ਫ਼ਿਲਮ ਇੰਡਸਟਰੀ ਨੂੰ ਇਕ ਹੋਰ ਝਟਕਾ, ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ

Monday, Nov 16, 2020 - 11:33 AM (IST)

ਫ਼ਿਲਮ ਇੰਡਸਟਰੀ ਨੂੰ ਇਕ ਹੋਰ ਝਟਕਾ, ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ

ਜਲੰਧਰ (ਵੈੱਬ ਡੈਸਕ) - ਮਸ਼ਹੂਰ ਅਦਾਕਾਰ ਸੌਮਿੱਤਰਾ ਚੈਟਰਜੀ ਦਾ 85 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਕੋਲਕਾਤਾ ਦੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅਕਤੂਬਰ ਮਹੀਨੇ ਦੇ ਸ਼ੁਰੂ 'ਚ ਉਹ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਸਨ। ਉਨ੍ਹਾਂ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ 5 ਅਕਤੂਬਰ ਨੂੰ ਆਈ ਸੀ। ਹਾਲਤ ਵਿਗੜਣ 'ਤੇ ਉਨ੍ਹਾਂ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ, ਜਿਸ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਲਾਈਫ਼ ਸਪੋਰਟ ਸਿਸਟਮ (ਵੈਂਟੀਲੇਟਰ) 'ਤੇ ਰੱਖਿਆ ਗਿਆ। ਹਸਪਤਾਲ 'ਚ ਰਹਿਣ ਦੌਰਾਨ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਸਭ ਤੋਂ ਜ਼ਿਆਦਾ ਖ਼ਰਾਬ ਹੋ ਗਈ ਹੈ। ਪਿਛਲੇ 48 ਘੰਟਿਆਂ 'ਚ ਉਨ੍ਹਾਂ ਦੀ ਸਿਹਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਧੀ ਅਨਾਇਰਾ ਨਾਲ ਕਪਿਲ ਸ਼ਰਮਾ ਦੀਆਂ ਇਹ ਤਸਵੀਰਾਂ

ਹਸਪਤਾਲ ਨੇ ਇਕ ਦਿਨ ਪਹਿਲਾਂ ਇਕ ਬੁਲੇਟਿਨ ਜਾਰੀ ਕਰਦਿਆਂ ਕਿਹਾ ਸੀ, "ਅਸੀਂ ਇਹ ਪਤਾ ਲਗਾਉਣ ਲਈ ਸੀਟੀ ਸਕੈਨ ਕੀਤਾ ਸੀ ਕਿ ਕੀ ਕੋਈ ਸਮੱਸਿਆ ਹੈ। ਅਸੀਂ ਇਕ ਈਈਜੀ ਕੀਤਾ ਪਰ ਉਨ੍ਹਾਂ ਦੇ ਦਿਮਾਗ ਦੇ ਅੰਦਰ ਬਹੁਤ ਘੱਟ ਗਤੀਵਿਧੀ ਹੋ ਰਹੀ ਹੈ। ਉਨ੍ਹਾਂ ਦੇ ਦਿਲ ਦੀ ਗਤੀ ਤੇਜ਼ ਸੀ ਪਰ ਨਿਯੰਤ੍ਰਿਤ ਹੋ ਗਈ। ਉਨ੍ਹਾਂ ਦਾ ਆਕਸੀਜਨ ਦਾ ਪੱਧਰ ਬਹੁਤ ਘੱਟ ਸੀ ਅਤੇ ਉਨ੍ਹਾਂ ਦੇ ਗੁਰਦੇ ਵੀ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ। ਉਹ ਹੁਣ ਵਿਕਲਪਿਕ ਡਾਇਲਸਿਸ 'ਤੇ ਹਨ।" ਇਹ ਦੱਸਦੇ ਹੋਏ ਕਿ ਨਿਊਰੋ ਬੋਰਡ ਅਗਲੇ 24 ਘੰਟਿਆਂ 'ਚ ਚੈਟਰਜੀ ਦੀ ਖ਼ਾਸ ਨਿਗਰਾਨੀ ਕਰਨਗੇ। 

ਇਹ ਖ਼ਬਰ ਵੀ ਪੜ੍ਹੋ : ਗਾਇਕ ਨਿੰਜਾ ਦੇ ਘਰ ਖ਼ੁਸ਼ੀਆਂ ਨੇ ਦਿੱਤੀ ਦਸਤਕ, ਲੱਗਾ ਵਧਾਈਆਂ ਦਾ ਤਾਂਤਾ

ਡਾਕਟਰ ਨੇ ਕਿਹਾ, "ਫਿਲਹਾਲ ਸਥਿਤੀ ਗੰਭੀਰ ਹੈ ਪਰ ਰੱਬ ਦੀ ਕਿਰਪਾ ਨਾਲ ਉਹ ਇਸ ਸਥਿਤੀ 'ਚੋਂ ਬਾਹਰ ਆ ਸਕਦੇ ਹਨ।" ਚੈਟਰਜੀ ਦੀ ਪਲਾਜ਼ਮਾ ਕਾਉਂਟ ਨੂੰ ਵਧਾਉਣ ਲਈ ਵੀਰਵਾਰ ਨੂੰ ਪਹਿਲਾ ਪਲਾਜ਼ਮਾਹੀਣ ਕੀਤਾ ਗਿਆ ਸੀ ਪਰ ਬਦਕਿਸਮਤੀ ਨਾਲ ਉਨ੍ਹਾਂ ਦੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ : ਭਰਾ ਦੀ ਰਿਸ਼ੈਪਸਨ ਪਾਰਟੀ 'ਚ ਕੰਗਨਾ ਨੇ ਪਹਾੜੀ ਗੀਤ 'ਤੇ ਕੀਤਾ ਸ਼ਾਨਦਾਰ ਡਾਂਸ (ਵੀਡੀਓ)


author

sunita

Content Editor

Related News