ਹੁਣ ਇਸ ਵੀਡੀਓ ''ਤੇ ਟ੍ਰੋਲ ਹੋਈ ਭਾਰਤੀ ਸਿੰਘ, ਲੋਕ ਬੋਲੇ ''ਅਰੇ ਇਹ ਸੈਨੇਟਾਈਜ਼ਰ ਹੈ ਡਰੱਗਸ ਨਹੀਂ''

12/21/2020 12:49:01 PM

ਨਵੀਂ ਦਿੱਲੀ (ਬਿਊਰੋ)  : ਕਾਮੇਡੀਅਨ ਭਾਰਤੀ ਸਿੰਘ ਜਦੋਂ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਗਿ੍ਰਫ਼ਤ ’ਚ ਆਈ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਜਾਂਦਾ ਹੈ। ਜਿਸਦੀ ਕਾਮੇਡੀ ’ਤੇ ਲੋਕਾਂ ਦਾ ਹੱਸ ਹੱਸ ਕੇ ਪੇਟ ਦਰਦ ਹੋ ਜਾਂਦਾ ਸੀ, ਉਹ ਅੱਜ ਕਿਤੇ ਵੀ ਸਪਾਟ ਹੁੰਦੀ ਹੈ, ਉਨ੍ਹਾਂ ਨੂੰ ਟ੍ਰੋਲ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚੀਆ ਦੇ ਨਾਲ ਕੋਰਿਓਗ੍ਰਾਫਰ ਪੁਨੀਤ ਪਾਠਕ ਦੇ ਵਿਆਹ ’ਚ ਪਹੁੰਚੀ ਸੀ। ਪੁਨੀਤ ਦੇ ਵਿਆਹ ’ਚ ਮਸਤੀ ਕਰਦੇ ਹੋਏ ਭਾਰਤੀ ਸਿੰਘ ਦੇ ਕੁਝ ਵੀਡੀਓਜ਼ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਹੁਣ ਭਾਰਤੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਫਿਰ ਤੋਂ ਟ੍ਰੋਲ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਲੇਟੈਸਟ ਵਾਇਰਲ ਵੀਡੀਓ ’ਚ ਭਾਰਤੀ ਕਿਤੇ ਰਸਤੇ ’ਚ ਆਪਣੀ ਗੱਡੀ ’ਚ ਬੈਠੀ ਹੋਈ ਸੀ। ਇਸ ਦੌਰਾਨ ਉਹ ਦੱਸ ਰਹੀ ਸੀ ਕਿ ਆਪਣੇ ਹੱਥਾਂ ਨੂੰ ਕਿਵੇਂ ਸੈਨੇਟਾਈਜ਼ ਕਰਨਾ ਹੈ। ਵੀਡੀਓ ’ਚ ਸਾਫ਼ ਦਿਸ ਰਿਹਾ ਹੈ ਕਿ ਭਾਰਤੀ ਸਿੰਘ ਪੈਪਰਾਜ਼ੀ ਨਾਲ ਗੱਲ ਕਰਦੇ ਹੋਏ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰ ਰਹੀ ਹੈ। ਇਸ ਵੀਡੀਓ ’ਚ ਭਾਰਤੀ ਸਿੰਘ ਹਮੇਸ਼ਾ ਦੀ ਤਰ੍ਹਾਂ ਹੱਸਦੀ ਹੋਈ ਦਿਸ ਰਹੀ ਹੈ। ਕਾਮੇਡੀਅਨ ਭਾਰਤੀ ਸਿੰਘ ਦੀ ਇਸ ਵੀਡੀਓ ’ਤੇ ਕੁਮੈਂਟ ਕਰਕੇ ਲੋਕ ਉਨ੍ਹਾਂ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਲੋਕ ਗਾਂਜਾ ਇਸਤੇਮਾਲ ਕਰਨ ਨੂੰ ਲੈ ਕੇ ਉਸ ਦਾ ਮਜ਼ਾਕ ਉਡਾ ਰਹੇ।

PunjabKesari

'ਬਿੱਗ ਬੌਸ 14' 'ਚ ਇਨ੍ਹਾਂ ਨੂੰ ਸਪੋਰਟ ਕਰਦੀ ਹੈ ਭਾਰਤੀ ਸਿੰਘ 
ਵੀਡੀਓ ’ਚ ਭਾਰਤੀ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਉਹ 'ਬਿੱਗ ਬੌਸ 14' 'ਚ ਕਿੰਨਾ ਕੰਟੈਸਟੈਂਟ ਨੂੰ ਸਪੋਰਟ ਕਰਦੀ ਹੈ। ਪੈਪਰਾਜ਼ੀ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਭਾਰਤੀ ਨੇ ਕਿਹਾ ਕਿ ਮੈਂ ਅਲੀ ਗੋਨੀ, ਜੈਸਮੀਨ ਭਸੀਨ ਤੇ ਰਾਖੀ ਸਾਵੰਤ ਨੂੰ ਸਪੋਰਟ ਕਰਦੀ ਹਾਂ ਉਹ ਤਿੰਨੋਂ ਮੇਰੇ ਦੋਸਤ ਹਨ, ਬਾਕੀ ਕਿਸੇ ਨੂੰ ਮੈਂ ਨਹੀਂ ਜਾਣਦੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ?ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor sunita