ਦੂਜੀ ਵਾਰ ਮਾਂ ਬਣਨਾ ਚਾਹੁੰਦੀ ਹੈ ਭਾਰਤੀ ਸਿੰਘ, ‘C-ਸੈਕਸ਼ਨ’ ਡਿਲਿਵਰੀ ਕਾਰਨ ਕਰਨਾ ਪੈ ਰਿਹਾ ਇੰਤਜ਼ਾਰ

Thursday, Sep 01, 2022 - 12:17 PM (IST)

ਦੂਜੀ ਵਾਰ ਮਾਂ ਬਣਨਾ ਚਾਹੁੰਦੀ ਹੈ ਭਾਰਤੀ ਸਿੰਘ, ‘C-ਸੈਕਸ਼ਨ’ ਡਿਲਿਵਰੀ ਕਾਰਨ ਕਰਨਾ ਪੈ ਰਿਹਾ ਇੰਤਜ਼ਾਰ

ਮੁੰਬਈ: ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਬੀ-ਟਾਊਨ ਦੇ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਜੋੜਿਆਂ ’ਚੋਂ ਇਕ ਹਨ। ਦੋਵਾਂ ਦੀ ਬਹੁਤ ਵੱਡੀ ਫ਼ੈਨ ਫ਼ਾਲੋਇੰਗ ਹੈ। ਦੋਵੇਂ ਆਪਣੇ ਪੁੱਤਰ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।  ਭਾਰਤੀ ਸਿੰਘ ਆਪਣੇ ਕੰਮ ’ਚ ਰੁੱਝੀ ਹੋਣ ਕਾਰਨ ਆਪਣੇ ਬੱਚੇ ਲਕਸ਼ ਦੀ ਦੇਖਭਾਲ ਵੀ ਕਰ ਰਹੀ ਹੈ। ਭਾਰਤੀ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਹੀ ਕੰਮ ’ਤੇ ਵਾਪਸ ਆਈ, ਹਾਲਾਂਕਿ ਉਹ ਆਪਣੇ ਪਿਆਰੇ ਨਾਲ ਸਮਾਂ ਬਿਤਾਉਣ ਦਾ ਕੋਈ ਮੌਕਾ ਨਹੀਂ ਛੱਡਦੀ।

PunjabKesari

ਇਹ ਵੀ ਪੜ੍ਹੋ : ਗਣੇਸ਼ ਪੂਜਾ ਲਈ ਸਲਮਾਨ ਦੀ ਭੈਣ ਅਰਪਿਤਾ ਦੇ ਘਰ ਪਹੁੰਚੇ ਕੈਟਰੀਨਾ-ਵਿੱਕੀ, ਪਤੀ ਦਾ ਹੱਥ ਫੜ ਕੇ ਦਿੱਤੇ ਪੋਜ਼

ਹਾਲ ਹੀ ’ਚ ਭਾਰਤੀ ਸਿੰਘ ਟੀ.ਵੀ ਸਟਾਰ ਜੋੜੇ ਦੇਬੀਨਾ ਬੋਨਰਜੀ ਅਤੇ ਗੁਰਮੀਤ ਚੌਧਰੀ ਦੀ ਧੀ ਦੇ ਨਾਮਕਰਨ ਸਮਾਰੋਹ ’ਚ ਪਹੁੰਚੀ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਭਾਰਤੀ ਸਿੰਘ ਗੱਲ ਬਾਤ ਕਰਦੇ ਦੌਰਾਨ ਦੂਸਰੀ ਵਾਰ ਮਾਂ ਬਣਨ ਦੀ ਇਸ਼ਾ ਜ਼ਾਹਿਰ ਕੀਤੀ । 

PunjabKesari

ਭਾਰਤੀ ਨੇ ਕਿਹਾ ਕਿ ‘ਮੈਂ ਬਹੁਤ ਖੁਸ਼ ਹਾਂ ਕਿ ਦੇਬੀਨਾ ਦਾ ਦੂਜਾ ਬੱਚਾ ਹੋ ਰਿਹਾ ਹੈ। ਮੈਂ ਆਪਣੇ ਬੇਟੇ ਗੋਲੇ ਲਈ ਵੀ ਭੈਣ ਚਾਹੁੰਦਾ ਹਾਂ, ਪਰ ਕਿਉਂਕਿ ਮੇਰਾ ਸੀ-ਸੈਕਸ਼ਨ ਸੀ, ਮੈਨੂੰ ਇਕ ਜਾਂ ਦੋ ਸਾਲ ਉਡੀਕ ਕਰਨੀ ਪਵੇਗੀ, ਪਰ ਮੈਂ ਜਾਣਦੀ ਹਾਂ ਕਿ ਗੋਲਾ ਦਾ ਇਕ ਭਰਾ ਜਾਂ ਭੈਣ ਹੋਣਾ ਚਾਹੀਦਾ ਹੈ। ਹਰਸ਼ ਅਤੇ ਮੈਂ ਭਵਿੱਖ ’ਚ ਇਕ ਹੋਰ ਬੱਚਾ ਚਾਹੁੰਦੇ ਹਾਂ।’

PunjabKesari

ਇਹ ਵੀ ਪੜ੍ਹੋ : ਬਿੱਗ ਬੌਸ 16: ਪ੍ਰੀਮੀਅਰ ਡੇਟ ਆਈ ਸਾਹਮਣੇ, ਜਾਣੋ ਕਦੋਂ ਹੋਵੇਗਾ ਟੈਲੀਕਾਸਟ ਸ਼ੋਅ

ਦੱਸ ਦੇਈਏ ਕਿ ਭਾਰਤੀ ਸਿੰਘ ਦਾ 2017 ’ਚ ਹਰਸ਼ ਲਿੰਬਾਚੀਆ ਨਾਲ ਵਿਆਹ ਹੋਇਆ ਸੀ। ਜੋੜਾ 3 ਅਪ੍ਰੈਲ 2022 ਨੂੰ ਪਹਿਲੀਂ ਵਾਰ ਮਾਤਾ-ਪਿਤਾ ਬਣੇ। ਉਨ੍ਹਾਂ ਨੇ ਆਪਣੇ ਘਰ ਪਿਆਰੇ ਪੁੱਤਰ ਦਾ ਸਵਾਗਤ ਕੀਤੀ ਜਿਸ ਦਾ ਨਾਂ ਲਕਸ਼ ਰੱਖਿਆ ਹੈ। ਹਾਲਾਂਕਿ ਦੋਵੇਂ ਆਪਣੇ ਪੁੱਤਰ ਨੂੰ ਗੋਲਾ ਕਹਿ ਕੇ ਬੁਲਾਉਂਦੇ ਹਨ।

PunjabKesari


author

Shivani Bassan

Content Editor

Related News