ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਗਾਇਕਾ ਬਾਰਬੀ ਮਾਨ ਨੇ ਪ੍ਰਸ਼ਾਸਨ ਕੋਲੋਂ ਮੰਗੀ ਮੁਆਫੀ (ਵੀਡੀਓ)

Wednesday, Jan 13, 2021 - 04:30 PM (IST)

ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਗਾਇਕਾ ਬਾਰਬੀ ਮਾਨ ਨੇ ਪ੍ਰਸ਼ਾਸਨ ਕੋਲੋਂ ਮੰਗੀ ਮੁਆਫੀ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸ਼੍ਰੀ ਬਰਾੜ ਦਾ ਵਿਵਾਦ ਪਿਛਲੇ ਕਾਫੀ ਦਿਨਾਂ ਤੋਂ ਗਰਮਾਇਆ ਹੋਇਆ ਹੈ। ਪਟਿਆਲਾ ਪੁਲਸ ਵਲੋਂ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬੀ ਕਲਾਕਾਰ ਉਸ ਦੇ ਸਮਰਥਨ ’ਚ ਆ ਗਏ ਹਨ। ਸ਼੍ਰੀ ਬਰਾੜ ਦੀ ਗ੍ਰਿਫਤਾਰੀ ਜਿਸ ਗੀਤ ਨੂੰ ਲੈ ਕੇ ਕੀਤੀ ਗਈ ਹੈ, ਹੁਣ ਉਸ ਗੀਤ ਦੀ ਗਾਇਕਾ ਦੀ ਵੀਡੀਓ ਸਾਹਮਣੇ ਆਈ ਹੈ।

ਗਾਇਕਾ ਬਾਰਬੀ ਮਾਨ ਵਲੋਂ ਬੀਤੇ ਦਿਨੀਂ ਸ਼੍ਰੀ ਬਰਾੜ ਦੀ ਗ੍ਰਿਫਤਾਰੀ ’ਤੇ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਉਹ ਗੀਤ ਨੂੰ ਲੈ ਕੇ ਪ੍ਰਸ਼ਾਸਨ ਕੋਲੋਂ ਮੁਆਫੀ ਮੰਗ ਰਹੀ ਹੈ। ਬਾਰਬੀ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਜੋ ਗਲਤੀਆਂ ਹੋਈਆਂ ਹਨ, ਉਹ ਅਣਜਾਣੇ ’ਚ ਹੋਈਆਂ ਹਨ, ਜਾਣਬੁਝ ਕੇ ਇਹ ਗਲਤੀਆਂ ਨਹੀਂ ਕੀਤੀਆਂ ਗਈਆਂ ਹਨ।

 
 
 
 
 
 
 
 
 
 
 
 
 
 
 
 

A post shared by Barbie Maan (@barbie_maan)

ਬਾਰਬੀ ਨੇ ਅੱਗੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੂੰ ਸਾਡੇ ਗੀਤ ਦੇ ਬੋਲਾਂ, ਵੀਡੀਓ ਜਾਂ ਗਾਇਕੀ ’ਤੇ ਇਤਰਾਜ਼ ਹੈ ਤਾਂ ਉਹ ਪ੍ਰਸ਼ਾਸਨ ਕੋਲੋਂ ਮੁਆਫੀ ਮੰਗਦੀ ਹੈ। ਬਾਰਬੀ ਨੇ ਇਹ ਵੀ ਕਿਹਾ ਕਿ ਸ਼੍ਰੀ ਬਰਾੜ ਦੇ ਮਾਮਲੇ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ।

ਦੱਸਣਯੋਗ ਹੈ ਕਿ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਪਟਿਆਲਾ ਕੋਰਟ ਵਲੋਂ ਜ਼ਮਾਨਤ ਮਿਲ ਚੁੱਕੀ ਹੈ ਤੇ ਸ਼ਾਮ ਤਕ ਉਸ ਦੀ ਰਿਹਾਈ ਹੋ ਸਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News