ਭਾਗਿਆਸ਼੍ਰੀ ਨੇ ਬਿਆਨ ਕੀਤਾ ਮਾਂ ਦਾ ਦਰਦ, ਕਿਹਾ-'ਸਰਜਰੀ ਤੋਂ ਬਾਅਦ ਵੀ ਜ਼ਿੰਦਗੀ ਨੂੰ ਜਿਉਂਦੀ ਹੈ ਜ਼ਿੰਦਾਦਿਲੀ ਨਾਲ'

2021-06-18T11:35:25.767

ਮੁੰਬਈ-1989 ‘ਚ ਆਈ ਫ਼ਿਲਮ ‘ਮੈਂਨੇ ਪਿਆਰ ਕੀਆ’ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਭਾਗਿਆਸ਼੍ਰੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਮਾਂ ਦਾ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਆਪਣੀ ਮਾਂ ਦੀ ਜ਼ਿੰਦਾਦਿਲੀ ਨੂੰ ਬਿਆਨ ਕੀਤਾ ਹੈ।


ਅਦਾਕਾਰਾ ਭਾਗਿਆਸ਼੍ਰੀ ਨੇ ਵੀਰਵਾਰ ਨੂੰ ਇਕ ਲੰਬੀ ਚੌੜੀ ਪੋਸਟ ਦੇ ਰਾਹੀਂ ਦੱਸਿਆ ਹੈ ਕਿ ਕਿਵੇਂ ਉਸ ਦੀ ਮਾਂ ਨੇ ਕੋਵਿਡ ਦੇ ਨਾਲ ਲੜਾਈ ਲੜੀ ਅਤੇ ਦਿਲ ਅਤੇ ਰੀੜ੍ਹ ਦੀ ਸਰਜਰੀ ਦਾ ਸਾਹਮਣਾ ਕੀਤਾ ਹੈ। ਭਾਗਿਆ ਸ਼੍ਰੀ ਚਾਹੁੰਦੀ ਹੈ ਕਿ ਲੋਕ ਇਸ ਮੁਸ਼ਕਿਲ ਸਮੇਂ ਵਿਚ ਉਸ ਦੀ ਮਾਂ ਦੀ ਸਟੋਰੀ ਤੋਂ ਪ੍ਰੇਰਨਾ ਲੈਣ ਤੇ ਜ਼ਿੰਦਗੀ ਨੂੰ ਹੌਂਸਲੇ ਦੇ ਨਾਲ ਜਿਉਣ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari
ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਿਹਤ ਸਬੰਧੀ ਜਾਣਕਾਰੀ ਦੇਣ ਵਾਲੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਪ੍ਰਭਾਸ ਦੀ ਅਗਲੀ ਫ਼ਿਲਮ ‘ਜਾਨ’ ਅਤੇ ਕੰਗਨਾ ਰਣੌਤ ਨਾਲ ‘ਥਲਾਇਵੀ’ ਵਿੱਚ ਨਜ਼ਰ ਆਉਣ ਵਾਲੀ ਹੈ।


Aarti dhillon

Content Editor Aarti dhillon