''ਹੁਨਰਬਾਜ਼'' ਦੇ ਸੈੱਟ ''ਤੇ ਭਾਰਤੀ ਸਿੰਘ ਦਾ ਹੋਇਆ ''ਬੇਬੀ ਸ਼ਾਵਰ'', ਪਰਿਣੀਤੀ ਚੋਪੜਾ ਨੇ ਦਿੱਤਾ ਖ਼ਾਸ ਤੋਹਫ਼ਾ

Saturday, Feb 12, 2022 - 04:50 PM (IST)

''ਹੁਨਰਬਾਜ਼'' ਦੇ ਸੈੱਟ ''ਤੇ ਭਾਰਤੀ ਸਿੰਘ ਦਾ ਹੋਇਆ ''ਬੇਬੀ ਸ਼ਾਵਰ'', ਪਰਿਣੀਤੀ ਚੋਪੜਾ ਨੇ ਦਿੱਤਾ ਖ਼ਾਸ ਤੋਹਫ਼ਾ

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਜਲਦ ਹੀ ਮਾਂ ਬਣਨ ਵਾਲੀ ਹੈ। ਇੰਨ੍ਹੀਂ ਦਿਨੀਂ ਉਹ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਟੀ. ਵੀ. ਸ਼ੋਅ ‘ਹੁਨਰਬਾਜ਼’ ਨੂੰ ਹੋਸਟ ਕਰ ਰਹੀ ਹੈ। ਇਸ ਸ਼ੋਅ ਦੇ ਜੱਜ ਕਰਨ ਜੌਹਰ, ਪਰਿਣੀਤੀ ਚੋਪੜਾ ਅਤੇ ਮਿਥੁਨ ਚੱਕਰਵਰਤੀ ਹਨ। ਸ਼ੋਅ ਦੌਰਾਨ ਸ਼ੋਅ ਦੇ ਮੇਕਰਸ ਨੇ ਭਾਰਤੀ ਸਿੰਘ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਸੈੱਟ ‘ਤੇ ਹੀ ਭਾਰਤੀ ਸਿੰਘ ਲਈ ਬੇਬੀ ਸ਼ਾਵਰ ਦੀ ਰਸਮ ਮਨਾਈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਦਰਅਸਲ, ਕਲਰਸ ਵੱਲੋਂ ਇਸ ਦੌਰਾਨ ਦਾ ਇੱਕ ਪ੍ਰੋਮੋ ਵੀ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ ਹੈ, ਜਿਸ ‘ਚ ਹਰਸ਼ ਆਪਣੀ ਪਤਨੀ ਭਾਰਤੀ ਸਿੰਘ ਦੀਆਂ ਅੱਖਾਂ ‘ਤੇ ਕਾਲੇ ਰੰਗ ਦੀ ਪੱਟੀ ਬੰਨ੍ਹ ਕੇ ਉਸ ਨੂੰ ਸਟੇਜ ‘ਤੇ ਲੈ ਜਾਂਦਾ ਹੈ ਅਤੇ ਉੱਥੇ ਰੱਖੇ ਸੋਫੇ ‘ਤੇ ਬੈਠਦਾ ਹੈ। ਇਸ ਦੌਰਾਨ ਸ਼ੋਅ ਦੇ ਜੱਜ ਵੀ ਸਟੇਜ ‘ਤੇ ਆਉਂਦੇ ਹਨ ਅਤੇ ਅਚਾਨਕ ਭਾਰਤੀ ਸਿੰਘ ਦੀਆਂ ਅੱਖਾਂ ਦੀ ਪੱਟੀ ਲਾਹ ਕੇ ਉਸ ਨੂੰ ਸਰਪਰਇਜ਼ ਕਰ ਦਿੰਦੇ ਹਨ। ਇਹ ਸਭ ਦੇਖ ਕੇ ਭਾਰਤੀ ਸਿੰਘ ਕਾਫ਼ੀ ਖੁਸ਼ ਹੋ ਜਾਂਦੀ ਹੈ। 

PunjabKesari

ਕਰਨ ਜੌਹਰ ਨੇ ਦੱਸਿਆ ਕਿ ਟੀ. ਵੀ. ‘ਤੇ ਭਾਰਤ ਦੀ ਪਹਿਲੀ ਗਰਭਵਤੀ ਅਦਾਕਾਰਾ ਦਾ ਬੇਬੀ ਸ਼ਾਵਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਪਰਿਣੀਤੀ ਸਮੇਤ ਸਾਰਿਆਂ ਨੇ ਉਸ ਨੂੰ ਵਧਾਈ ਦਿੱਤੀ। ਭਾਰਤੀ ਚੈਨਲ ਦਾ ਧੰਨਵਾਦ ਕਰਦੇ ਹੋਏ ਕਹਿੰਦੀ ਹੈ, ''ਬਹੁਤ ਬਹੁਤ ਧੰਨਵਾਦ ਕਲਰਸ, ਮੇਰੀ ਇੱਛਾ ਪੂਰੀ ਹੋ ਗਈ ਹੈ।'' ਇਸ ਦੌਰਾਨ ਕਰਨ ਜੌਹਰ ਦਾ ਕਹਿਣਾ ਹੈ ਕਿ, ''ਇਹ ਸਭ ਕੁਝ ਹੁੰਦਾ ਰਹੇਗਾ ਪਰ ਤੋਹਫ਼ੇ ਕਿੱਥੇ ਹਨ। ਹਰਸ਼ ਕਹਿੰਦਾ ਸਰ, ਤੁਸੀਂ ਜਾਣਦੇ ਹੋ ਜਦੋਂ ਮੈਂ ਅਤੇ ਭਾਰਤੀ ਕਿਸੇ ਦੇ ਬੇਬੀ ਸ਼ਾਵਰ ‘ਤੇ ਜਾਂਦੇ ਹਾਂ, ਅਸੀਂ ਖਾਲੀ ਹੱਥ ਨਹੀਂ ਜਾਂਦੇ, ਸਾਨੂੰ ਬਹੁਤ ਸ਼ਰਮ ਆਉਂਦੀ ਹੈ। ਪਰਿਣੀਤੀ ਕਹਿੰਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਸਵਾਲ ਹੈ, ਤੁਸੀਂ ਸੋਚਦੇ ਹੋ ਕਿ ਮੈਂ ਇੱਥੇ ਖਾਲੀ ਹੱਥ ਆਈ ਹਾਂ… ਮੈਨੂੰ ਸਾਰਿਆਂ ਨੇ ਕਿਹਾ ਕਿ ਮੈਂ ਜਦੋਂ ਵੀ ਜਾਵਾਂ, ਸੋਨੇ ਦੀਆਂ ਚੀਜ਼ਾਂ ਲੈ ਕੇ ਜਾਵਾਂ। ਇਹ ਸੁਣ ਕੇ ਭਾਰਤੀ ਦਾ ਮੂੰਹ ਖੁਸ਼ੀ ਨਾਲ ਖੁੱਲ੍ਹ ਗਿਆ। ਭਾਰਤੀ ਖੁਸ਼ੀ ਨਾਲ ਤੋਹਫ਼ੇ ਦਾ ਡੱਬਾ ਖੋਲ੍ਹਦੀ ਹੈ ਪਰ ਜਿਵੇਂ ਹੀ ਉਹ ਤੋਹਫ਼ੇ ਨੂੰ ਦੇਖਦੀ ਹੈ, ਉਹ ਗੁੱਸੇ ਨਾਲ ਲਾਲ ਹੋ ਜਾਂਦੀ ਹੈ ਅਤੇ ਚੀਕਦੀ ਹੈ, “ਇਥੋਂ ਚਲੇ ਜਾਓ।”

PunjabKesari

ਉਸ ਦਾ ਗੁੱਸਾ ਦੇਖ ਕੇ ਸਾਰੇ ਜੱਜ ਚੁੱਪਚਾਪ ਸਟੇਜ ਤੋਂ ਚਲੇ ਗਏ। ਹੁਣ ਪਰਿਣੀਤੀ ਨੇ ਕੀ ਤੋਹਫਾ ਦਿੱਤਾ, ਇਹ ਤਾਂ ਆਉਣ ਵਾਲੇ ਐਪੀਸੋਡਾਂ ‘ਚ ਹੀ ਪਤਾ ਲੱਗੇਗਾ। ਜੋ ਆਉਣ ਵਾਲੇ ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 9 ਵਜੇ ਕਲਰਜ਼ ‘ਤੇ ਟੈਲੀਕਾਸਟ ਕੀਤਾ ਜਾਵੇਗਾ।''

PunjabKesari


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News