ਚੰਗੇ ਕੰਟੈਂਟ ਵਾਲੇ ਸਿਨੇਮਾ ਨੂੰ ਆਫ-ਬੀਟ ਨਹੀਂ ਕਿਹਾ ਜਾ ਸਕਦਾ : ਆਯੂਸ਼ਮਾਨ

Monday, Nov 08, 2021 - 10:42 AM (IST)

ਚੰਗੇ ਕੰਟੈਂਟ ਵਾਲੇ ਸਿਨੇਮਾ ਨੂੰ ਆਫ-ਬੀਟ ਨਹੀਂ ਕਿਹਾ ਜਾ ਸਕਦਾ : ਆਯੂਸ਼ਮਾਨ

ਮੁੰਬਈ (ਬਿਊਰੋ)– ਫ਼ਿਲਮ ‘ਬਾਲਾ’ ਦੀ ਰਿਲੀਜ਼ ਦੀ ਦੂਜੀ ਵਰ੍ਹੇਗੰਢ ’ਤੇ ਆਯੂਸ਼ਮਾਨ ਖੁਰਾਣਾ ਨੇ ਕਿਹਾ ਕਿ ਫ਼ਿਲਮ ਦੀ ਭਾਰੀ ਸਫਲਤਾ ਨੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਸਿਨੇਮਾ, ਜਿਸ ਨੂੰ ਕਦੇ ਆਫ-ਬੀਟ ਕਰਾਰ ਦਿੱਤਾ ਗਿਆ ਸੀ, ਭਾਰਤ ’ਚ ਨਵਾਂ ਮੇਨਸਟ੍ਰੀਮ ਸਿਨੇਮਾ ਹੈ।

ਆਯੂਸ਼ਮਾਨ ਕਹਿੰਦੇ ਹਨ, ‘ਬਾਲਾ ਦੀ ਸਫਲਤਾ ਨੇ ਇਸ ਗੱਲ ਨੂੰ ਫਿਰ ਤੋਂ ਸਾਬਿਤ ਕੀਤਾ ਕਿ ਚੰਗੇ ਕੰਟੈਂਟ ਵਾਲੇ ਸਿਨੇਮਾ ਨੂੰ ਹੁਣ ਆਫ-ਬੀਟ ਨਹੀਂ ਕਿਹਾ ਜਾ ਸਕਦਾ। ਅਜਿਹੀਆਂ ਫ਼ਿਲਮਾਂ ਮੁੱਖਧਾਰਾ ਦਾ ਸਿਨੇਮਾ ਬੱਣ ਗਈਆਂ ਹਨ ਤੇ ਸਹੀ ਮਾਇਨੇ ’ਚ ਇਹ ਬਿਆਨ ਕਰ ਰਹੀਆਂ ਹਨ ਕਿ ਸਿਨੇਮਾ ਕਿਵੇਂ ਦਾ ਹੋਣਾ ਚਾਹੀਦਾ ਹੈ।’

ਇਹ ਖ਼ਬਰ ਵੀ ਪੜ੍ਹੋ : ਐੱਨ. ਸੀ. ਬੀ. ਦੇ ਸੱਦੇ ’ਤੇ ਨਹੀਂ ਪੁੱਜੇ ਆਰੀਅਨ ਖ਼ਾਨ

ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਨਿਰਦੇਸ਼ਕ ਅਮਰ ਕੌਸ਼ਿਕ ਨੂੰ ਉਨ੍ਹਾਂ ਦੇ ਵਿਜ਼ਨ ਤੇ ਇਸ ਵਿਸ਼ੇ ’ਚ ਆਪਣਾ ਭਰੋਸਾ ਜਤਾਉਣ ਲਈ ਨਿਰਮਾਤਾ ਦਿਨੇਸ਼ ਵਿਜਾਨ ਨੂੰ ਕ੍ਰੈਡਿਟ ਦੇਣਾ ਚਾਹੁੰਦੇ ਹਨ।

ਦੱਸ ਦੇਈਏ ਕਿ ਫ਼ਿਲਮ ‘ਬਾਲਾ’ ਸਾਲ 2019 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ’ਚ ਆਯੂਸ਼ਮਾਨ ਤੋਂ ਇਲਾਵਾ ਯਾਮੀ ਗੌਤਮ ਤੇ ਭੂਮੀ ਪੇਡਨੇਕਰ ਨੇ ਅਹਿਮ ਭੂਮਿਕਾ ਨਿਭਾਈ ਸੀ। ਫ਼ਿਲਮ ’ਚ ਕੁਝ ਸਮਾਜਿਕ ਮੁੱਦਿਆਂ ਨੂੰ ਵੀ ਦਰਸਾਇਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News