ਮੌਨੀ ਰਾਏ ਨੇ ਬਿਖੇਰਿਆ ਹੁਸਨ ਦਾ ਜਲਵਾ, ਮਾਲਦੀਵ ਤੋਂ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
Friday, Aug 20, 2021 - 04:41 PM (IST)
ਮੁੰਬਈ- ਅਦਾਕਾਰਾ ਮੌਨੀ ਰਾਏ ਹਮੇਸ਼ਾ ਛੁੱਟੀਆਂ 'ਤੇ ਜਾਂਦੀ ਰਹਿੰਦੀ ਹੈ। ਬੀਤੇ ਦਿਨ ਅਦਾਕਾਰਾ ਮਾਲਦੀਵ ਛੁੱਟੀਆਂ 'ਤੇ ਗਈ ਸੀ ਹਾਲਾਂਕਿ ਅਦਾਕਾਰਾ ਮੁੰਬਈ ਵਾਪਸ ਪਰਤ ਆਈ ਹੈ। ਮਾਲਦੀਵ ਤੋਂ ਵਾਪਸ ਆਉਣ ਤੋਂ ਬਾਅਦ ਮੌਨੀ ਨੇ ਛੁੱਟੀਆਂ ਦੀਆਂ ਢੇਰ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖ਼ੂਬ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
ਤਸਵੀਰਾਂ 'ਚ ਮੌਨੀ ਗ੍ਰੀਨ ਨਾਟੇਡ ਟਾਪ ਅਤੇ ਸਕਰਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਗਾਰਜ਼ੀਅਸ ਲੱਗ ਰਹੀ ਹੈ।
ਅਦਾਕਾਰਾ ਸਮੁੰਦਰ ਟਰੈਕ ਅਤੇ ਗ੍ਰੀਨਰੀ ਦੇ ਵਿਚਾਲੇ ਵੱਖਰੇ-ਵੱਖਰੇ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਮੌਨੀ ਬਹੁਤ ਜਲਦ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰਾ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਬ ਬੱਚਨ ਦੇ ਨਾਲ ਨਜ਼ਰ ਆਵੇਗੀ।