ਫ਼ਿਲਮੀ ਸਿਤਾਰਿਆਂ ਨਾਲ ਘਿਰੇ ਰਹਿਣ ਵਾਲੇ ਡਾਇਰੈਕਟਰ ਦੀ ਬਦਲੀ ਕਿਸਮਤ, ਠੇਲਾ ਲਾਉਣ ਲਈ ਹੋਇਆ ਮਜ਼ਬੂਰ

Monday, Sep 28, 2020 - 04:13 PM (IST)

ਫ਼ਿਲਮੀ ਸਿਤਾਰਿਆਂ ਨਾਲ ਘਿਰੇ ਰਹਿਣ ਵਾਲੇ ਡਾਇਰੈਕਟਰ ਦੀ ਬਦਲੀ ਕਿਸਮਤ, ਠੇਲਾ ਲਾਉਣ ਲਈ ਹੋਇਆ ਮਜ਼ਬੂਰ

ਜਲੰਧਰ (ਬਿਊਰੋ) - ਕਿਸਮਤ ਕਿਸ ਤਰ੍ਹਾਂ ਬਦਲਦੀ ਹੈ, ਇਸ ਦਾ ਅੰਦਾਜ਼ਾ ਡਾਇਰੈਕਟਰ ਰਾਮ ਵਰਿਕਸ਼ਾ ਤੋਂ ਪੁੱਛੋ। ਹਮੇਸ਼ਾ ਫ਼ਿਲਮੀ ਸਿਤਾਰਿਆਂ ਨਾਲ ਘਿਰੇ ਰਹਿਣ ਵਾਲੇ ਰਾਮ ਵਰਿਕਸ਼ਾ ਅੱਜ ਆਪਣਾ ਪਰਿਵਾਰ ਪਾਲਣ ਲਈ ਠੇਲਾ ਲਗਾ ਰਹੇ ਹਨ। ਠੇਲਾ ਲਗਾ ਕੇ ਸਬਜ਼ੀਆਂ ਵੇਚਣ ਵਾਰੇ ਰਾਮ ਵਰਿਕਸ਼ਾ ਨੂੰ ਵੇਖ ਕੇ ਕਿਹਾ ਨਹੀਂ ਜਾ ਸਕਦਾ ਕਿ ਕਦੇ ਵੱਡੇ-ਵੱਡੇ ਟੀ. ਵੀ. ਕਲਾਕਾਰ ਉਨ੍ਹਾਂ ਦੇ ਇਸ਼ਾਰਿਆਂ ਉੱਤੇ ਨੱਚਦੇ ਸਨ।
PunjabKesari
ਰਾਮ ਵਰਿਕਸ਼ਾ ਉਂਝ ਤਾਂ ਮੁੰਬਈ ਵਿਚ ਰਹਿੰਦੇ ਹਨ ਪਰ ਉਨ੍ਹਾਂ ਦਾ ਜੱਦੀ ਘਰ ਆਜ਼ਮਗੜ੍ਹ ਵਿਚ ਹੈ। ਉਹ ਆਪਣੇ ਬੱਚਿਆਂ ਨਾਲ ਹੋਲੀ ‘ਤੇ ਆਜ਼ਮਗੜ੍ਹ ਗਏ ਸਨ। ਇਸ ਤੋਂ ਪਹਿਲਾਂ ਕਿ ਉਹ ਵਾਪਸ ਜਾਂਦੇ ਤਾਲਾਬੰਦੀ ਹੋ ਗਈ ਸੀ। ਸਥਿਤੀ ਸੁਧਰਦੀ ਨਾ ਦੇਖ ਉਨ੍ਹਾਂ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਆਪਣੇ ਪੁੱਤਰ ਨਾਲ ਸਬਜ਼ੀ ਦਾ ਠੇਲਾ ਲਗਾ ਕੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ। 
PunjabKesari
ਦੱਸ ਦਈਏ ਕਿ ਰਾਮ ਵਰਿਕਸ਼ਾ ਦਾ ਪਿਤਾ ਪੁਰਖੀ ਕਿੱਤਾ ਸਬਜ਼ੀ ਵੇਚਣ ਦਾ ਹੀ ਸੀ। ਰਾਮ ਵਰਿਕਸ਼ਾ ਆਪਣੇ ਦੋਸਤ ਦੇ ਕਹਿਣ ਉੱਤੇ ਮੁੰਬਈ ਆਏ ਸਨ। ਪਹਿਲਾਂ ਉਸ ਨੇ ਬਿਜਲੀ ਵਿਭਾਗ ਵਿਚ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਟੀ. ਵੀ. ਪ੍ਰੋਡਕਸ਼ਨ ਵਿਚ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਨਿਰਦੇਸ਼ਨ ਦੇ ਖ਼ੇਤਰ ਵਿਚ ਕੰਮ ਕਰਨਾ ਸ਼ੁਰੂ ਕੀਤਾ। 'ਬਾਲਿਕਾ ਵਧੂ' ਸਮੇਤ ਰਾਮ ਵਰਿਕਸ਼ਾ ਨੇ ਕਈ ਟੀ. ਵੀ. ਸੀਰੀਅਲਾਂ ਦਾ ਨਿਰਦੇਸ਼ਨ ਕੀਤਾ ਹੈ।
PunjabKesari


author

sunita

Content Editor

Related News