ਜਦੋਂ ਮੂਸੇਵਾਲਾ ਦੇ ਬੁੱਤ ਨੂੰ ਜੱਫੀ ਪਾ ਰੋਣ ਲੱਗਾ ਪਿਤਾ ਬਲਕੌਰ ਸਿੰਘ, ਕਹੀਆਂ ਭਾਵੁਕ ਗੱਲਾਂ

Saturday, Sep 10, 2022 - 02:36 PM (IST)

ਜਦੋਂ ਮੂਸੇਵਾਲਾ ਦੇ ਬੁੱਤ ਨੂੰ ਜੱਫੀ ਪਾ ਰੋਣ ਲੱਗਾ ਪਿਤਾ ਬਲਕੌਰ ਸਿੰਘ, ਕਹੀਆਂ ਭਾਵੁਕ ਗੱਲਾਂ

ਬਾਲੀਵੁੱਡ ਡੈਸਕ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਮਹੀਨੇ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ। ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਚਾਹੁਣ ਵਾਲੇ ਲੋਕ ਹਰ ਰੋਜ਼ ਉਸ ਨੂੰ ਯਾਦ ਕਰਦੇ ਹਨ। ਹਾਲ ਹੀ ’ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਘੱਲ ਕਲਾਂ ’ਚ ਸਿੱਧੂ ਮੂਸੇਵਾਲਾ ਦੇ ਬੁੱਤ ਦੀ ਘੁੰਢ ਚੁਕਾਈ ’ਤੇ ਬੋਲਦਿਆਂ ਮੁੜ ਸਵਾਲ ਕੀਤਾ ਕਿ ਮੈਨੂੰ ਆਪਣੇ ਪੁੱਤਰ ਦੇ ਕਸੂਰ ਬਾਰੇ ਜ਼ਰੂਰ ਦੱਸਿਆ ਜਾਵੇ ਕਿ ਉਸ ਦਾ ਕਤਲ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਲਈ ਆਪਣੇ ਇਲਾਕੇ ਨੂੰ ਚੁਣਿਆ ਸੀ। ਸਾਨੂੰ ਕੀ ਲੋੜ ਸੀ ਕਿ ਲੋਕਾਂ ਦੇ ਘਰਾਂ ’ਚ ਹੱਥ ਜੋੜ ਕੇ ਵੋਟਾਂ ਮੰਗਣ ਜਾਂਦੇ।

PunjabKesari

ਇਹ ਵੀ ਪੜ੍ਹੋ : ਬਾਈਕਾਟ ਵਿਚਾਲੇ ‘ਬ੍ਰਹਮਾਸਤਰ’ ਨੇ ਕੀਤੀ ਰਿਕਾਰਡ ਤੋੜ ਸ਼ੁਰੂਆਤ, ਪਹਿਲੇ ਦਿਨ ਦਾ ਕਲੈਕਸ਼ਨ ਜਾਣੋ

ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਦੀ ਇਕੋ ਹੀ ਗੱਲ ਹੁੰਦੀ ਸੀ ਕਿ ਸਾਡਾ ਸਿਆਸੀ ਤਾਣਾ ਬਾਣਾ ਜੋ ਪੈਸੇ ਦੀ ਦੌੜ ਵੱਲ ਹੋ ਗਿਆ, ਨੂੰ ਸੁਧਾਰਿਆ ਜਾਵੇ। ਲੋਕ ਸਿਆਸਤ 'ਚ ਆਉਂਦੇ ਤਾਂ ਸੇਵਾ ਕਰਨ ਹਨ ਪਰ ਬਾਅਦ ’ਚ ਇਸ ਨੂੰ ਬਿਜ਼ਨੈੱਸ ਬਣਾ ਲੈਂਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੇਰੇ ਕੋਲ ਕਮਾਈ ਦਾ ਸਾਧਨ ਹੈ, ਮੈਂ ਕਦੇ ਵੀ ਜਨਤਾ ਦੇ ਪੈਸੇ ਨੂੰ ਫਜ਼ੂਲ ਨਹੀਂ ਵਰਤਾਂਗਾ। ਉਨ੍ਹਾਂ ਨੇ ਕਿਹਾ ਕਿ ਮੇਰਾ ਪੁੱਤਰ ਸਾਲ ਦਾ 2 ਕਰੋੜ ਸਰਕਾਰ ਨੂੰ ਟੈਕਸ ਵਜੋਂ ਦਿੰਦਾ ਸੀ। 

ਬਲਕੌਰ ਸਿੰਘ ਨੇ ਪੰਜਾਬੀਆਂ  ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਗੱਲ ਸੋਚਣੀ ਪਵੇਗੀ ਕਿ ਸਾਡੀਆਂ ਜ਼ਮੀਨਾਂ ਵਿਕਣ ਲੱਗ ਗਈਆਂ ਹਨ। ਅੱਜ ਜੇਲ੍ਹਾਂ ’ਚ ਬੈਠੇ ਗੁੰਡੇ ਸਾਨੂੰ 50-50 ਹਜ਼ਾਰ ’ਚ ਖ਼ਰੀਦ ਰਹੇ ਹਨ ਅਤੇ ਕਿਸੇ ਦੀ ਕੀਮਤ ਇਕ ਲੱਖ ਵੀ ਲੈਂਦੇ ਹਨ। ਅਜਿਹੇ ਕੰਮ ਕਰਕੇ ਉਹ ਆਪਣੇ ਬੱਚਿਆਂ ਨੂੰ ਕੀ ਸਿਖਿਆ ਦੇਣਗੇ? ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਸ ਢੰਗ ਨਾਲ ਮੇਰੇ ਬੱਚੇ ਦੀ ਸੁਰੱਖਿਆ ਨੂੰ ਵਾਪਸ ਲਿਆ ਗਿਆ ਸੀ, ਇਸ ਦੇ ਨਾਲ ਉਨ੍ਹਾਂ ਨੇ ਕਾਤਲਾਂ ਨੂੰ ਸੱਦਾ ਵੀ ਦਿੱਤਾ ਸੀ ਕਿ ਅੱਜ ਸਿੱਧੂ ਘਰ ਹੈ ਉਸ ਨੂੰ ਮਾਰ ਦਿੱਤਾ ਜਾਵੇ।

ਇਹ ਵੀ ਪੜ੍ਹੋ : ਕੰਗਨਾ ਦੀ ਰਾਸ਼ਟਰਪਤੀ ਦ੍ਰੌਪਦੀ ਨਾਲ ਮੁਲਾਕਾਤ, ਕਿਹਾ- ‘ਕੁਰਸੀ ’ਤੇ ਬੈਠੀ ਦੇਵੀ ਸ਼ਕਤੀ ਦੀ ਤਰ੍ਹਾਂ ਦਿਖਾਈ ਦਿੰਦੀ ਹੈ’


ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਮੈਂ ਦੁਖੀ ਦਿਲ ਨਾਲ ਕਹਿੰਦਾ ਹਾਂ ਕਿ ਮੇਰਾ ਬੱਚਾ ਵਾਪਸ ਨਹੀਂ ਆਵੇਗਾ ਪਰ ਮੈਨੂੰ ਇਹ ਜ਼ਰੂਰ ਦੱਸਿਆ ਜਾਵੇ ਕਿ ਮੇਰੇ ਬੱਚੇ ਦਾ ਕੀ ਕਸੂਰ ਸੀ। ਕੀ ਸਾਡੀ ਗ਼ਲਤੀ ਇਹ ਸੀ ਕੀ ਅਸੀਂ ਆਪਣੇ ਇਲਾਕੇ ਨੂੰ ਚੁਣਿਆ?


author

Shivani Bassan

Content Editor

Related News