''ਬੜੇ ਮੀਆਂ ਛੋਟੇ ਮੀਆਂ'' ''ਚ ਖਲਨਾਇਕ ਦੇ ਕਿਰਦਾਰ ''ਚ ਨਜ਼ਰ ਆਉਣਗੇ ਪ੍ਰਿਥਵੀਰਾਜ ਸੁਕੁਮਾਰਨ

Thursday, Dec 08, 2022 - 04:25 PM (IST)

''ਬੜੇ ਮੀਆਂ ਛੋਟੇ ਮੀਆਂ'' ''ਚ ਖਲਨਾਇਕ ਦੇ ਕਿਰਦਾਰ ''ਚ ਨਜ਼ਰ ਆਉਣਗੇ ਪ੍ਰਿਥਵੀਰਾਜ ਸੁਕੁਮਾਰਨ

ਮੁੰਬਈ (ਬਿਊਰੋ) - ਪੂਜਾ ਐਂਟਰਟੇਨਮੈਂਟ ਦੀ ਆਉਣ ਵਾਲੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਅਸਲ 'ਚ ਇਸ ਸਾਲ ਦੀ ਸਭ ਤੋਂ ਵਧ ਉਡੀਕੀਆਂ ਜਾ ਰਹੀਆਂ ਫ਼ਿਲਮਾਂ 'ਚੋਂ ਇਕ ਹੈ। ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਸਟਾਰਰ ਫ਼ਿਲਮ ਆਪਣੀ ਘੋਸ਼ਣਾ ਦੇ ਬਾਅਦ ਤੋਂ ਹੀ ਸੁਰਖੀਆਂ 'ਚ ਹਨ। ਜਿਵੇਂ ਕਿ ਦਰਸ਼ਕ ਫ਼ਿਲਮ ਬਾਰੇ ਹੋਰ ਜਾਣਨ ਲਈ ਉਤਸੁਕ ਹਨ, ਨਿਰਮਾਤਾਵਾਂ ਨੇ ਆਖ਼ਰਕਾਰ ਪ੍ਰਿਥਵੀਰਾਜ ਸੁਕੁਮਾਰਨ ਦੁਆਰਾ ਨਿਭਾਈ ਗਈ ਭੂਮਿਕਾ ਦਾ ਖ਼ੁਲਾਸਾ ਕੀਤਾ ਹੈ, ਜੋ ਇਕ ਖਲਨਾਇਕ ਹੈ। 

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਮਾਨਸਾ ਪੁਲਸ ਨੇ ਕੀਤੀ ਘੰਟਿਆਂਬੱਧੀ ਪੁੱਛਗਿੱਛ

ਦੱਸ ਦੇਈਏ ਕਿ ਜਦੋਂ ਤੋਂ ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਸਟਾਰਰ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਪਹਿਲਾ ਵੀਡੀਓ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਸ ਨੇ ਫ਼ਿਲਮ ਬਾਰੇ ਹੋਰ ਜਾਣਨ ਲਈ ਦਰਸ਼ਕਾਂ 'ਚ ਉਤਸ਼ਾਹ ਪੈਦਾ ਕਰ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਇਸ ਫ਼ਿਲਮ 'ਚ ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਹਨ, ਹੁਣ ਪ੍ਰਿਥਵੀਰਾਜ ਸੁਕੁਮਾਰਨ ਦੇ ਟੀਮ 'ਚ ਸ਼ਾਮਲ ਹੋਣ ਦੀ ਖ਼ਬਰ ਦੀ ਪੁਸ਼ਟੀ ਹੋ ​​ਗਈ ਹੈ। ਇਸ ਐਲਾਨ 'ਤੇ ਟਿੱਪਣੀ ਕਰਦੇ ਹੋਏ ਜੈਕੀ ਭਗਨਾਨੀ ਨੇ ਕਿਹਾ ਕਿ ਪ੍ਰਿਥਵੀਰਾਜ ਸੁਕੁਮਾਰਨ ਦਾ 'ਬੜੇ ਮੀਆਂ ਛੋਟੇ ਮੀਆਂ' ਦੀ ਕਾਸਟ 'ਚ ਸ਼ਾਮਲ ਹੋਣਾ ਸ਼ਾਨਦਾਰ ਹੈ। ਇਕ ਖਲਨਾਇਕ ਦੇ ਰੂਪ 'ਚ ਉਸ ਦੀ ਮੌਜੂਦਗੀ ਫ਼ਿਲਮ 'ਚ ਹੋਰ ਰੋਮਾਂਚ ਵਧਾਉਂਦੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

Simran Bhutto

Content Editor

Related News