ਪੂ ਕਿਹਾ ਜਾਣਾ ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਹੈ : ਅਨੰਨਿਆ ਪਾਂਡੇ

Wednesday, Sep 04, 2024 - 09:39 AM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਦੀ ਪਹਿਲੀ ਵੈੱਬ ਸੀਰੀਜ਼ ‘ਕਾਲ ਮੀ ਬੇ’ 6 ਸਤੰਬਰ ਤੋਂ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਆਉਣ ਵਾਲੀ ਹੈ। ਇਸ ਸੀਰੀਜ਼ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਹੈ। ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਨਵੀਂ ਜਨਰੇਸ਼ਨ ਦੀ ਬੇ ਦਾ ਲੋਕ ਪੂ ਦੇ ਕਿਰਦਾਰ ਨਾਲ ਤੁਲਨਾ ਕਰ ਰਹੇ ਹਨ।
ਕੋਲਿਨ ਡੀ ਕੁਨਹਾ ਵੱਲੋਂ ਨਿਰਦੇਸ਼ਿਤ ਇਸ ਸੀਰੀਜ਼ ’ਚ ਅਨੰਨਿਆ ਪਾਂਡੇ ਤੋਂ ਇਲਾਵਾ ਵੀਰ ਦਾਸ, ਗੁਰਫਤਿਹ ਪੀਰਜ਼ਾਦਾ, ਵਰੁਣ ਸੂਦ, ਵਿਹਾਨ ਸਮਤ, ਮੁਸਕਾਨ ਜਾਫਰੀ, ਨਿਹਾਰੀਕਾ ਲਾਇਰਾ ਦੱਤ, ਲੀਸਾ ਮਿਸ਼ਰਾ ਅਤੇ ਮਿਨੀ ਮਾਥੁਰ ਵਰਗੇ ਕਲਾਕਾਰ ਹਨ। ‘ਕਾਲ ਮੀ ਬੇ’ ਸੀਰੀਜ਼ ਬਾਰੇ ਸਟਾਰ ਕਾਸਟ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਅਨੰਨਿਆ ਪਾਂਡੇ

ਬੇ ਨੂੰ ਨਵੀਂ ਜਨਰੇਸ਼ਨ ਦੀ ਪੂ ਵੀ ਕਿਹਾ ਜਾ ਰਿਹਾ ਹੈ ਤਾਂ ਇਕ ਆਈਕਾਨਿਕ ਕਰੈਕਟਰ ਨਾਲ ਤੁਲਨਾ ਹੋਣ ’ਤੇ ਕਿਵੇਂ ਲੱਗ ਰਿਹਾ ਹੈ?ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਹੈ ਕਿ ਲੋਕ ਸੋਚਦੇ ਹਨ ਕਿ ਉਹ ਇਕ gen z ਪੂ ਹੈ ਅਤੇ ਮੇਰੇ ਲਈ ਕਰੀਨਾ ਦਾ ਪੂ ਕੈਰੇਕਟਰ ਬਹੁਤ ਆਈਕਾਨਿਕ ਹੈ, ਉਸ ਦੇ ਕੋਟਸ ਮੇਰੇ ਮਿਰਰ ’ਤੇ ਚਿਪਕੇ ਹੋਏ ਹਨ। ਮੈਂ ਉਨ੍ਹਾਂ ਵਰਗਾ ਹੀ ਡਰੈੱਸਅਪ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਮੈਂ ਉਮੀਦ ਕਰਦੀ ਹਾਂ ਅਤੇ ਦੁਆ ਕਰਦੀ ਹਾਂ ਕਿ ਬੇ ਵੀ ਪੂ ਦੀ ਤਰ੍ਹਾਂ ਲੋਕਾਂ ’ਤੇ ਅਸਰ ਪਾਵੇ।

ਅਨੰਨਿਆ ਤੇ ਬੇ ’ਚ ਕੀ ਕੁਝ ਸਮਾਨਤਾਵਾਂ ਹਨ।

ਅਨੰਨਿਆ ਤੇ ਬੇ ’ਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ, ਜੋ ਅਨੰਨਿਆ ਤੇ ਬੇ ’ਚ ਮਿਲਦੀਆਂ ਹਨ। ਸਾਡੇ ਦੋਹਾਂ ’ਚ ਕਈ ਸਮਾਨਤਾਵਾਂ ਵੀ ਹਨ ਪਰ ਉਸ ਜਗ੍ਹਾ ਬਹੁਤ ਸਾਰੇ ਅੰਤਰ ਵੀ ਹਨ, ਜੋ ਸਾਡੇ ਦੋਹਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ।

ਕੋਲਿਨ ਡੀ ਕੁਨਹਾ

ਇਹ ਸੀਰੀਜ਼ ਤੁਸੀਂ ਨੌਜਵਾਨਾਂ ਦੇ ਨਜ਼ਰੀਏ ’ਤੇ ਬਣਾਈ ਹੈ ਤਾਂ ਇਸ ਲਈ ਕੀ ਕੁਝ ਸੋਚਿਆ ਸੀ।
ਅੱਜਕੱਲ ਦੀ ਜੋ ਨਵੀਂ ਪੀੜ੍ਹੀ ਹੈ, ਕਿਤੇ ਨਾ ਕਿਤੇ ਉਹ ਕਿਸੇ ਵੀ ਚੀਜ਼ ਨੂੰ ਵਾਇਰਲ ਕਰ ਦਿੰਦੀ ਹੈ। ਅਸੀਂ ਵੀ ਸੋਚ ’ਚ ਪੈ ਜਾਂਦੇ ਹਾਂ ਕਿ ਕਿਵੇਂ ਕੋਈ ਵੀ ਚੀਜ਼ ਵਾਇਰਲ ਹੋ ਜਾਂਦੀ ਹੈ। ਜਿਵੇਂ ਕੋਈ ਵੀ ਰੀਲ ਵਾਇਰਲ ਹੋ ਜਾਂਦੀ ਹੈ ਭਾਵੇ ਹੀ ਉਸ ’ਚ ਕੁਝ ਹੋਵੇ ਜਾਂ ਨਾ ਪਰ ਮੈਨੂੰ ਲੱਗਦਾ ਹੈ ਕਿ ਇਸ ਵਿਚ ਇਕ ਪਾਵਰ ਹੈ, ਜਿਸ ਨੂੰ ਅਸੀਂ ਚੰਗੇ ਲਈ ਵਰਤ ਸਕਦੇ ਹਾਂ। ਜਿਵੇਂ ਇਸ ਪੀੜ੍ਹੀ ਨੂੰ ਅਸੀਂ ਸਮਾਜਿਕ ਮੁੱਦਿਆਂ ਲਈ ਵਰਤ ਸਕਦੇ ਹਾਂ, ਇਸ ਦੀ ਰੀਚ ਵੀ ਕਾਫ਼ੀ ਹੈ। ਮੈਂ ਤਾਂ ਖ਼ੁਦ ਮਿਲੀਨੀਅਲ ਹਾਂ ਪਰ gen z ਖ਼ੁਦ ਬਹੁਤ ਵਿਅਕਤੀਪਰਕ ਹੈ, ਮਤਲਬੀ ਨਹੀਂ। ਉਸ ਵਿਚ ਖ਼ੁਦ ਨੂੰ ਪਛਾਣਨ ਦੀ ਚੰਗੀ ਸਮਝ ਹੈ, ਜੋ ਖ਼ੁਦ ’ਚ ਇਕ ਵਿਸ਼ਵਾਸ ਹੈ, ਜੋ ਸਾਡੇ ਵਿਚ ਨਹੀਂ ਸੀ।

ਨਿਹਾਰਿਕਾ ਲਾਇਰਾ ਦੱਤ

 ਨਿਹਾਰਿਕਾ ਤੁਸੀਂ ਫਿਰ ਤੋਂ ਪੱਤਰਕਾਰ ਦਾ ਕਿਰਦਾਰ ਨਿਭਾ ਰਹੋ ਹੋ ਤਾਂ ਇਸ ਵਾਰ ਕੀ ਕੁਝ ਵੱਖ ਹੈ?

ਮੇਰੇ ਦੋਵਾਂ ਕਿਰਦਾਰਾਂ ’ਚ ਕਾਫ਼ੀ ਅੰਤਰ ਹੈ। ਸਾਰਾ ਮੈਥਿਊਜ਼ ਅਤੇ ਤਮਾਇਰਾ ਪਵਾਰ ਬਹੁਤ ਵੱਖ ਤਰ੍ਹਾਂ ਦੇ ਪੱਤਰਕਾਰ ਹਨ ਅਤੇ ਦੋਵੇਂ ਵੱਖ-ਵੱਖ ਚੈਨਲ ਵਿਚ ਹਨ, ਦੋਵਾਂ ਦੀਆਂ ਉਮੀਦਾਂ ਵੀ ਵੱਖ ਹਨ। ਜਿਵੇਂ ਤਮਾਇਰਾ ਬਹੁਤ ਵੱਖ ਤਰ੍ਹਾਂ ਦੇ ਲੋਕਾਂ ਨੂੰ ਦੇਖਦੀ ਹੈ, ਉਨ੍ਹਾਂ ਨਾਲ ਮਿਲਦੀ ਹੈ। ਦੋਵੇਂ ਹੀ ਬਹੁਤ ਵੱਖ ਹਨ ਤਾਂ ਜ਼ਿਆਦਾ ਸੋਚਣਾ ਨਹੀਂ ਪੈਂਦਾ। ਇਸ ਤੋਂ ਇਲਾਵਾ ਇਸ ਵਿਚ ਕੰਮ ਤੋਂ ਬਾਹਰ ਦੀ ਦੁਨੀਆ ਵੀ ਕਾਫ਼ੀ ਦਿਖਾਈ ਜਾ ਰਹੀ ਹੈ। ਪਿਛਲੇ ਕਿਰਦਾਰ ਤੋਂ ਇਹ ਕਾਫ਼ੀ ਹਟ ਕੇ ਹੈ।

ਸ਼ੂਟਿੰਗ ਦੌਰਾਨ ਸੈੱਟ ’ਤੇ ਕੋਈ ਖ਼ਾਸ ਪਲ ਜਾਂ ਚੀਜ਼ ਜੋ ਤੁਸੀਂ ਸਭ ਜ਼ਿੰਦਗੀ ਭਰ ਲਈ ਆਪਣੇ ਨਾਲ ਲਿਜਾ ਰਹੇ ਹੋ।

ਅਨੰਨਿਆ ਪਾਂਡੇ- ਸੈੱਟ ਤੋਂ ਕਾਫ਼ੀ ਕੱਪੜੇ ਚੋਰੀ ਕੀਤੇ। ਯਾਦਾਂ ਬਹੁਤ ਸਾਰੀਆਂ ਹਨ, ਕੋਈ ਇਕ ਦੱਸਣਾ ਮੁਸ਼ਕਲ ਹੋਵੇਗਾ।

ਨਿਹਾਰਿਕਾ ਲਾਇਰਾ ਦੱਤ- ਸ਼ੂਟਿੰਗ ਦੀ ਸ਼ੁਰੂਆਤ ’ਚ ਜੋ ਤਮਾਇਰਾ ਅਤੇ ਬੇ ਦਾ ਘਰ ਹੈ, ਉਸ ਦੀ ਸ਼ੂਟਿੰਗ ਦੱਖਣੀ ਬੰਬੇ ’ਚ ਹੋਈ ਸੀ, ਉਹ 8 ਦਿਨ ਦਾ ਸੈਗਮੇਂਟ ਸੀ। ਜਿਥੇ ਸਭ ਆਏ ਸੀ ਸਭ ਮਿਲੇ, ਸਭ ਨੂੰ ਚੰਗਾ ਲੱਗਿਆ। ਪਹਿਲੀ ਵਾਰ ਸਭ ਮਿਲੇ ਤੇ ਇਹ ਵੀ ਲੱਗਿਆ ਕਿ ਨੈਚੁਰਲ ਕੈਮਿਸਟਰੀ ਹੈ। ਉਦੋਂ ਕਾਫ਼ੀ ਮਜ਼ਾ ਆਇਆ ਸੀ।

ਲੀਸਾ ਮਿਸ਼ਰਾ- ਮੈਨੂੰ ਯਾਦ ਹੈ ਕਿ ਜਦੋਂ ਬ੍ਰੇਕ ’ਤੇ ਟੈਸਟ ਮਟੀਰੀਅਲ ਸਾਡੇ ’ਤੇ ਟੈਸਟ ਕਰ ਰਹੇ ਸੀ, ਉਨ੍ਹਾਂ ਦੇ ਸਟੈਂਡ ਅੱਪ ਸ਼ੋਅ ਲਈ ਉਹ ਕਾਫ਼ੀ ਮਜ਼ੇਦਾਰ ਸੀ।

ਕੋਲਿਨ ਡੀ ਕੁਨਹਾ- ਮੇਰੇ ਖ਼ਿਆਲ ਨਾਲ ਜਦੋਂ ਅਸੀਂ ਪਹਿਲੀ ਵਾਰ ਇਕ ਟੇਬਲ ਰੀਡ ਕੀਤਾ ਸੀ, ਸਭ ਨੇ ਆਪਣਾ ਰੋਲ ਤੇ ਸਕ੍ਰਿਪਟ ਪੜ੍ਹੀ ਸੀ। ਉਦੋਂ ਮੈਨੂੰ ਲੱਗਿਆ ਕਿ ਇਹ ਬਹੁਤ ਚੰਗੀ ਫਿਲਮ ਬਣਨ ਵਾਲੀ ਹੈ, ਉਹ ਮੇਰੇ ਲਈ ਬਹੁਤ ਯਾਦਗਾਰ ਹੈ। ਅਸੀਂ ਲੋਕ ਹਰ ਜਗ੍ਹਾ ਨਾਲ ਰਹਿੰਦੇ ਸੀ ਅਤੇ ਨਾਲ ਹੀ ਲੰਚ ਕਰਦੇ ਸੀ। ਅਸੀਂ ਇਸ ਨੂੰ ਬਹੁਤ ਮਿਸ ਕਰਾਂਗੇ।

ਵਰੁਣ ਸੂਦ- ਅਸੀਂ ਲਾਸਟ ਡੇਅ ਤੇ ਲਾਸਟ ਸੀਨ ਸ਼ੂਟ ਕਰ ਰਹੇ ਸੀ, ਉਦੋਂ ਮੈਂ ਇਹ ਸੋਚਣ ਲੱਗਿਆ ਕਿ ਇਕ ਦਿਨ ਅਸੀਂ ਸਭ ਸ਼ੂਟ ’ਤੇ ਨਹੀਂ ਆਵਾਂਗੇ, ਆਰਾਮ ਨਾਲ ਘਰ ਬੈਠਾਂਗੇ ਪਰ ਐਂਡਿੰਗ ਬਹੁਤ ਮੁਸ਼ਕਿਲ ਸੀ ਤਾਂ ਮੇਰੇ ਲਈ ਸ਼ੂਟ ਦਾ ਹਰ ਦਿਨ ਖ਼ਾਸ ਸੀ।

ਵਿਹਾਨ ਸਮਤ- ਮੇਰਾ ਪਹਿਲੇ ਦਿਨ ਦਾ ਸ਼ੂਟ ਸਭ ਦੇ ਨਾਲ ਹੀ ਸੀ, ਜਿੱਥੇ ਮੈਂ ਆਇਆ ਅਤੇ ਮੈਂ ਦੇਖਿਆ ਕਿ ਸਭ ਚੰਗੀ ਤਰ੍ਹਾਂ ਗੱਲ ਕਰ ਰਹੇ ਸੀ, ਜਿਸ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਸਿਰਫ਼ ਕੰਮ ਨਹੀਂ, ਦੋਸਤੀ ਵੀ ਹੈ। ਮੈਂ ਪਹਿਲੇ ਦਿਨ ਸ਼ੂਟ ’ਤੇ ਗਿਆ ਤਾਂ ਕੋਲੀਨ ਨੇ ਮੈਨੂੰ ਇਕ ਕਿਤਾਬ ਵੀ ਤੋਹਫ਼ੇ ’ਚ ਦਿੱਤੀ ਸੀ।

ਗੁਰਫਤਿਹ ਪੀਰਜ਼ਾਦਾ- ਮੇਰੇ ਲਈ ਮੇਰਾ ਪਹਿਲਾ ਸ਼ੋਅ ਸੀ, ਜਿਸ ਵਿਚ ਡਰਾਮਾ ਨਹੀਂ ਸੀ। ਉਹ ਬਿਲਕੁਲ ਅਜਿਹਾ ਸੀ ਕਿ ਸਭ ਇਕ-ਦੂਜੇ ਨਾਲ ਬਹੁਤ ਚੰਗੇ ਸੀ। ਅਸੀਂ ਕਾਫ਼ੀ ਚੰਗੇ ਦੋਸਤ ਬਣ ਗਏ।

ਸੋਸ਼ਲ ਮੀਡੀਆ ਟ੍ਰੋਲਰਜ਼ ਨੂੰ ਜੇਕਰ ਇਕ ਸ਼ਬਦ ਵਿਚ ਜਵਾਬ ਦੇਣਾ ਹੋਵੇ ਤਾਂ ਉਹ ਕੀ ਹੋਵੇਗਾ।

ਵਰੂਣ ਸੂਦ- ਦੋ ਸ਼ਬਦਾਂ ਵਿਚ ਦੇਣਾ ਚਾਹਾਂਗਾ ‘ਚੱਲ ਹਟ’

ਨਿਹਾਰਿਕਾ ਲਾਇਰਾ ਦੱਤ- ਪਿਆਰ ਲੱਭ ਲਵੋ।

ਵਿਹਾਨ ਸਮਤ- ਭਰਾ ਸਾਹ ਲੈ, ਜਦੋਂ ਉਹ ਕਦੇ-ਕਦੇ ਪੈਰਾਗ੍ਰਾਫ ਲਿਖਦੇ ਹਨ ਤਾਂ ਬਿਨਾਂ ਪੰਕਚੂਏਸ਼ਨ ਦੇ ਲਿਖਦੇ ਹਨ।

ਗੁਰਫਤਿਹ ਪੀਰਜ਼ਾਦਾ- ਬੋਲ ਲਵੋ ਯਾਰ, ਕੀ ਫ਼ਰਕ ਪੈਂਦਾ ਹੈ।

ਅਨੰਨਿਆ ਪਾਂਡੇ- ਮੈਂ ਤਾਂ ਆਪਣੀ ਫਿਲਮ ਦਾ ਪ੍ਰਮੋਸ਼ਨ ਹੀ ਕਰਨਾ ਹੈ ਤਾਂ ਮੈਂ ਤਾਂ ਕਹਾਂਗੀ ‘ਗੋ ਐਂਡ ਵਾਚ, ਕਾਲ ਮੀ ਬੇ’

ਫੇਵਰੇਟ ਮੀਮ ਕੀ ਹੈ?

ਅਨੰਨਿਆ ਪਾਂਡੇ- ਮੈਨੂੰ ਚੀਨ ਟਪਾਕ ਡਮ ਡਮ ਬਹੁਤ ਪਸੰਦ ਹੈ।

ਨਿਹਾਰਿਕਾ ਲਾਇਰਾ ਦੱਤ- ਇਕ ਬਹੁਤ ਬੇਤੁਕੀ ਜਿਹੀ ਹੈ ਮਤਲਬ ਇਕ ਬੀਅਰ ਖੜ੍ਹਾ ਅਟੈਕਿੰਗ ਪੋਜ਼ੀਸ਼ਨ ਵਿਚ ਅਤੇ ਉਸ ਦੇ ਹੇਠਾ ਲਿਖਿਆ ਹੈ how about know?

ਕੋਲਿਨ ਡੀ ਕੁਨਹਾ- ਇਹ ਮੇਰੀ ਅੰਮੀ ਹੈ, ਜੋ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੈ।

ਵਰੂਣ ਸੂਦ- ਅਕਸ਼ੈ ਸਰ ਦਾ ਹਰ ਡਾਇਲਾਗ ਮੀਮ ਮਟੀਰੀਅਲ ਹੈ।


Priyanka

Content Editor

Related News