ਪਤੀ ਲਈ ਭਾਰਤੀ ਸਿੰਘ ਨੇ ਪਾਈ ਜ਼ਮਾਨਤ ਤੋਂ ਬਾਅਦ ਪਹਿਲੀ ਪੋਸਟ, ਲਿਖਿਆ ਖਾਸ ਸੁਨੇਹਾ

Tuesday, Dec 01, 2020 - 04:45 PM (IST)

ਪਤੀ ਲਈ ਭਾਰਤੀ ਸਿੰਘ ਨੇ ਪਾਈ ਜ਼ਮਾਨਤ ਤੋਂ ਬਾਅਦ ਪਹਿਲੀ ਪੋਸਟ, ਲਿਖਿਆ ਖਾਸ ਸੁਨੇਹਾ

ਜਲੰਧਰ (ਬਿਊਰੋ)– ਭਾਰਤੀ ਸਿੰਘ ਬੀਤੇ ਕੁਝ ਦਿਨਾਂ ਤੋਂ ਚਰਚਾ ’ਚ ਹੈ। ਪਹਿਲਾਂ ਉਹ ਘਰੋਂ ਗਾਂਜਾ ਮਿਲਣ ਕਰਕੇ ਵਿਵਾਦਾਂ ਦਾ ਹਿੱਸਾ ਬਣੀ ਰਹੀ ਤੇ ਹੁਣ ਅਜਿਹੀਆਂ ਅਫਵਾਹਾਂ ਆ ਰਹੀਆਂ ਹਨ ਕਿ ਭਾਰਤੀ ਸਿੰਘ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

ਇਨ੍ਹਾਂ ਵਿਵਾਦਾਂ ਵਿਚਾਲੇ ਭਾਰਤੀ ਸਿੰਘ ਨੇ ਇੰਸਟਾਗ੍ਰਾਮ ’ਤੇ ਪਹਿਲੀ ਪੋਸਟ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਸਾਂਝੀ ਕੀਤੀ ਹੈ। ਭਾਰਤੀ ਨੇ ਆਪਣੀ ਇਸ ਪੋਸਟ ’ਚ ਪਤੀ ਹਰਸ਼ ਲਿੰਬਾਚੀਆ ਲਈ ਖਾਸ ਸੁਨੇਹਾ ਲਿਖਿਆ ਹੈ।

ਭਾਰਤੀ ਸਿੰਘ ਲਿਖਦੀ ਹੈ, ‘ਜ਼ਿੰਦਗੀ ਕਦੇ-ਕਦੇ ਸਾਡੇ ਇਮਤਿਹਾਨ ਲੈਂਦੀ ਹੈ, ਸਾਡੀਆਂ ਕਮਜ਼ੋਰੀਆਂ ਦੱਸਣ ਲਈ ਨਹੀਂ, ਸਗੋਂ ਸਾਨੂੰ ਆਪਣੀ ਤਾਕਤ ਲੱਭਣ ਲਈ। ਮੇਰੀ ਸ਼ਕਤੀ, ਮੇਰੀ ਹਿੰਮਤ, ਮੇਰਾ ਪੱਕਾ ਦੋਸਤ, ਮੇਰਾ ਪਿਆਰ। ਸਿਰਫ ਤੇ ਸਿਰਫ ਹਰਸ਼ ਲਿੰਬਾਚੀਆ। ਬਹੁਤ ਸਾਰਾ ਪਿਆਰ ਮੇਰੇ ਪਤੀ।’

 
 
 
 
 
 
 
 
 
 
 
 
 
 
 
 

A post shared by Bharti Singh (@bharti.laughterqueen)

ਭਾਰਤੀ ਸਿੰਘ ਦੀ ਇਸ ਪੋਸਟ ’ਤੇ ਕਈ ਕਲਾਕਾਰਾਂ ਦੇ ਕੁਮੈਂਟਸ ਆ ਰਹੇ ਹਨ ਤੇ ਦੋਵਾਂ ਨੂੰ ਢੇਰ ਸਾਰਾ ਪਿਆਰ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Haarsh Limbachiyaa (@haarshlimbachiyaa30)

ਉਥੇ ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚੀਆ ਨੇ ਪਤਨੀ ਲਈ ਪੋਸਟ ਸਾਂਝੀ ਕੀਤੀ ਹੈ। ਹਰਸ਼ ਲਿਖਦੇ ਹਨ, ‘ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਕੁਝ ਹੋਰ ਮਾਇਨੇ ਨਹੀਂ ਰੱਖਦਾ।’


author

Rahul Singh

Content Editor

Related News