'ਬੜੇ ਅੱਛੇ ਲਗਤੇ ਹੈਂ 2' ਦੇ ਮਸ਼ਹੂਰ ਅਦਾਕਾਰ ਅਜੇ ਨਾਗਰਥ ਹੋਇਆ ਐਕਸੀਡੈਂਟ, ਲੱਗੀਆਂ ਗੰਭੀਰ ਸੱਟਾਂ

Sunday, Oct 30, 2022 - 09:49 AM (IST)

'ਬੜੇ ਅੱਛੇ ਲਗਤੇ ਹੈਂ 2' ਦੇ ਮਸ਼ਹੂਰ ਅਦਾਕਾਰ ਅਜੇ ਨਾਗਰਥ ਹੋਇਆ ਐਕਸੀਡੈਂਟ, ਲੱਗੀਆਂ ਗੰਭੀਰ ਸੱਟਾਂ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਸ਼ੋਅ 'ਬੜੇ ਅੱਛੇ ਲਗਤੇ ਹੈਂ 2' ਦੇ ਮਸ਼ਹੂਰ ਅਦਾਕਾਰ ਅਜੇ ਨਾਗਰਥ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰ ਦਾ ਐਕਸੀਡੈਂਟ ਹੋ ਗਿਆ ਹੈ। ਇਕ ਕਾਰ ਨੇ ਅਦਾਕਾਰ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ ਖ਼ਬਰ : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਸੂਤੇ ਫਸੇ ਗਾਇਕ ਗੈਰੀ ਸੰਧੂ, ਲੋਕਾਂ ਰੱਜ ਕੇ ਕੀਤਾ ਟਰੋਲ

ਲੱਗੀਆਂ ਕਈ ਸੱਟਾਂ
ਖ਼ਬਰਾਂ ਮੁਤਾਬਕ, ਅਜੇ ਨਾਗਰਥ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਇਸ ਘਟਨਾ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਕਾਰ ਨੇ ਦੱਸਿਆ ਕਿ ਉਹ ਸਿੱਧੀ ਕਾਰ ਚਲਾ ਰਿਹਾ ਹੈ। ਫਿਰ ਉਸ ਨੂੰ ਖੱਬੇ ਮੁੜਨਾ ਸੀ। ਪਿੱਛਿਓਂ ਇੱਕ ਕਾਰ ਉਸ ਦੇ ਪਿੱਛੇ ਆ ਰਹੀ ਸੀ। ਕਾਰ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਡਿੱਗ ਪਿਆ। ਇਹ ਘਟਨਾ ਮੁੰਬਈ ਦੇ ਮਾਡਲ ਟਾਊਨ (ਅੰਧੇਰੀ) ਨੇੜੇ ਵਾਪਰੀ ਜਦੋਂ ਅਜੇ ਨਾਗਰਥ ਸ਼ੂਟਿੰਗ ਲਈ ਜਾ ਰਿਹਾ ਸੀ। 
ਅਜੇ ਨਾਗਰਥ ਨੇ ਸਪੱਸ਼ਟ ਕਿਹਾ ਕਿ ਇਹ ਉਸ ਦੀ ਗ਼ਲਤੀ ਸੀ ਅਤੇ ਕਾਰ ਚਾਲਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ। ਇਸ 'ਤੇ ਉਸ ਨੇ ਕਿਹਾ, 'ਕੋਈ ਫ੍ਰੈਕਚਰ ਨਹੀਂ ਹੈ ਪਰ ਮੈਂ ਅਜੇ ਪੂਰੇ ਸਰੀਰ ਦਾ ਐੱਮ. ਆਰ. ਆਈ. ਕਰਵਾਉਣਾ ਹੈ। ਮੇਰੇ ਸਰੀਰ 'ਚ ਬਹੁਤ ਸਾਰੇ ਜ਼ਖਮ ਹਨ, ਬਹੁਤ ਦਰਦ ਹੈ, ਇਹ ਬਹੁਤ ਡਰਾਉਣਾ ਸੀ। ਰੱਬ ਦਾ ਸ਼ੁਕਰ ਹੈ ਮੈਂ ਹੈਲਮੇਟ ਪਾਇਆ ਹੋਇਆ ਸੀ।

ਇਹ ਵੀ ਪੜ੍ਹੋ ਖ਼ਬਰ : ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ

ਸ਼ੂਟ ਤੋਂ ਲਿਆ ਬ੍ਰੇਕ
ਸੱਟਾਂ ਲੱਗਣ ਕਾਰਨ ਅਦਾਕਾਰ ਅਜੇ ਨਾਗਰਥ ਨੇ ਏਕਤਾ ਕਪੂਰ ਦੇ ਸ਼ੂਟ ਤੋਂ ਕੁਝ ਦਿਨਾਂ ਲਈ ਬ੍ਰੇਕ ਲੈ ਲਿਆ ਹੈ। ਉਸ ਨੇ ਕਿਹਾ, 'ਏਕਤਾ ਮੈਮ ਬਹੁਤ ਚੰਗੀ ਹੈ। ਉਸ ਨੇ ਮੇਰੀ ਦੇਖਭਾਲ ਕੀਤੀ। ਸੱਟਾਂ ਲੱਗਣ ਤੋਂ ਬਾਅਦ ਮੈਂ ਇਕ ਦਿਨ 'ਚ ਕੁਝ ਘੰਟਿਆਂ ਲਈ ਗਿਆ ਸੀ। ਫਿਲਹਾਲ ਮੈਂ ਘਰ 'ਚ ਠੀਕ ਹੋ ਰਿਹਾ ਹਾਂ। ਅਜੇ ਨਾਗਰਥ ਨੂੰ ਆਖ਼ਰੀ ਵਾਰ ਟੀ. ਵੀ. ਸੀਰੀਅਲ ਸੀ. ਆਈ. ਡੀ. 'ਚ ਦੇਖਿਆ ਗਿਆ ਸੀ। ਅਜੇ ਨਾਗਰਥ ਨੇ ਕਈ ਟੀ. ਵੀ. ਸੀਰੀਅਲਾਂ ਅਤੇ ਫ਼ਿਲਮਾਂ 'ਚ ਕੰਮ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News