ਕਪਿਲ ਸ਼ਰਮਾ ਨੇ ਧੀ ਅਨਾਇਰਾ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

Friday, Feb 19, 2021 - 02:58 PM (IST)

ਕਪਿਲ ਸ਼ਰਮਾ ਨੇ ਧੀ ਅਨਾਇਰਾ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

ਮੁੰਬਈ: ਕਮੇਡੀਅਨ ਕਪਿਲ ਸ਼ਰਮਾ ਇਨੀਂ ਦਿਨੀਂ ਪਰਿਵਾਰ ਨਾਲ ਖ਼ੂਬ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ ’ਚ ਕਪਿਲ ਦੀ ਪਤਨੀ ਗਿੰਨੀ ਚਤਰਥ ਨੇ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਹੀ ਕਮੇਡੀਅਨ ਪੈਟਰਨੇਟਿਵ ਲੀਵ ’ਤੇ ਹਨ।
ਇਕ ਪਾਸੇ ਜਿਥੇ ਪ੍ਰਸ਼ੰਸਕ ਕਪਿਲ ਦੇ ਲਾਡਲੇ ਦੀ ਝਲਕ ਦੇਖਣ ਲਈ ਬੇਤਾਬ ਹਨ। 

PunjabKesari
ਉੱਧਰ ਕਪਿਲ ਨੇ ਵੀ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਪਰ ਇਹ ਤਸਵੀਰ ਉਨ੍ਹਾਂ ਦੇ ਪੁੱਤਰ ਦੀ ਨਹੀਂ ਉਨ੍ਹਾਂ ਦੀ ਧੀ ਅਨਾਇਰਾ ਸ਼ਰਮਾ ਦੀ ਹੈ। ਤਸਵੀਰ ਦੀ ਗੱਲ ਕਰੀਏ ਤਾਂ ਇਸ ’ਚ ਅਨਾਇਰਾ ਪਾਪਾ ਦੇ ਸਟਾਈਲ ਨੂੰ ਕਾਪੀ ਕਰਦੀ ਦਿਖਾਈ ਦੇ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਅਨਾਇਰਾ ਪਿੰਕ ਰੰਗ ਦੀ ਫਰਾਕ ਪਹਿਨੇ ਨਜ਼ਰ ਆ ਰਹੀ ਹੈ। ਅਨਾਇਰਾ ਨੇ ਦੋ ਗੁੱਤਾਂ ਕੀਤੀਆਂ ਹਨ। ਉਹ ਹੱਸ ਕੇ ਹਾਏ ਵੀ ਕਹਿ ਰਹੀ ਹੈ। ਇਸ ਤਸਵੀਰ ਦੇ ਨਾਲ ਕਪਿਲ ਨੇ ਕੈਪਸ਼ਨ ’ਚ ਲਿਖਿਆ ਕਿ ‘ਸਾਰਿਆਂ ਨੂੰ ਗੁੱਡ ਮਾਰਨਿੰਗ’। ਪ੍ਰਸ਼ੰਸਕ ਦੇ ਨਾਲ ਸਿਤਾਰੇ ਵੀ ਅਨਾਇਰਾ ਦੀ ਕਿਊਟਨੈੱਸ ’ਤੇ ਬਹੁਤ ਪਿਆਰ ਲੁਟਾ ਰਹੇ ਹਨ। 

PunjabKesari
ਕਪਿਲ ਦੀ ਕੋਅ ਸਟਾਰ ਭਾਰਤੀ ਸਿੰਘ ਨੇ ਕੁਮੈਂਟ ਕਰਕੇ ਲਿਖਿਆ ‘ਮੇਰੀ ਬੱਚੀ’। ਉੱਧਰ ਸੁਮੋਨਾ ਚਕਰਵਰਤੀ ਨੇ ਲਿਖਿਆ ‘ਅਰੇ ਅਰੇ...ਕਿਊਟਨੈੱਸ ਦੀ ਦੁਕਾਨ ਹੈ ਅਨਾਇਰਾ’। ਕਿ੍ਰਸ਼ਨਾ ਅਭਿਸ਼ੇਕ ਨੇ ਲਿਖਿਆ-‘ਲਵਲੀ’।

PunjabKesari
ਇਸ ਤੋਂ ਇਲਾਵਾ ਗਾਇਕ ਨੀਤੀ ਮੋਹਨ ਨੇ ਅਨਾਇਰਾ ਨੂੰ ‘ਮਿੰਨੀ ਗਿੰਨੀ’ ਦੱਸਿਆ।


author

Aarti dhillon

Content Editor

Related News