ਬੱਸ ਦੀ ਲਪੇਟ 'ਚ ਆਉਣ ਨਾਲ ਪ੍ਰਸਿੱਧ ਅਦਾਕਾਰਾ ਦੀ ਮੌਤ, ਮੌਕੇ 'ਤੇ ਚਾਲਕ ਨੂੰ ਕੀਤਾ ਗ੍ਰਿਫ਼ਤਾਰ

Monday, May 22, 2023 - 10:59 AM (IST)

ਬੱਸ ਦੀ ਲਪੇਟ 'ਚ ਆਉਣ ਨਾਲ ਪ੍ਰਸਿੱਧ ਅਦਾਕਾਰਾ ਦੀ ਮੌਤ, ਮੌਕੇ 'ਤੇ ਚਾਲਕ ਨੂੰ ਕੀਤਾ ਗ੍ਰਿਫ਼ਤਾਰ

ਕੋਲਕਾਤਾ (ਬਿਊਰੋ) - ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਬਾਰਾਨਗਰ 'ਚ ਇਕ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਟੀ. ਵੀ. ਅਦਾਕਾਰਾ ਦੀ ਮੌਤ ਹੋ ਗਈ। ਮ੍ਰਿਤਕਾ ਦਾ ਨਾਂ ਸੁਚੰਦਰਾ ਦਾਸਗੁਪਤਾ ਹੈ। ਸੂਤਰਾਂ ਅਨੁਸਾਰ, ਸ਼ਨੀਵਾਰ ਰਾਤ ਸੁਚੰਦਰਾ ਦਾਸਗੁਪਤਾ ਇਕ ਐਪ ਬਾਈਕ 'ਤੇ ਸ਼ੂਟਿੰਗ ਤੋਂ ਬਾਅਦ ਘਰ ਪਰਤ ਰਹੀ ਸੀ। ਬਾਰਾਨਗਰ ਥਾਣੇ ਦੇ ਘੋਸ਼ਪਾੜਾ ਦੇ ਕੋਲ ਇਕ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। 

ਇਹ ਖ਼ਬਰ ਵੀ ਪੜ੍ਹੋ : ਕਰੂਜ਼ ਡਰੱਗਜ਼ ਮਾਮਲਾ, ਸੀ. ਬੀ. ਆਈ. ਨੇ ਵਾਨਖੇੜੇ ਤੋਂ ਕੀਤੀ 5 ਘੰਟੇ ਪੁੱਛਗਿੱਛ

ਹਾਦਸੇ ਕਾਰਨ ਬੀ. ਟੀ. ਰੋਡ 'ਤੇ ਕੁਝ ਦੇਰ ਲਈ ਆਵਾਜਾਈ ਪ੍ਰਭਾਵਿਤ ਹੋ ਗਈ। ਬੰਗਾਲੀ ਅਦਾਕਾਰਾ ਸੁਚੰਦਰਾ ਦਾਸਗੁਪਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਨੂੰ ਲੈ ਕੇ ਬਾਰਾਨਗਰ ਘੋਸ਼ਪਾੜਾ ਇਲਾਕੇ 'ਚ ਕਾਫ਼ੀ ਸਨਸਨੀ ਫੈਲ ਗਈ। ਬਾਰਾਨਗਰ ਥਾਣੇ ਦੀ ਪੁਲਸ ਬੱਸ ਦੇ ਚਾਲਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News