ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਦੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਧਮਾਕੇਦਾਰ ਟਰੇਲਰ ਰਿਲੀਜ਼

Tuesday, Mar 26, 2024 - 02:52 PM (IST)

ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਦੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਧਮਾਕੇਦਾਰ ਟਰੇਲਰ ਰਿਲੀਜ਼

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਅਤੇ ਅਕਸ਼ੈ ਕੁਮਾਰ ਦੀ ਮੋਸਟ ਅਵੇਟਿਡ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਜਲਦ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਤ ਅਤੇ ਜੈਕੀ ਭਗਨਾਨੀ ਦੁਆਰਾ ਨਿਰਮਿਤ ਇਸ ਫ਼ਿਲਮ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਐਕਸ਼ਨ ਨਾਲ ਭਰਪੂਰ ਟਰੇਲਰ ਕਾਫ਼ੀ ਪ੍ਰਭਾਵਸ਼ਾਲੀ ਹੈ।

ਟਰੇਲਰ 'ਚ ਅਕਸ਼ੈ ਅਤੇ ਟਾਈਗਰ ਦੇਸ਼ ਨੂੰ ਅੱਤਵਾਦੀ ਹਮਲਿਆਂ ਤੋਂ ਬਚਾਉਣ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਟਰੇਲਰ ਹੈਲੀਕਾਪਟਰ ਅਤੇ ਫੌਜ ਵਾਹਨਾਂ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਬੈਕਗਰਾਊਂਡ 'ਚ ਆਵਾਜ਼ ਆਉਂਦੀ ਹੈ, ਸਭ ਤੋਂ ਖ਼ਤਰਨਾਕ ਦੁਸ਼ਮਣ ਉਹ ਹੈ, ਜਿਸ ਨੂੰ ਮੌਤ ਦਾ ਕੋਈ ਡਰ ਨਹੀਂ ਹੈ। ਇੱਕ ਦੁਸ਼ਮਣ ਜਿਸ ਦਾ ਕੋਈ ਨਾ ਨਹੀਂ, ਕੋਈ ਪਛਾਣ ਨਹੀਂ ਅਤੇ ਕੋਈ ਚਿਹਰਾ ਨਹੀਂ, ਜਿਸ ਦਾ ਮਕਸਦ ਬਦਲਾ ਲੈਣਾ ਹੈ। ਇਸ ਤੋਂ ਬਾਅਦ ਧਮਾਕਾ ਹੁੰਦਾ ਹੈ ਅਤੇ ਗੱਡੀਆਂ ਦੇ ਪਰਖੱਚੇ ਉੱਡਦੇ ਨਜ਼ਰ ਆ ਰਹੇ ਹਨ। ਫਿਰ ਇੱਕ ਜਵਾਨ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਅਤੇ ਇੱਕ ਅਜੀਬ ਮਾਸਕ ਪਹਿਨੇ ਇੱਕ ਆਦਮੀ ਹੈਲੀਕਾਪਟਰ ਤੋਂ ਹੇਠਾਂ ਆਉਂਦਾ ਹੈ ਅਤੇ ਕਹਿੰਦਾ ਹੈ 'ਪ੍ਰਲਯ...  ਬੈਕਗਰਾਊਂਡ 'ਚ ਟਾਈਗਰ ਦੀ ਆਵਾਜ਼ ਆਉਂਦੀ ਹੈ, ਅਸੀਂ ਦਿਲ ਤੋਂ ਜਵਾਨ ਅਤੇ ਦਿਮਾਗ ਤੋਂ ਸ਼ੈਤਾਨ ਹਾਂ। ਫਿਰ ਧੂੰਏਂ ਨਾਲ ਭਰੀ ਲੜਾਈ ਕਰਦੇ ਹੋਏ ਅਕਸ਼ੈ ਦੀ ਆਵਾਜ਼ ਆਉਂਦੀ ਹੈ, 'ਬਚਕੇ ਰਹਿਨਾ ਹਮਸੇ ਹਿੰਦੁਸਤਾਨ ਹੈਂ ਹਮ'। ਕੁੱਲ ਮਿਲਾ ਕੇ ਫ਼ਿਲਮ ਦਾ 3 ਮਿੰਟ 32 ਸੈਕਿੰਡ ਦਾ ਟਰੇਲਰ ਸ਼ਾਨਦਾਰ ਹੈ ਅਤੇ ਟਰੇਲਰ ਦੇਖਣ ਤੋਂ ਬਾਅਦ ਫੈਨਜ਼ ਫ਼ਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।

ਫ਼ਿਲਮ 'ਚ ਟਾਈਗਰ ਸ਼ਰਾਫ ਅਤੇ ਅਕਸ਼ੈ ਕੁਮਾਰ ਸਿਪਾਹੀ ਦੇ ਅੰਦਾਜ਼ 'ਚ ਹਨ, ਜੋ ਦੇਸ਼ ਨੂੰ ਅੱਤਵਾਦੀਆਂ ਤੋਂ ਬਚਾਉਣ ਲਈ ਲੜ ਰਹੇ ਹਨ। ਦੱਖਣ ਦੇ ਅਭਿਨੇਤਾ ਪ੍ਰਿਥਵੀਰਾਜ ਸੁਕੁਮਾਰਨ ਫ਼ਿਲਮ 'ਚ ਵਿਲੇਨ ਦੀ ਭੂਮਿਕਾ ਨਿਭਾਅ ਰਹੇ ਹਨ। ਟਰੇਲਰ 'ਚ ਪ੍ਰਿਥਵੀ ਥੀਵੀਰਾਜ ਸੁਕੁਮਾਰਨ ਦੀ ਇੱਕ ਝਲਕ ਵੀ ਦਿਖਾਈ ਗਈ ਹੈ। ਉਹ ਲੰਬੇ ਵਾਲਾਂ ਅਤੇ ਕਾਲੇ ਚਮੜੇ ਦੀ ਪਹਿਰਾਵੇ ਨਾਲ ਦਿਖਾਈ ਦੇ ਰਿਹਾ ਹੈ, ਜਿਸ ਦਾ ਚਿਹਰਾ ਇੱਕ ਮਾਸਕ ਨਾਲ ਢਕਿਆ ਹੋਇਆ ਹੈ। ਫ਼ਿਲਮ 'ਚ ਸੋਨਾਕਸ਼ੀ ਸਿਨਹਾ ਅਤੇ ਮਾਨੁਸ਼ੀ ਛਿੱਲਰ ਵੀ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆਉਣਗੀਆਂ। ਇਹ ਫ਼ਿਲਮ ਈਦ ਦੇ ਮੌਕੇ 'ਤੇ 10 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News