ਅਦਾਕਾਰ ਤੇ ਕਾਮੇਡੀਅਨ ਬਲਰਾਜ ਸਿਆਲ ਨੇ ਕਰਵਾਇਆ ਵਿਆਹ

09/06/2020 6:38:44 PM

ਜਲੰਧਰ(ਬਿਊਰੋ)- ਟੀ.ਵੀ ਸ਼ੋਅ ਦੇ ਮਸ਼ਹੂਰ ਕਲਾਕਾਰ ਬਲਰਾਜ ਸਿਆਲ ਨੇ ਬੀਤੀ ਦਿਨੀਂ ਵਿਆਹ ਕਰਵਾ ਲਿਆ ਹੈ। ਕਾਮੇਡੀਅਨ ਤੇ ਟੀ ਵੀ ਅਦਾਕਾਰ ਬਲਰਾਜ ਸਿਆਲ ਦਾ ਵਿਆਹ ਗਾਇਕਾ ਦੀਪਤੀ ਤੁੱਲੀ ਨਾਲ ਹੋਇਆ ਹੈ।ਕੋਰੋਨਾ ਦੇ ਚਲਦਿਆਂ ਇਸ ਵਿਆਹ 'ਚ ਕੋਈ ਵੱਡਾ ਕਲਾਕਾਰ ਸ਼ਾਮਲ ਨਹੀਂ ਹੋਇਆ ।ਸਿਰਫ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਬਲਰਾਜ ਸਿਆਲ ਤੇ ਉਨ੍ਹਾਂ ਦੀ ਪਤਨੀ ਨੂੰ ਅਸ਼ੀਰਵਾਦ ਦਿੱਤਾ ਗਿਆ। 

 

 
 
 
 
 
 
 
 
 
 
 
 
 
 

💓 @deeptitulimusic 📷 @sonuphotozphotography

A post shared by BallRaaj (@balrajsyal) on Sep 5, 2020 at 11:39pm PDT

ਦੱਸ ਦਈਏ ਕਿ ਬਲਰਾਜ ਪੰਜਾਬੀ ਫ਼ਿਲਮਾਂ ਦੇ ਡਾਇਲਾਗ ਰਾਇਟਰ, ਅਦਾਕਾਰ ਤੇ ਕਾਮੇਡੀਅਨ ਵੀ ਰਹਿ ਚੁੱਕੇ ਹਨ। ਬਲਰਾਜ ਸਿਆਲ 'ਖਤਰੋਂ ਕੇ ਖਿਲਾਡੀ' ਤੇ 'ਮੁਝਸੇ ਸ਼ਾਦੀ ਕਰੋਗੇ' ਸ਼ੋਅ 'ਚ ਵੀ ਨਜ਼ਰ ਆ ਚੁੱਕੇ ਹਨ।ਬਲਰਾਜ ਸਿਆਲ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਉਨ੍ਹਾਂ ਨੇ ਵਿਆਹ 'ਚ ਸਿਰਫ 30 ਲੋਕਾਂ ਨੂੰ ਹੀ ਬੁਲਾਇਆ ਹੈ। ਲਾਕਡਾਊਨ ਖਤਮ ਹੋਣ ਤੋ ਬਾਅਦ ਬਲਰਾਜ ਇਕ ਵੱਡੀ ਰਿਸ਼ੈਪਸ਼ਨ ਪਾਰਟੀ ਕਰਨਗੇ।


Lakhan

Content Editor

Related News