ਬਾਦਸ਼ਾਹ ਨੇ ‘ਇੰਡੀਆਜ਼ ਗੌਟ ਟੈਲੇਂਟ’ ਦੇ ਮੁਕਾਬਲੇਬਾਜ਼ ਨਾਲ ਕਰ ਦਿੱਤਾ ਕੁਝ ਅਜਿਹਾ, ਹਰ ਪਾਸੇ ਹੋਈ ਵਾਹ-ਵਾਹ

01/22/2022 6:56:07 PM

ਮੁੰਬਈ (ਬਿਊਰੋ)– ਰੈਪਰ ਬਾਦਸ਼ਾਹ ਸਿਰਫ ਨਾਮ ਤੋਂ ਹੀ ਬਾਦਸ਼ਾਹ ਨਹੀਂ, ਸਗੋਂ ਦਿਲੋਂ ਵੀ ਬਾਦਸ਼ਾਹ ਹਨ। ਉਸ ਨੇ ‘ਇੰਡੀਆਜ਼ ਗੌਟ ਟੈਲੇਂਟ’ ਦੇ ਮੰਚ ’ਤੇ ਇਹ ਸਾਬਿਤ ਕਰ ਦਿੱਤਾ ਹੈ। ਸ਼ੋਅ ’ਚ ਆਏ ਮੁਕਾਬਲੇਬਾਜ਼ਾਂ ਦੇ ਪੱਗ ਨਾ ਬੰਨ੍ਹਣ ਦਾ ਕਾਰਨ ਜਾਣ ਕੇ ਸ਼ੋਅ ਦੇ ਜੱਜ ਕਾਫੀ ਭਾਵੁਕ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਜਦੋਂ ਕਿਰਨ ਖੇਰ, ਮਨੋਜ ਮੁਨਤਾਸ਼ੀਰ, ਸ਼ਿਲਪਾ ਸ਼ੈਟੀ ਤੇ ਬਾਦਸ਼ਾਹ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਕਰਜ਼ਾ ਲੈਣ ਵਾਲਾ ਉਦੋਂ ਤੱਕ ਪੱਗ ਨਹੀਂ ਬੰਨ੍ਹਦਾ ਜਦੋਂ ਤੱਕ ਉਨ੍ਹਾਂ ਦਾ ਕਰਜ਼ਾ ਅਦਾ ਨਹੀਂ ਹੋ ਜਾਂਦਾ। ਇਹ ਸੁਣ ਕੇ ਬਾਦਸ਼ਾਹ ਨੇ ਮਦਦ ਲਈ ਬੇਨਤੀ ਕੀਤੀ। ਇਸ ’ਤੇ ਰਾਜਸਥਾਨ ਤੋਂ ਆਏ ਇਸਮਾਈਲ ਖ਼ਾਨ ਲੰਗਾ ਗਰੁੱਪ ਦੇ ਮੈਂਬਰਾਂ ਨੇ ਹਾਮੀ ਭਰੀ ਤੇ ਧੰਨਵਾਦ ਕੀਤਾ |

‘ਇੰਡੀਆਜ਼ ਗੌਟ ਟੈਲੇਂਟ’ ’ਚ ਇਸ ਹਫਤੇ ਦੇ ਅੰਤ ’ਚ ਰਾਜਸਥਾਨ ਤੋਂ ਇਸਮਾਈਲ ਲੰਗਾ ਗਰੁੱਪ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤੇਗਾ। ਇਸ ਐਪੀਸੋਡ ਦੀ ਸ਼ੂਟਿੰਗ ਦੌਰਾਨ ਗਰੁੱਪ ਦੇ ਇਕ ਮੈਂਬਰ ਦੀ ਕਹਾਣੀ ਸੁਣ ਕੇ ਸਾਰੇ ਜੱਜ ਭਾਵੁਕ ਹੋ ਗਏ। ਗਰੁੱਪ ਨੇ ਲੋਕ ਅੰਦਾਜ਼ ’ਚ ‘ਸਲੋ ਮੋਸ਼ਨ ਅੰਗਰੇਜ਼ਾ’ ਗੀਤ ਗਾਇਆ। ਜੱਜ ਉਸ ਦੇ ਪ੍ਰਦਰਸ਼ਨ ਤੋਂ ਖ਼ੁਸ਼ ਸਨ। ਬਾਦਸ਼ਾਹ ਨੇ ਇਸ ਨੂੰ ਵਿਰਾਸਤ ਕਿਹਾ।

ਇਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਗਰੁੱਪ ਦੇ ਇਕ ਮੈਂਬਰ ਨੂੰ ਪੁੱਛਿਆ ਕਿ ਸਾਰੇ ਲੋਕ ਪੱਗ ਬੰਨ੍ਹ ਰਹੇ ਸਨ ਪਰ ਉਨ੍ਹਾਂ ਨੇ ਕਿਉਂ ਨਹੀਂ ਬੰਨ੍ਹੀ। ਇਸ ’ਤੇ ਮੈਂਬਰ ਨੇ ਦੱਸਿਆ ਕਿ ਜੇਕਰ ਪਿਤਾ ਕਰਜ਼ਾ ਲੈ ਕੇ ਲੜਕੀ ਦਾ ਵਿਆਹ ਕਰਵਾਉਂਦਾ ਹੈ ਤਾਂ ਉਹ ਪੱਗ ਨਹੀਂ ਬੰਨ੍ਹਦਾ। ਉਸ ਦੀ ਕਹਾਣੀ ਸੁਣਨ ਤੋਂ ਬਾਅਦ ਬਾਦਸ਼ਾਹ ਨੇ ਕਿਹਾ, ‘ਕੀ ਤੁਸੀਂ ਮੈਨੂੰ ਕਰਜ਼ਾ ਚੁਕਾਉਣ ਦਾ ਮੌਕਾ ਦਿਓਗੇ?’ ਇਸ ’ਤੇ ਖ਼ੁਸ਼ ਹੋ ਕੇ ਇਸਮਾਈਲ ਨੇ ਉਸ ਦਾ ਧੰਨਵਾਦ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News