‘ਬਾਹੂਬਲੀ 3’ ਦੀ ਤਿਆਰੀ ’ਚ ਪ੍ਰਭਾਸ ਤੇ ਰਾਜਾਮੌਲੀ! ਬਾਕਸ ਆਫਿਸ ’ਤੇ ਮੁੜ ਮਚੇਗਾ ਤੂਫ਼ਾਨ

Saturday, Mar 05, 2022 - 02:33 PM (IST)

‘ਬਾਹੂਬਲੀ 3’ ਦੀ ਤਿਆਰੀ ’ਚ ਪ੍ਰਭਾਸ ਤੇ ਰਾਜਾਮੌਲੀ! ਬਾਕਸ ਆਫਿਸ ’ਤੇ ਮੁੜ ਮਚੇਗਾ ਤੂਫ਼ਾਨ

ਮੁੰਬਈ (ਬਿਊਰੋ)– ਦਿੱਗਜ ਫ਼ਿਲਮ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਬਾਹੂਬਲੀ’ ਤੇ ‘ਬਾਹੂਬਲੀ 2’ ਨੂੰ ਸਾਊਥ ਦੀ ਸਭ ਤੋਂ ਸ਼ਾਨਦਾਰ ਤੇ ਬਲਾਕਬਸਟਰ ਫ਼ਿਲਮਾਂ ’ਚ ਗਿਣਿਆ ਜਾਂਦਾ ਹੈ। ‘ਬਾਹੂਬਲੀ 2’ ਨੇ ਤਾਂ ਬਾਕਸ ਆਫਿਸ ’ਤੇ ਅਜਿਹਾ ਤਾਂਡਵ ਮਚਾਇਆ ਕਿ ਉਸ ਦੀ ਕਮਾਈ ਦਾ ਰਿਕਾਰਡ ਅੱਜ ਤਕ ਸ਼ਾਇਦ ਹੀ ਕੋਈ ਫ਼ਿਲਮ ਤੋੜ ਸਕੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਪ੍ਰਭਾਸ ਸਟਾਰਰ ਇਸ ਫ਼ਿਲਮ ਦੇ ਦੋ ਹੀ ਭਾਗ ਬਣੇ ਸਨ। ਪਹਿਲੇ ਭਾਗ ਦਾ ਨਾਂ ਸੀ ‘ਬਾਹੂਬਲੀ : ਦਿ ਬਿਗਨਿੰਗ’ ਤੇ ਦੂਜੇ ਭਾਗ ਦਾ ਨਾਂ ਸੀ ‘ਬਾਹੂਬਲੀ : ਦਿ ਕਨਕਲੂਜ਼ਨ’। ਮੰਨਿਆ ਇਹ ਗਿਆ ਕਿ ਇਸ ਤੋਂ ਬਾਅਦ ਫ਼ਿਲਮ ਦੀ ਕਹਾਣੀ ਖ਼ਤਮ ਹੋ ਗਈ ਪਰ ਕੀ ਇਹ ਸੱਚ ਹੈ?

ਸਾਊਥ ਦੇ ਮਸ਼ਹੂਰ ਫ਼ਿਲਮ ਸਮੀਖਿਅਕ ਮਨੋਬਾਲਾ ਵਿਜਯਾਬਾਲਨ ਨੇ ਵੀ ਆਪਣੇ ਟਵਿਟਰ ਹੈਂਡਲ ’ਤੇ ਇਸ ਬਾਰੇ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਪ੍ਰਭਾਸ ਆਪਣੀ ਇਕ ਫ਼ਿਲਮ ’ਤੇ ਜਦੋਂ ਕੰਮ ਕਰਦੇ ਹਨ ਤਾਂ ਉਹ ਸਿਰਫ ਉਸੇ ਫ਼ਿਲਮ ’ਤੇ ਧਿਆਨ ਦਿੰਦੇ ਹਨ।

‘ਬਾਹੂਬਲੀ’ ’ਤੇ ਕੰਮ ਕਰਦੇ ਸਮੇਂ ਪ੍ਰਭਾਸ ਨੇ ਕਈ ਵੱਡੀਆਂ ਫ਼ਿਲਮਾਂ ਦਾ ਆਫਰ ਇਸ ਲਈ ਠੁਕਰਾ ਦਿੱਤਾ ਸੀ ਕਿਉਂਕਿ ਉਹ ਉਦੋਂ ਸਿਰਫ ਰਾਜਾਮੌਲੀ ਦੇ ਪ੍ਰਾਜੈਕਟ ’ਤੇ ਧਿਆਨ ਦੇਣਾ ਚਾਹੁੰਦੇ ਸਨ।

ਜਿਥੋਂ ਤਕ ਰਾਜਾਮੌਲੀ ਤੇ ਪ੍ਰਭਾਸ ਦੇ ‘ਬਾਹੂਬਲੀ 3’ ਨੂੰ ਲੈ ਕੇ ਹੱਥ ਮਿਲਾਉਣ ਦੀ ਗੱਲ ਹੈ ਤਾਂ ਅਜੇ ਪ੍ਰਸ਼ੰਸਕਾਂ ਨੂੰ ਅਧਿਕਾਰਕ ਜਾਣਕਾਰੀ ਆਉਣ ਤਕ ਇਸ ਬਾਰੇ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਮੇਕਰਜ਼ ਵਲੋਂ ਅਜੇ ਕੋਈ ਐਲਾਨ ਨਹੀਂ ਹੋਇਆ ਹੈ।

ਦੇਖਣਾ ਹੋਵੇਗਾ ਕਿ ਫ਼ਿਲਮ ਦੀ ਕਹਾਣੀ ਨੂੰ ਅੱਗੇ ਕਿਸ ਤਰ੍ਹਾਂ ਵਧਾਇਆ ਜਾਵੇਗਾ ਤੇ ਜੇਕਰ ਫ਼ਿਲਮ ਬਣਦੀ ਵੀ ਹੈ ਤਾਂ ਅਜੇ ਇਸ ’ਚ ਕਾਫੀ ਸਮਾਂ ਲੱਗੇਗਾ ਕਿਉਂਕਿ ਪ੍ਰਭਾਸ ਦੇ ਹੱਥ ’ਚ ਕਈ ਪ੍ਰਾਜੈਕਟਸ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News