ਪ੍ਰਸਿੱਧ ਅਦਾਕਾਰਾ ਨੂੰ ਹੋਇਆ ਕੈਂਸਰ, ਇੰਸਟਾ 'ਤੇ ਤਸਵੀਰ ਸਾਂਝੀ ਕਰ ਬਿਆਨ ਕੀਤਾ ਦਰਦ

Saturday, Nov 11, 2023 - 10:54 AM (IST)

ਪ੍ਰਸਿੱਧ ਅਦਾਕਾਰਾ ਨੂੰ ਹੋਇਆ ਕੈਂਸਰ, ਇੰਸਟਾ 'ਤੇ ਤਸਵੀਰ ਸਾਂਝੀ ਕਰ ਬਿਆਨ ਕੀਤਾ ਦਰਦ

ਮੁੰਬਈ : ਛੋਟੇ ਪਰਦੇ ਦੇ ਸੀਰੀਅਲ 'ਭਾਭੀ' ਫੇਮ ਅਦਾਕਾਰਾ ਡੌਲੀ ਸੋਹੀ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਉਨ੍ਹਾਂ ਦੇ ਫੈਨਜ਼ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਦਰਅਸਲ, ਡੌਲੀ ਸੋਹੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਹ ਸਰਵਾਈਕਲ ਕੈਂਸਰ ਤੋਂ ਪੀੜਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਸਟਾ 'ਤੇ ਇਕ ਭਾਵੁਕ ਨੋਟ ਵੀ ਲਿਖਿਆ ਹੈ। ਉਨ੍ਹਾਂ ਲਿਖਿਆ, ''ਪਿਆਰ ਅਤੇ ਦੁਆਵਾਂ ਭੇਜਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਜ਼ਿੰਦਗੀ ਹਾਲ ਹੀ 'ਚ ਇੱਕ ਰੋਲਰ ਕੋਸਟਰ ਰਹੀ ਹੈ ਪਰ ਜੇ ਤੁਹਾਡੇ 'ਚ ਇਸ ਨਾਲ ਲੜਨ ਦੀ ਤਾਕਤ ਹੈ ਤਾਂ ਤੁਹਾਡੀ ਯਾਤਰਾ ਆਸਾਨ ਹੋ ਜਾਵੇਗੀ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਚੁਣਦੇ ਹੋ। ਯਾਤਰਾ (ਕੈਂਸਰ) ਦਾ ਸ਼ਿਕਾਰ ਜਾਂ ਯਾਤਰਾ ਤੋਂ ਬਚਣਾ।'' ਇਸ ਤੋਂ ਇਲਾਵਾ ਡੌਲੀ ਸੋਹੀ ਨੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਗੰਜੀ ਨਜ਼ਰ ਆ ਰਹੀ ਹੈ। 

PunjabKesari

ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਪਿਆ ਮਹਿੰਗਾ
ਡੌਲੀ ਸੋਹੀ ਨੇ ਦੱਸਿਆ ਕਿ ਪਹਿਲਾਂ ਮੈਨੂੰ ਕੁਝ ਲੱਛਣ ਮਹਿਸੂਸ ਹੋਏ ਅਤੇ ਬਾਅਦ 'ਚ ਮੈਨੂੰ ਕੈਂਸਰ ਦਾ ਪਤਾ ਲੱਗਾ। 6-7 ਮਹੀਨੇ ਪਹਿਲਾਂ ਮੈਂ ਕੁਝ ਲੱਛਣ ਦੇਖੇ ਸਨ ਪਰ ਮੈਨੂੰ ਇਸ ਬਾਰੇ ਪਤਾ ਨਹੀਂ ਸੀ ਅਤੇ ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਪਰ ਜਦੋਂ ਦਰਦ ਸਹਿਣਾ ਮੁਸ਼ਕਲ ਹੋ ਗਿਆ, ਮੈਂ ਆਪਣੇ ਗਾਇਨੀਕੋਲੋਜਿਸਟ ਕੋਲ ਗਿਆ ਅਤੇ ਕੁਝ ਟੈਸਟ ਕਰਵਾਏ, ਜਿਸ ਤੋਂ ਬਾਅਦ ਮੈਨੂੰ ਕੈਂਸਰ ਬਾਰੇ ਪਤਾ ਲੱਗਾ।

ਡਾਕਟਰਾਂ ਨੇ ਬੱਚੇਦਾਨੀ ਕਢਵਾਉਣ ਦੀ ਦਿੱਤੀ ਸੀ ਸਲਾਹ
ਡੌਲੀ ਸੋਹੀ ਨੇ ਦੱਸਿਆ ਕਿ ਟੈਸਟ ਕਰਵਾਉਂ ਤੋਂ ਪਹਿਲਾਂ ਮੈਨੂੰ ਡਾਕਟਰਾਂ ਨੇ ਕਿਹਾ ਸੀ ਕਿ ਮੇਰੀ ਬੱਚੇਦਾਨੀ ਨੂੰ ਕੱਢਣਾ ਪਵੇਗਾ ਪਰ ਜਦੋਂ ਹੋਰ ਟੈਸਟ ਕੀਤੇ ਗਏ ਤਾਂ ਪਤਾ ਲੱਗਾ ਕਿ ਮੈਨੂੰ ਸਰਵਾਈਕਲ ਕੈਂਸਰ ਹੈ, ਜਿਸ ਤੋਂ ਬਾਅਦ ਮੇਰਾ ਇਲਾਜ ਸ਼ੁਰੂ ਹੋਇਆ। 

'ਪਰਿਣੀਤੀ' ਤੇ 'ਝਨਕ' 'ਚ ਆਵੇਗੀ ਨਜ਼ਰ
ਦੱਸਣਯੋਗ ਹੈ ਕਿ ਡੌਲੀ ਸੋਹੀ ਨੇ 'ਪਰਿਣੀਤੀ' ਨਾਲ ਛੋਟੇ ਪਰਦੇ 'ਤੇ ਵਾਪਸੀ ਕੀਤੀ ਹੈ। ਉਸ ਨੇ ਕੋਲਕਾਤਾ ਅਤੇ ਕਸ਼ਮੀਰ 'ਚ ਆਪਣੇ ਆਉਣ ਵਾਲੇ ਸ਼ੋਅ 'ਝਨਕ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਉਹ 'ਝਨਕ' ਅਤੇ 'ਪਰਿਣੀਤੀ' ਨੂੰ ਇਕੱਠੇ ਮੈਨੇਜ ਕਰ ਸਕਦੀ ਸੀ, ਇਸੇ ਲਈ ਉਹ ਇਸ ਲਈ ਰਾਜ਼ੀ ਹੋ ਗਈ।


author

sunita

Content Editor

Related News