ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

Monday, Apr 04, 2022 - 10:11 AM (IST)

ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੇ ਘਰ ਖ਼ੁਸ਼ੀਆਂ ਨੇ ਦਸਤਕ ਦਿੱਤੀ ਹੈ। ਭਾਰਤੀ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਭਾਰਤੀ ਤੇ ਹਰਸ਼ ਪੁੱਤਰ ਦੇ ਜਨਮ ਤੋਂ ਬੇਹੱਦ ਖ਼ੁਸ਼ ਹਨ। ਕੱਪਲ ਦੇ ਪ੍ਰਸ਼ੰਸਕ ਵੀ ਇਸ ਖ਼ੁਸ਼ਖ਼ਬਰੀ ਦੇ ਸਾਹਮਣੇ ਆਉਣ ਤੋਂ ਬਾਅਦ ਖ਼ੁਸ਼ੀ ਨਾਲ ਝੂਮ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

ਭਾਰਤੀ ਦੀ ਡਿਲਿਵਰੀ ਤੋਂ ਬਾਅਦ ਕਾਮੇਡੀਅਨ ਦੀ ਇਕ ਵੀਡੀਓ ਖ਼ਾਸ ਵਜ੍ਹਾ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਭਾਰਤੀ ਨੇ ਆਪਣੇ ਪੁੱਤਰ ਨੂੰ ਐਤਵਾਰ ਨੂੰ ਜਨਮ ਦਿੱਤਾ ਹੈ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਾਮੇਡੀਅਨ ਦੀ ਵੀਡੀਓ ਸ਼ਨੀਵਾਰ ਦੀ ਹੈ। ਯਾਨੀ ਭਾਰਤੀ ਦੀ ਡਿਲਿਵਰੀ ਤੋਂ ਇਕ ਦਿਨ ਪਹਿਲਾਂ ਦੀ।

ਵੀਡੀਓ ’ਚ ਭਾਰਤੀ ਆਪਣੇ ਪਤੀ ਹਰਸ਼ ਲਿੰਬਾਚੀਆ ਨੂੰ ਫੜੀ ਨਜ਼ਰ ਆ ਰਹੀ ਹੈ। ਭਾਰਤੀ, ਹਰਸ਼ ਨੂੰ ਕਹਿੰਦੀ ਹੈ, ‘ਕਦੋਂ ਹੋਵੇਗਾ ਬੱਚਾ?’

ਕੰਮ ਲਈ ਭਾਰਤੀ ਸਿੰਘ ਦੀ ਡੈਡੀਕੇਸ਼ਨ ਤੋਂ ਪ੍ਰਸ਼ੰਸਕ ਖ਼ੁਸ਼ ਹੋ ਰਹੇ ਹਨ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਭਾਰਤੀ ਸਿੰਘ ਸੁਪਰ ਸਰਗਰਮ ਸੀ ਤੇ ਕੰਮ ਕਰ ਰਹੀ ਸੀ। ਭਾਰਤੀ ਦੀ ਹਿੰਮਤ ਤੇ ਹੌਸਲੇ ਦੀ ਪ੍ਰਸ਼ੰਸਕ ਰੱਜ ਕੇ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News