‘ਬਸਤਰ’ ਤੋਂ ਉਹ ਕਹਾਣੀ ਸਾਹਮਣੇ ਆਵੇਗੀ ਜੋ 100 ਸਾਲ ਦੇ ਇਤਿਹਾਸ ’ਚ ਨਹੀਂ ਆਈ
Saturday, Mar 09, 2024 - 12:10 PM (IST)
ਫਿਲਮ ‘ਦਿ ਕੇਰਲ ਸਟੋਰੀ’ ਦੀ ਸਫਲਤਾ ਤੋਂ ਬਾਅਦ ਵਿਪੁਲ ਅਮ੍ਰਿਤਪਾਲ ਸ਼ਾਹ, ਸੁਦੀਪਤੋ ਸੇਨ ਦੀ ਜੋੜੀ ਜਲਦ ਹੀ ਫਿਲਮ ‘ਬਸਤਰ : ਦਿ ਨਕਸਲ ਸਟੋਰੀ’ ਲੈ ਕੇ ਆ ਰਹੀ ਹੈ। ਫਿਲਮ ਬੇਹੱਦ ਹੈਰਾਨ ਕਰਨ ਵਾਲੀ ਸੱਚੀ ਕਹਾਣੀ ’ਤੇ ਆਧਾਰਿਤ ਹੈ, ਜੋ ਇਕ ਦਰਦਨਾਕ ਅਤੇ ਘਿਣਾਉਣੇ ਸੱਚ ਨੂੰ ਉਜਾਗਰ ਕਰਦੀ ਹੈ। ‘ਦਿ ਕੇਰਲ ਸਟੋਰੀ’ ਵਿਚ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਦਾ ਸ਼ਰਮਾ ਫਿਰ ਇਕ ਦਮਦਾਰ ਕਿਰਦਾਰ ਨਿਭਾਉਣ ਜਾ ਰਹੀ ਹੈ। ਇਹ ਫਿਲਮ 15 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ‘ਬਸਤਰ : ਦਿ ਨਕਸਲ ਸਟੋਰੀ’ ਬਾਰੇ ਨਿਰਦੇਸ਼ਕ ਸੁਦੀਪਤੋ ਸੇਨ ਅਤੇ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼....
ਕੀ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਆਉਣ ’ਤੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਸਿਨੇਮਾ ਬਦਲ ਰਿਹਾ ਹੈ?
ਅਜਿਹਾ ਨਹੀਂ ਹੈ ਕਿ ਸਿਨੇਮਾ ਦੀ ਮੌਲਿਕਤਾ ਵਿਚ ਕੋਈ ਬਦਲਾਅ ਆਇਆ ਹੈ ਪਰ ਹਾਂ 70 ਸਾਲਾਂ ਤੋਂ ਸਿਨੇਮਾ ਜਿਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਦਿਖਾ ਰਿਹਾ ਹੈ, ਹੁਣ ਉਹ ਜ਼ਰੂਰ ਥੋੜ੍ਹੀਆਂ ਬਦਲ ਗਈਆਂ ਹਨ। ਮਾਹੌਲ ਬਦਲਿਅਾ ਹੈ, ਹੁਣ ਅਸੀਂ ਅਨਕੰਫਰਟੇਬਲ ਟਰੁੱਥ ਬੋਲ ਸਕਦੇ ਹਾਂ। ਇਸ ਦੇ ਲਈ ਤੁਹਾਡੇ ਕੋਲ ਪੂਰੀ ਦੀ ਇਜਾਜ਼ਤ ਹੈ, ਇਹ ਨੈਰੇਟਿਵ ਤੁਸੀਂ ਨਵੇਂ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ। ਪਹਿਲਾਂ ਲੋਕ ਆਪਣੇ ਵਿਚਾਰਾਂ ਨੂੰ ਲੁਕੇ ਕੇ ਰੱਖਦੇ ਸਨ ਪਰ ਹੁਣ ਖੁੱਲ੍ਹ ਕੇ ਪੇਸ਼ ਕਰਦੇ ਹਨ। ਜਿਵੇਂ ਸਾਡੀ ਪਿਛਲੀ ਫਿਲਮ ‘ਦਿ ਕੇਰਲ ਸਟੋਰੀ’ ਵਿਚ ਦਿਖਾਇਆ ਗਿਆ ਹੈ ਕਿ ਇੰਨੇ ਸਾਲਾਂ ਤੋਂ ਦੇਸ਼ ਵਿਚ ਇਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ। ਜਦੋਂ ਅਸੀਂ ਇਸ ਬਾਰੇ ਗੱਲ ਸ਼ੁਰੂ ਕੀਤੀ ਤਾਂ ਪੁਰਾਣੇ ਲੋਕਾਂ ਨੇ ਵਿਰੋਧ ਕੀਤਾ। ਬਾਅਦ ਵਿਚ ਇਹ ਇੰਨੀ ਪਾਪੂਲਰ ਹੋਈ ਕਿ ਹਰ ਘਰ-ਘਰ ਚਰਚਾ ਹੋਣ ਲੱਗੀ। ਸੱਚ ਵਿਚ ਇੰਨੀ ਤਾਕਤ ਹੁੰਦੀ ਹੈ, ਇਸ ਦਾ ਖੂਬਸੂਰਤ ਘੇਰਾ ਹੈ ਕਿ ਇਕ ਵਾਰ ਸੱਚ ਬੋਲ ਦਿੱਤਾ ਨਾ ਉਹ ਤੁਹਾਨੂੰ ਜੇਤੂ ਬਣਾਏਗਾ ਹੀ ਬਣਾਏਗਾ। ਇਸੇ ਤਰ੍ਹਾਂ ਸਾਡੀ ਫਿਲਮ ‘ਬਸਤਰ ਦਿ ਨਕਸਲ ਸਟੋਰੀ’ ਹੈ। ਇਸ ਦੇ ਬਾਰੇ ਵਿਚ ਲੋਕਾਂ ਨੂੰ ਪਤਾ ਹੀ ਨਹੀਂ ਹੈ।
ਸੁਦੀਪਤੋ ਸੇਨ
ਤੁਹਾਡਾ ਜਾਨਰ ਕਾਮੇਡੀ ਦਾ ਰਿਹਾ ਹੈ ਪਰ ਇਹ ਹਾਰਡ ਹਿਟਿੰਗ ਫਿਲਮ ਹੈ। ਕੀ ਇਹ ਹਿੱਟ ਦੀ ਗਾਰੰਟੀ ਵੀ ਦਿੰਦੀ ਹੈ?
ਹਿੱਟ ਦੀ ਗਾਰੰਟੀ ਕਿਸੇ ਵੀ ਸਿਨੇਮਾ ਵਿਚ ਨਹੀਂ ਹੁੰਦੀ ਅਤੇ ਕੋਈ ਵੀ ਫਿਲਮ ਮੇਕਰ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਜੋ ਬਣਾ ਰਿਹਾ ਹਾਂ ਉਹ ਹਿੱਟ ਹੋਵੇਗਾ। ਇਹ ਅਸੰਭਵ ਹੈ ਪਰ ਜਦੋਂ ਕੋਈ ਵਿਸ਼ਾ ਤੁਹਾਡੇ ਸਾਹਮਣੇ ਆਉਂਦਾ ਹੈ ਤਾਂ ਤੁਸੀਂ ਚੀਜ਼ਾਂ ਬਾਰੇ ਡੂੰਘਾਈ ਨਾਲ ਜਾਣਦੇ ਹੋ। ਜਦੋਂ ਸੁਦੀਪਤੋ ਜੀ ਨੇ ਮੈਨੂੰ ਬਸਤਰ ਬਾਰੇ ਆਪਣੀ ਖੋਜ ਦਿਖਾਈ ਤਾਂ ਮੈਨੂੰ ਵੀ ਨਵੀਆਂ ਗੱਲਾਂ ਬਾਰੇ ਪਤਾ ਲੱਗਾ। ਪੂਰਾ ਦੇਸ਼ ਜਾਣਦਾ ਹੈ ਕਿ ਬਸਤਰ ਵਿਚ 76 ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਹੱਤਿਆ ਕੀਤੀ ਗਈ ਅਤੇ ਇਸ ਦਾ ਬੜਾ ਹੀ ਭਿਆਨਕ ਜਸ਼ਨ ਜੇ.ਐੱਨ.ਯੂ ਵਿਚ ਮਨਾਇਆ ਗਿਆ। ਪਰ ਉਸ ਖੋਜ ਵਿਚ ਮੈਂ ਇਹ ਵੀ ਦੇਖਿਆ ਕਿ ਇਕ 4 ਮਹੀਨੇ ਦੇ ਬੱਚੇ ਨੂੰ ਲੋਹੇ ਦੀ ਰਾਡ ਨਾਲ ਮਾਰ ਦਿੱਤਾ ਗਿਆ। ਨਾਲ ਹੀ 8 ਬੱਚਿਆਂ ਨੂੰ ਉਨ੍ਹਾਂ ਦੀ ਮਾਂ ਤੋਂ ਖੋਹ ਕੇ ਅੱਗ ਵਿਚ ਜ਼ਿੰਦਾ ਸਾੜ ਦਿੱਤਾ ਗਿਆ। ਇੰਨੀ ਬੇਰਹਿਮੀ। ਇਸ ਤੋਂ ਇਲਾਵਾ ਵੀ ਅਜਿਹੇ ਕਈ ਕਿੱਸੇ ਹਨ ਜਿਨ੍ਹਾਂ ਨੇ ਮੇਰੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਅੰਕੜੇ ਬੜੇ ਵੱਡੇ ਹਨ ਪਰ ਇਸ ’ਤੇ ਕਿਤੇ ਵੀ ਕੋਈ ਚਰਚਾ ਨਹੀਂ ਹੋ ਰਹੀ ਹੈ।
ਵਿਪੁਲ ਅੰਮ੍ਰਿਤਲਾਲ
ਇਹ ਫਿਲਮ ਵਿਚਾਰਧਾਰਾ ’ਤੇ ਆਧਾਰਿਤ ਹੋਵੇਗੀ ਜਾਂ ਘਟਨਾ?
ਅਸੀਂ ਇਸ ਦੇ ਰਾਹੀਂ ਦਿਖਾਉਣਾ ਚਾਹੁੰਦੇ ਹਾਂ ਕਿ ਬਸਤਰ ਦੇ ਹਾਲਾਤ ਕੀ ਹਨ? ਉੱਥੇ ਸੜਕਾਂ, ਬਿਜਲੀ, ਇੰਟਰਨੈੱਟ ਵਰਗੀਆਂ ਸਹੂਲਤਾਂ ਨਹੀਂ ਹਨ। ਦੇਸ਼ ਦਾ ਝੰਡਾ ਵੀ ਨਹੀਂ ਲਹਿਰਾ ਸਕਦੇ। ਉਥੇ ਨਿਯਮ ਹੈ ਕਿ ਹਰ ਮਾਂ ਇਕ ਬੱਚੇ ਨੂੰ ਨਕਸਲੀਆਂ ਦੇ ਹਵਾਲੇ ਕਰੇਗੀ, ਨਹੀਂ ਤਾਂ ਉਸ ਦੇ ਪੂਰੇ ਪਰਿਵਾਰ ਖਤਮ ਕਰ ਦਿੱਤਾ ਜਾਵੇਗਾ। ਅਜਿਹੇ ’ਚ ਫਿਲਮ ਨਿਰਮਾਤਾਵਾਂ ਦੇ ਤੌਰ ’ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਦੇ ਸਾਹਮਣੇ ਸੱਚਾਈ ਲਿਆਈਏ, ਤਾਂ ਜੋ ਲੋਕ ਇਸ ਵਿਸ਼ੇ ’ਤੇ ਵੀ ਚਰਚਾ ਕਰਨ। ਫਿਲਮ ਵਿਚ ਇਕ ਅਜਿਹਾ ਕਿਰਦਾਰ ਵੀ ਹੈ, ਜੋ ਉੱਥੇ ਦੇ ਅਸਲ ਕਿਰਦਾਰ ਤੋਂ ਲਿਆ ਗਿਆ ਹੈ। ਫਿਲਮ ਵਿਚ ਸਿਰਫ ਇਕ ਮਾਂ ਦੀ ਕਹਾਣੀ ਨਹੀਂ ਹੈ, ਇਹ ਪੂਰੇ ਬਸਤਰ ਦੀ ਕਹਾਣੀ ਹੈ। ਇਹ ਫਿਲਮ ਵਿਚਾਰਧਾਰਾ ਅਤੇ ਘਟਨਾ ਦੋਵਾਂ ਦਾ ਮਿਸ਼ਰਤ ਰੂਪ ਹੈ। ਇਸ ਲਈ ਇਹ ਫਿਲਮ ਹਿਊਮਮਨ ਟ੍ਰੈਜ਼ਡੀ ਬਾਰੇ ਦੱਸਦੀ ਹੈ।
ਨਕਸਲਵਾਦ ਖਤਮ ਕਰਨ ਲਈ ਬੜੇ ਆਪ੍ਰੇਸ਼ਨ ਚਲਾਏ ਜਾਂਦੇ ਹਨ, ਫਿਰ ਵੀ ਇਹ ਖਤਮ ਕਿਉਂ ਨਹੀਂ ਹੋ ਰਿਹਾ?
ਇਹ ਗੱਲ ਅਸੀਂ ਨਹੀਂ, ਸਾਡੀ ਫ਼ਿਲਮ ਜ਼ਰੂਰ ਦੱਸੇਗੀ। ਅਸੀਂ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਦੱਸਿਆ। ਅਸੀਂ ਸਿਰਫ ਪ੍ਰੇਸ਼ਾਨੀ ਦੀ ਗੱਲ ਕੀਤੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਉਹ ਕਿਵੇਂ ਸ਼ੁਰੂ ਹੋਈ ਹੈ। ਉਸਦੇ ਖਤਮੇ ਲਈ ਕੀ ਕੀਤਾ ਗਿਆ। ਸਲਿਊਸ਼ਨ ਦੇਣਾ ਸਾਡਾ ਕੰਮ ਨਹੀਂ। ਅਸੀਂ ਜਾਣਦੇ ਹਾਂ ਕਿ ਜੋ ਹੋ ਰਿਹਾ ਹੈ ਉਹ ਸਹੀ ਨਹੀਂ ਹੈ ਅਤੇ ਇਹ ਸਹੀ ਤਰੀਕੇ ਨਾਲ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਕਿਉਂਕਿ ਲੋਕ ਇਸ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰਦੇ ਹਨ।
ਅਸੀਂ ਇਨ੍ਹਾਂ ਕੀਤਾ ਹੈ ਕਿ ਬਸਤਰ ਤੋਂ ਉਹ ਕਹਾਣੀ ਹੁਣ ਸਾਹਮਣੇ ਆਵੇਗੀ ਜੋ 100 ਸਾਲਾਂ ਦੇ ਇਤਿਹਾਸ ਵਿਚ ਸਾਹਮਣੇ ਨਹੀਂ ਆਈ। ਸਾਡਾ ਕੈਮਰਾ ਉੱਥੋਂ ਤੱਕ ਪਹੁੰਚਾ ਹੈ ਜਿੱਥੇ ਕੋਈ ਚੈਨਲ ਜਾਂ ਅਫ਼ਸਰ ਨਹੀਂ ਪਹੁੰਚਿਆ।
ਇਸ ਫਿਲਮ ਤੋਂ ਬਾਅਦ ਤੁਹਾਨੂੰ ਕਿਤੋਂ ਕੋਈ ਧਮਕੀ ਭਰੀ ਕਾਲ ਤਾਂ ਨਹੀਂ ਆਈ?
ਤੁਸੀਂ ਫਿਲਮ ਦੇ ਟੀਜ਼ਰ ’ਚ ਦੇਖਿਆ ਹੋਵੇਗਾ, ਜਿਸ ’ਚ ਅਦਾ ਕਹਿੰਦੀ ਹੈ ਕਿ ਮੈਂ ਇਨ੍ਹਾਂ ਲੋਕਾਂ ਨੂੰ ਮਾਰ ਦਿਆਂਗੀ, ਇਨ੍ਹਾਂ ਨੂੰ ਫਾਂਸੀ ’ਤੇ ਚੜ੍ਹਾਉਣਾ ਹੈ, ਚੜ੍ਹਾ ਦੇਣਾ ਹੈ। ਮੇਰੀ ਅਤੇ ਵਿਪੁਲ ਜੀ ਦੀ ਵੀ ਇਹੀ ਲਾਈਨ ਹੈ। ਅਸੀਂ ਸੱਚ ਦਿਖਾਵਾਂਗੇ, ਜੇ ਫਾਂਸੀ ਦੇਣੀ ਹੈ , ਤਾਂ ਦੇ ਦਿਓ।
ਕਿਤੇ ਨਾ ਕਿਤੇ ਕੁਝ ਲੋਕ ਇਸ ਫਿਲਮ ਨੂੰ ਪ੍ਰਾਪੇਗੰਡਾ ਦੱਸਣਗੇ, ਉਸ ਦੇ ਲਈ ਤੁਸੀਂ ਕਿੰਨੇ ਤਿਆਰ ਹੋ?
ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ 76 ਫੌਜੀ ਮਰੇ ਜਾਂ ਨਹੀਂ? ਕੀ ਜੇ.ਐੱਨ.ਯੂ. ਵਿਚ ਸੈਲੀਬ੍ਰੇਸ਼ਨ ਹੋਇਆ ਜਾ ਨਹੀਂ? ਅਸੀ ਬਸਤਰ ਬਾਰੇ ਜੋ ਵੀ ਫੈਕਟ ਦੱਸੇ ਹਨ, ਕੀ ਉਹ ਸੱਚ ਹਨ ਜਾਂ ਨਹੀਂ? ਜੇਕਰ ਤੁਸੀਂ ਸਾਨੂੰ ਪਰੂਫ ਕਰ ਦੇਵੋ ਤਾਂ ਉਹ ਪ੍ਰਾਪੇਗੰਡਾ ਹੋਵੇਗਾ ਪਰ ਜੇਕਰ ਤੁਸੀਂ ਸਾਬਤ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਨੂੰ ਲੋਕਾਂ ਦਾ ਧਿਆਨ ਭਟਕਾਉਣ ਲਈ ਪ੍ਰਾਪੇਗੰਡਾ ਕਰਾਰ ਦਿੰਦੇ ਹੋ। ਇਹ ਸਿਰਫ ਉਹੀ ਲੋਕ ਕਹਿੰਦੇ ਹਨ ਜਿਨ੍ਹਾਂ ਕੋਲ ਗੱਲ ਕਰਨ ਲਈ ਕੋਈ ਫੈਕਟ ਨਹੀਂ। ਇਸ ਦੇਸ਼ ਵਿਚ ਤੁਹਾਡਾ ਹੱਕ ਹੈ ਕਿਸੀ ਵੀ ਪਾਲੀਟਿਕਸ ਪਾਰਟੀ ਜਾਂ ਨੇਤਾ ਦਾ ਵਿਰੋਧ ਕਰ ਸਕਦੇ ਹੋ।
ਜੇਕਰ ਤੁਸੀ ਦੇਸ਼ ਨਾਲ ਹੀ ਨਫਰਤ ਕਰਨ ਲੱਗੇ ਤਾਂ ਇਹ ਵੱਡੀ ਸਮੱਸਿਆ ਹੈ। ਚਾਹੇ ਉਹ ਬਸਤਰ ਵਿਚ ਬੈਠੇ ਨਕਸਲਵਾਦੀ ਹੋਣ ਜਾਂ ਸ਼ਹਿਰ ਵਿਚ ਬੈਠੇ ਲੋਕ, ਜੇਕਰ ਉਹ ਦੇਸ਼ ਦੀ ਡੈਮੋਕ੍ਰੇਸੀ ਨੂੰ ਖਤਮ ਕਰ ਰਹੇ ਹਨ, ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਸਾਰੇ 142 ਕਰੋੜ ਭਾਰਤੀ ਇਨ੍ਹਾਂ ਦਾ ਇਕੱਠੇ ਵਿਰੋਧ ਕਰੀਏ ਅਤੇ ਇਨ੍ਹਾਂ ਨੂੰ ਇੱਥੋਂ ਪੁੱਟ ਦੇਈਏ।
‘ਦਿ ਕੇਰਲ ਸਟੋਰੀ’ ਤੋਂ ਬਾਅਦ ਇਕ ਵਾਰ ਫਿਰ ਤੁਸੀਂ ਦੋਵੇਂ ਇਕੱਠੇ ਕੰਮ ਕਰ ਰਹੇ ਹੋ ਤਾਂ ਤੁਹਾਡੇ ਵਿਚਾਰ ਇਕ-ਦੂਜੇ ਨਾਲ ਕਾਫੀ ਮਿਲਦੇ-ਜੁਲਦੇ ਹੋਣਗੇ?
ਬਿਲਕੁਲ ਅਸੀਂ ਇਕ ਟੀਮ ਵਾਂਗ ਕੰਮ ਕਰਦੇ ਹਾਂ। ਸਾਡੇ ਵਿਚ ਕੋਈ ਫਰਕ ਨਹੀਂ ਹੈ। ਮੇਰੇ ਕੋਲ ਜੋ ਵੀ ਪ੍ਰੋਜੈਕਟ ਆਉਂਦਾ ਹੈ, ਅਸੀਂ ਉਸ ਦੀਆਂ ਸੰਵੇਦਨਾਵਾਂ ਨੂੰ ਸਮਝਦੇ ਹੋਏ ਇਕੱਠੇ ਕੰਮ ਕਰਦੇ ਹਾਂ। ਅਸੀਂ ਆਪਣੇ ਸਾਰੇ ਫੈਸਲੇ ਇਕੱਠੇ ਲੈਂਦੇ ਹਾਂ। ਤੁਹਾਨੂੰ ਇਹ ‘ਦਿ ਕੇਰਲ ਸਟੋਰੀ’ ’ਚ ਵੀ ਨਜ਼ਰ ਆਇਆ ਹੋਵੇਗਾ ਅਤੇ ‘ਬਸਤਰ’ ’ਚ ਵੀ ਨਜ਼ਰ ਦਿਖਾਈ ਦੇਵੇਗਾ। ਚਲੋ ਅਸੀਂ ਕੀ ਕਹਿ ਰਹੇ ਹਾਂ, ਪਰ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਪੂਰੀ ਦੁਨੀਆ ਵਿਚ ਤਿੰਨ ਵੱਡੀਆਂ ਖਤਰਨਾਕ ਸੰਸਥਾਵਾਂ ਹਨ, ਉਨ੍ਹਾਂ ਵਿਚ ਭਾਰਤੀ ਮਾਓਵਾਦੀ ਵੀ ਸ਼ਾਮਲ ਹਨ, ਤਾਂ ਜੇਕਰ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਇਨ੍ਹਾਂ ਲੋਕਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈ। ਇਹ ਸਾਡਾ ਫਰਜ਼ ਹੈ।