‘ਖ਼ਤਰਾ...’ ਸ਼ੋਅ ਦੇ ਸੈੱਟ ’ਤੇ ਭਾਰਤੀ ਸਿੰਘ ਨੂੰ ਆਇਆ ਗੁੱਸਾ, ਡਰ ਮਾਰੇ ਪਤੀ ਦਾ ਹੋਇਆ ਇਹ ਹਾਲ

03/25/2022 12:58:39 PM

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਗਰਭਵਤੀ ਹੈ ਤੇ ਜਲਦੀ ਹੀ ਮਾਂ ਬਣਨ ਵਾਲੀ ਹੈ। ਉਹ ਗਰਭਵਤੀ ਹਾਲਤ ’ਚ ਵੀ ਕੰਮ ਕਰ ਰਹੀ ਹੈ। ਭਾਰਤੀ ਸਿੰਘ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ, ਫਿਰ ਵੀ ਉਹ ਕੰਮ ਕਰ ਰਹੀ ਹੈ। ਭਾਰਤੀ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਆਪਣੇ ਸ਼ੋਅ ‘ਖ਼ਤਰਾ ਖ਼ਤਰਾ ਖ਼ਤਰਾ’ ਦਾ ਦੂਜਾ ਸੀਜ਼ਨ ਲੈ ਕੇ ਆ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਮੁੰਬਈ ਕੋਰਟ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਕਿਹਾ– ‘ਉਹ ਸੈਲੇਬ੍ਰਿਟੀ ਹੋਵੇਗੀ ਪਰ...’

ਦੂਜੇ ਸੀਜ਼ਨ ਨੂੰ ਵੀ ਭਾਰਤੀ ਤੇ ਹਰਸ਼ ਹੀ ਹੋਸਟ ਕਰ ਰਹੇ ਹਨ। ਸ਼ੋਅ ’ਚ ਉਸ ਹਫ਼ਤੇ ਕੱਪਲਜ਼ ਵੀਕ ਚੱਲ ਰਿਹਾ ਹੈ, ਜਿਸ ’ਚ ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ, ਉਮਰ ਰਿਆਜ਼ ਤੇ ਰਸ਼ਮੀ ਦੇਸਾਈ ਆਏ ਹਨ। ਸ਼ੋਅ  ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਭਾਰਤੀ ਨੂੰ ਮੂਡ ਸਵਿੰਗਸ ਹੋ ਰਹੇ ਹਨ, ਜਿਸ ਕਾਰਨ ਉਹ ਗੁੱਸੇ ’ਚ ਸਾਰਿਆਂ ਨੂੰ ਕੁੱਟਦੀ ਨਜ਼ਰ ਆ ਰਹੀ ਹੈ।

ਵੀਡੀਓ ’ਚ ਭਾਰਤੀ ਤੇ ਹਰਸ਼ ਕੱਪਲਜ਼ ਨਾਲ ਗੇਮ ਖੇਡਦੇ ਨਜ਼ਰ ਆ ਰਹੇ ਹਨ। ਗੇਮ ’ਚ ਭਾਰਤੀ ਤੇ ਹਰਸ਼ ਦੋਵੇਂ ਕੱਪਲਜ਼ ਨਾਲ ਫ੍ਰਿਸਬੀ ਗੇਮ ਖੇਡਦੇ ਹਨ। ਇਸ ’ਚ ਇਕ ਪਾਸੇ ਪ੍ਰਿੰਸ, ਯੁਵਿਕਾ, ਰਸ਼ਮੀ ਤੇ ਉਮਰ ਸਿਰ ’ਤੇ ਖਿਡੌਣਾ ਰੱਖ ਕੇ ਖੜ੍ਹੇ ਹਨ, ਉਥੇ ਦੂਜੇ ਪਾਸੇ ਭਾਰਤੀ ਤੇ ਹਰਸ਼ ਹਨ। ਭਾਰਤੀ ਤੇ ਹਰਸ਼ ਨੂੰ ਫ੍ਰਿਸਬੀ ਨਾਲ ਉਨ੍ਹਾਂ ਖਿਡੌਣਿਆਂ ਨੂੰ ਸੁੱਟਣਾ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਗੇਮ ’ਚ ਜਿਸ ਖਿਡੌਣੇ ’ਤੇ ਭਾਰਤੀ ਤੇ ਹਰਸ਼ ਦਾ ਫ੍ਰਿਸਬੀ ਲੱਗੇਗਾ, ਉਹ ਉਨ੍ਹਾਂ ਦਾ ਹੋ ਜਾਵੇਗਾ। ਗੇਮ ਦੀ ਸ਼ੁਰੂਆਤ ਭਾਰਤੀ ਤੇ ਹਰਸ਼ ਕਰਦੇ ਹਨ। ਦੋਵੇਂ ਕੱਪਲ ਦੂਜੇ ਪਾਸੇ ਖੜ੍ਹੇ ਹੋ ਕੇ ਮਸਤੀ ਕਰਦੇ ਹਨ ਪਰ ਇਸ ਦੌਰਾਨ ਭਾਰਤੀ ਨੂੰ ਗੁੱਸਾ ਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਗੁੱਸੇ ’ਚ ਫ੍ਰਿਸਬੀ ਨੂੰ ਆਲੇ-ਦੁਆਲੇ ਸੁੱਟਣ ਲੱਗਦੀ ਹੈ।

ਭਾਰਤੀ ਦਾ ਗੁੱਸਾ ਦੇਖ ਕੇ ਪ੍ਰਿੰਸ, ਯੁਵਿਕਾ, ਰਸ਼ਮੀ ਤੇ ਉਮਰ ਡਰ ਜਾਂਦੇ ਹਨ, ਜਿਸ ਤੋਂ ਬਾਅਦ ਉਹ ਗੇਮ ਛੱਡ ਕੇ ਭੱਜ ਜਾਂਦੇ ਹਨ। ਭਾਰਤੀ ਦਾ ਗੁੱਸਾ ਦੇਖ ਕੇ ਹਰਸ਼ ਨੂੰ ਵੀ ਡਰ ਲੱਗ ਜਾਂਦਾ ਹੈ ਤੇ ਉਹ ਫ੍ਰਿਸਬੀ ਚੁੱਕਦਾ-ਚੁੱਕਦਾ ਬਾਹਰ ਨਿਕਲ ਜਾਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News