‘ਬੰਬਈ ਮੇਰੀ ਜਾਨ’ ਦਾ ਐਕਸ਼ਨ ਭਰਪੂਰ ਟਰੇਲਰ ਰਿਲੀਜ਼

Tuesday, Sep 05, 2023 - 04:23 PM (IST)

‘ਬੰਬਈ ਮੇਰੀ ਜਾਨ’ ਦਾ ਐਕਸ਼ਨ ਭਰਪੂਰ ਟਰੇਲਰ ਰਿਲੀਜ਼

ਮੁੰਬਈ (ਬਿਊਰੋ) - ਪ੍ਰਾਈਮ ਵੀਡੀਓ ਨੇ ਫਿਕਸ਼ਨ ਕ੍ਰਾਈਮ ਥ੍ਰਿਲਰ ਐਮਾਜ਼ਾਨ ਓਰੀਜਨਲ ਸੀਰੀਜ਼ ‘ਬੰਬਈ ਮੇਰੀ ਜਾਨ’ ਦਾ ਟ੍ਰੇਲਰ ਰਿਲੀਜ਼ ਕੀਤਾ। 10-ਐਪੀਸੋਡਸ ਵਾਲੀ ਹਿੰਦੀ ਓਰੀਜਨਲ ਸੀਰੀਜ਼ ਦਾ ਪ੍ਰੀਮੀਅਰ ਭਾਰਤ ਤੇ 240 ਦੇਸ਼ਾਂ ਤੇ ਪ੍ਰਦੇਸ਼ਾਂ ’ਚ 14 ਸਤੰਬਰ ਨੂੰ ਪ੍ਰਾਈਮ ਵੀਡੀਓ ’ਤੇ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ’ਚ ਕੀਤਾ ਜਾਵੇਗਾ। 

ਕੇ.ਕੇ. ਮੈਨਨ ਨੇ ਕਿਹਾ, ‘‘ਮੇਰਾ ਕਿਰਦਾਰ ਇਸਮਾਈਲ ਕਾਦਰੀ ਬਹੁ-ਪਰਤੀ ਤੇ ਮੁਸ਼ਕਲ ਹੈ। ਉਹ ਇਕ ਇਮਾਨਦਾਰ ਪੁਲਸ ਵਾਲਾ ਤੇ ਇਕ ਦਿਆਲੂ ਪਿਤਾ ਹੈ ਜੋ ਪ੍ਰਫੈਕਟ ਨਹੀਂ ਹੈ। ਇਕ ਪਾਸੇ, ਉਹ ਬੰਬਈ ਸ਼ਹਿਰ ਨੂੰ ਹਰ ਤਰ੍ਹਾਂ ਦੇ ਅਪਰਾਧਾਂ ਤੋਂ ਮੁਕਤ ਕਰਨ ਲਈ ਵਚਨਬੱਧ ਹੈ, ਦੂਜੇ ਪਾਸੇ, ਪਰਿਵਾਰ ਨੂੰ ਬਚਾਉਣ ਲਈ, ਉਹ ਸ਼ਹਿਰ ਦੇ ਅਪਰਾਧ ਸਿੰਡੀਕੇਟ ਦਾ ਮੋਹਰਾ ਬਣਨ ਲਈ ਮਜਬੂਰ ਹੈ।’’ 

ਅਵਿਨਾਸ਼ ਤਿਵਾਰੀ ਨੇ ਕਿਹਾ, ‘‘ਜਦੋਂ ਮੈਂ ਪਹਿਲੀ ਵਾਰ ਸਕ੍ਰਿਪਟ ’ਚ ਆਪਣੇ ਕਿਰਦਾਰ ਦਾਰਾ ਕਾਦਰੀ ਬਾਰੇ ਪੜ੍ਹਿਆ ਤਾਂ ਮੈਂ ਹੈਰਾਨ ਹੋਣ ਦੇ ਨਾਲ ਝਿਜਕ ਰਿਹਾ ਸੀ। ਮੈਂ ‘ਬੰਬਈ ਮੇਰੀ ਜਾਨ’ ’ਚ ਜੋ ਕਿਰਦਾਰ ਨਿਭਾਇਆ ਹੈ ਉਹ ਅਜਿਹਾ ਹੈ ਜੋ ਬਹੁਤ ਘੱਟ ਕਲਾਕਾਰਾਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਨਿਭਾਉਣ ਦਾ ਮੌਕਾ ਮਿਲਦਾ ਹੈ।


author

sunita

Content Editor

Related News