀਕੈਂਡ ਯਾਨੀ ਸ਼ਨੀਵਾਰ ਤੇ ਐਤਵਾਰ ਦੀ ਕਮਾਈ ਨੂੰ ਮਿਲਾ ਕੇ 125 ਕਰੋੜ ਰੁਪਏ ਦਾ ਅੰਕੜਾ ਵੀ ਆਸਾਨੀ ਨਾਲ ਪਾਰ ਕਰ ਲਵੇਗੀ। ਉਥੇ ‘ਭੇੜੀਆ’ ਫ਼ਿਲਮ ਦੇ ਵੀਕੈਂਡ ’ਤੇ 30 ਕਰੋੜ ਰੁਪਏ ਕਮਾਉਣ ਦੀ ਉਮੀਦ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News