‘ਬਧਾਈ ਦੋ’ ਦਾ ਟ੍ਰੇਲਰ ਆਊਟ ! 11 ਫਰਵਰੀ ਨੂੰ ਹੋਵੇਗੀ ਰਿਲੀਜ਼ (ਵੀਡੀਓ)

Wednesday, Jan 26, 2022 - 11:35 AM (IST)

‘ਬਧਾਈ ਦੋ’ ਦਾ ਟ੍ਰੇਲਰ ਆਊਟ ! 11 ਫਰਵਰੀ ਨੂੰ ਹੋਵੇਗੀ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)- ਜੰਗਲੀ ਪਿਕਚਰਜ਼ ਇਸ ਵਾਰ ‘ਬਧਾਈ ਹੋ’ ਦੀ ਫ੍ਰੈਂਚਾਇਜ਼ੀ ‘ਬਧਾਈ ਦੋ’ ਦੇ ਨਾਲ ਮਨੋਰੰਜਨ ਕਰਨ ਲਈ ਤਿਆਰ ਹੈ। ਫ਼ਿਲਮ ਦੇ ਨਿਰਮਾਤਾ ਪਾਵਰਹਾਊਸ ਅਦਾਕਾਰ ਰਾਜਕੁਮਾਰ ਰਾਵ ਤੇ ਭੂਮੀ ਪੇਡਨੇਕਰ ਨੂੰ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੇ ਲਿਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਪੁਸ਼ਪਾ’ ਦੀ ਅਦਾਕਾਰਾ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਗਰੀਬ ਬੱਚਿਆਂ ਨਾਲ ਕਰ ਦਿੱਤਾ ਕੁਝ ਅਜਿਹਾ

ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਭ ਤੋਂ ਪਸੰਦੀਦਾ ਜੋਡ਼ੀਆਂ 'ਚੋਂ ਇਕ ਹੋਵੇਗੀ ਤੇ ਇਸ ਗੱਲ ਦਾ ਅੰਦਾਜ਼ਾ ਟ੍ਰੇਲਰ ’ਚ ਨਜ਼ਰ ਆ ਰਹੀ ਉਨ੍ਹਾਂ ਦੀ ਕੈਮਿਸਟਰੀ ਤੋਂ ਲਗਾਇਆ ਜਾ ਸਕਦਾ ਹੈ।

ਬੀਤੇ ਦਿਨੀਂ ‘ਬਧਾਈ ਦੋ’ ਦੇ ਨਿਰਮਾਤਾਵਾਂ ਨੇ ਆਪਣੀ ਮੁੱਖ ਜੋਡ਼ੀ ਰਾਜਕੁਮਾਰ ਤੇ ਭੂਮੀ ਦਾ ਫਸਰਟ ਲੁੱਕ ਤੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਨੇ ਦਰਸ਼ਕਾਂ 'ਚ ਕਾਫ਼ੀ ਬੇਸਬਰੀ ਪੈਦਾ ਕਰ ਦਿੱਤੀ ਸੀ ਤੇ ਅੱਜ ਟ੍ਰੇਲਰ ਦੇ ਰਿਲੀਜ਼ ਦੇ ਨਾਲ ਇੰਤਜ਼ਾਰ ਦੀ ਘੜੀ ਖ਼ਤਮ ਹੋ ਗਈ ਹੈ।

‘ਬਧਾਈ ਦੋ’ 'ਚ ਵੀ ਤੁਹਾਨੂੰ ‘ਬਧਾਈ ਹੋ’ ਦੀ ਤਰ੍ਹਾਂ ਹਿਊਮਰ ਦੀ ਭਰਮਾਰ ਦੇਖਣ ਨੂੰ ਮਿਲੇਗੀ। ‘ਬਧਾਈ ਦੋ’ 11 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਤੇ ਇਸ ਨੂੰ ਜ਼ੀ-ਸਟੂਡੀਓਜ਼ ਵਲੋਂ ਪੂਰੀ ਦੁਨੀਆ 'ਚ ਨਾਟਕੀ ਰੂਪ ਨਾਲ ਡਿਸਟਰੀਬਿਊਟ ਕੀਤਾ ਜਾਵੇਗਾ।

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News