ਭਾਰਤੀ ਨੇ ਪਤੀ ਨਾਲ ਕੀਤੀ ਰੱਜ ਕੇ ਮਸਤੀ, ਲੋਕਾਂ ਨੇ ਕੀਤੇ ਮਾੜੇ ਕੁਮੈਂਟਸ

Thursday, Dec 03, 2020 - 12:55 PM (IST)

ਭਾਰਤੀ ਨੇ ਪਤੀ ਨਾਲ ਕੀਤੀ ਰੱਜ ਕੇ ਮਸਤੀ, ਲੋਕਾਂ ਨੇ ਕੀਤੇ ਮਾੜੇ ਕੁਮੈਂਟਸ

ਜਲੰਧਰ (ਬਿਊਰੋ)– ਬਾਲੀਵੁੱਡ ਗਾਇਕ, ਅਦਾਕਾਰ ਤੇ ਹੋਸਟ ਆਦਿਤਿਆ ਨਾਰਾਇਣ ਤੇ ਉਸ ਦੀ ਗਰਲਫਰੈਂਡ ਅਦਾਕਾਰਾ ਸ਼ਵੇਤਾ ਅਗਰਵਾਲ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਦੋਵਾਂ ਨੇ ਮੌਜੂਦਾ ਹਾਲਾਤ ਯਾਨੀ ਕੋਰੋਨਾ ਵਾਇਰਸ ਦੇ ਚਲਦਿਆਂ ਪਰਿਵਾਰ ਦੇ ਨਜ਼ਦੀਕੀ ਲੋਕਾਂ ਦੇ ਸਾਹਮਣੇ ਸੱਤ ਫੇਰੇ ਲਏ ਪਰ ਰਿਸੈਪਸ਼ਨ ਪਾਰਟੀ ’ਚ ਆਦਿਤਿਆ ਨੇ ਇੰਡਸਟਰੀ ਦੇ ਕੁਝ ਸਿਤਾਰਿਆਂ ਨੂੰ ਸੱਦਾ ਦਿੱਤਾ ਸੀ। ਮਹਿਮਾਨਾਂ ਦੀ ਲਿਸਟ ’ਚ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦਾ ਵੀ ਨਾਂ ਸ਼ਾਮਲ ਹੈ। ਇਸ ਰਿਸੈਪਸ਼ਨ ’ਚ ਦੋਵਾਂ ਨੇ ਕਾਫੀ ਮਸਤੀ ਕੀਤੀ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਉਥੇ ਯੂਜ਼ਰ ਉਨ੍ਹਾਂ ਨੂੰ ਟਰੋਲ ਵੀ ਕਰ ਰਹੇ ਹਨ।

ਡਰੱਗਸ ਕੇਸ ਨੂੰ ਲੈ ਕੇ ਭਾਰਤੀ ਤੇ ਹਰਸ਼ ਨੂੰ ਕੀਤੇ ਮਾੜੇ ਕੁਮੈਂਟਸ
ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ, ਉਸ ’ਚ ਇਹ ਦੋਵੇਂ ਰਿਸੈਪਸ਼ਨ ’ਚ ਰੱਜ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਭਾਰਤੀ ਸਫੈਦ ਰੰਗ ਦੇ ਲਹਿੰਗੇ ਤੇ ਹਰਸ਼ ਨੀਲੇ ਰੰਗ ਦੇ ਸੂਟ ’ਚ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਭਾਰਤੀ ਨੂੰ ਗੀਤ ’ਤੇ ਨੱਚਦੇ ਦੇਖਿਆ ਜਾ ਸਕਦਾ ਹੈ। ਡਰੱਗਸ ਕੇਸ ਨੂੰ ਲੈ ਕੇ ਭਾਰਤੀ ਤੇ ਹਰਸ਼ ਦੀ ਇਸ ਵੀਡੀਓ ’ਤੇ ਲੋਕਾਂ ਨੇ ਮਾੜੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਸਿੰਘ ਦੀ ਇਸ ਵੀਡੀਓ ਨੂੰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਹ ਖ਼ਬਰ ਵੀ ਪੜ੍ਹੋ : ਡਰੱਗ ਮਾਮਲਾ: ਭਾਰਤੀ ਸਿੰਘ-ਹਰਸ਼ ਨਾਲ ਜੁੜੇ ਮਾਮਲੇ 'ਚ ਐੱਨ. ਸੀ. ਬੀ. ਦੇ ਦੋ ਅਧਿਕਾਰੀ ਮੁਅੱਤਲ

21 ਨਵੰਬਰ ਨੂੰ ਕੀਤਾ ਸੀ ਗ੍ਰਿਫਤਾਰ
ਦੱਸਣਯੋਗ ਹੈ ਕਿ ਹਾਲ ਹੀ ’ਚ ਭਾਰਤੀ ਤੇ ਉਸ ਦੇ ਪਤੀ ਹਰਸ਼ ਨੂੰ ਐੱਨ. ਸੀ. ਬੀ. ਨੇ 21 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ। ਭਾਰਤੀ ਤੇ ਹਰਸ਼ ਦੇ ਘਰੋਂ 86.50 ਗ੍ਰਾਮ ਗਾਂਜਾ ਬਰਾਮਦ ਹੋਇਆ ਸੀ। ਦੋਵਾਂ ਨੂੰ ਅਦਾਲਤ ਨੇ 15000 ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦਿੱਤੀ ਸੀ।

11 ਸਾਲਾਂ ਤਕ ਡੇਟਿੰਗ ਕਰ ਚੁੱਕੇ ਨੇ ਆਦਿਤਿਆ ਤੇ ਸ਼ਵੇਤਾ
ਆਦਿਤਿਆ ਤੇ ਸ਼ਵੇਤਾ ਦੀ ਗੱਲ ਕਰੀਏ ਤਾਂ ਦੋਵਾਂ ਨੇ 1 ਦਸੰਬਰ ਨੂੰ ਮੰਗੇਤਰ ਸ਼ਵੇਤਾ ਅਗਰਵਾਲ ਨਾਲ ਮੰਦਰ ’ਚ ਵਿਆਹ ਕਰਵਾਇਆ। ਦੋਵੇਂ ਇਕ-ਦੂਜੇ ਨੂੰ ਵਿਆਹ ਤੋਂ ਪਹਿਲਾਂ 11 ਸਾਲਾਂ ਤਕ ਡੇਟ ਕਰ ਚੁੱਕੇ ਹਨ। ਆਦਿਤਿਆ ਤੇ ਸ਼ਵੇਤਾ ਆਪਣੇ ਵਿਆਹ ’ਚ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਸਨ। ਉਥੇ ਵਿਆਹ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋਈਆਂ ਸਨ।

ਨੋਟ– ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News