ਲਾਈਟ ਪੀਲੇ ਰੰਗ ਦੇ ਸੂਟ ''ਚ ਸਪਨਾ ਚੌਧਰੀ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

10/09/2021 3:37:02 PM

ਮੁੰਬਈ- ਹਰਿਆਣਵੀ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸਪਨਾ ਚੌਧਰੀ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸਪਨਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਤਸਵੀਰਾਂ 'ਚ ਸਪਨਾ ਲਾਈਟ ਪੀਲੇ ਰੰਗ ਦੇ ਪਲਾਜ਼ੋ ਸੂਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਸਪਨਾ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੋਇਆ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਗਾਇਕਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari

ਇਸ ਲੁੱਕ 'ਚ ਸਪਨਾ ਬਹੁਤ ਖੂਬਸੂਰਤ ਲੱਗ ਰਹੀ ਹੈ। ਸਪਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਲੱਟੂ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari

ਕੰਮ ਦੀ ਗੱਲ ਕਰੀਏ ਤਾਂ ਸਪਨਾ ਇਨੀਂ ਦਿਨੀਂ ਇਕ ਕ੍ਰਾਈਮ ਸ਼ੋਅ 'ਮੌਕਾ ਏ ਵਾਰਦਾਤ' ਨੂੰ ਹੋਸਟ ਕਰਦੀ ਹੋਈ ਵੀ ਦਿਖਾਈ ਦੇ ਰਹੀ ਹੈ।


Aarti dhillon

Content Editor

Related News