ਕਾਨਸ ਫ਼ਿਲਮ ਫ਼ੈਸਟੀਵਲ ’ਚ ਸ਼ਾਮਲ ਹੋਇਆ ਬੱਚਨ ਪਰਿਵਾਰ, ਧੀ ਆਰਾਧਿਆ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
Tuesday, May 17, 2022 - 12:08 PM (IST)
ਮੁੰਬਈ: ਕਾਨਸ ਫ਼ਿਲਮ ਫ਼ੈਸਟੀਵਲ ਇਕ ਅਜਿਹਾ ਈਵੈਂਟ ਹੈ ਜੋ ਦੁਨੀਆ ਭਰ ਦੀ ਧਿਆਨ ਆਪਣੇ ਵੱਲ ਖਿੱਚਦਾ ਹੈ। 17 ਮਈ ਤੋਂ 28 ਮਈ ਤੱਕ ਹੋਣ ਵਾਲਾ ਕਾਨਸ ਫ਼ਿਲਮ ਫ਼ੈਸਟੀਵਲ ’ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਣਗੇ।ਇਨ੍ਹਾਂ ’ਚੋਂ ਐਸ਼ਵਰਿਆ ਰਾਏ ਬੱਚਨ ,ਦੀਪਿਕਾ ਪਾਦੂਕੋਣ ਅਤੇ ਹਿਨਾ ਖਾਨ ਕਾਨਸ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ ਲਈ ਪਹਿਲਾਂ ਹੀ ਫਰਾਂਸ ਪਹੁੰਚ ਚੁੱਕੀਆਂ ਹਨ।
ਇਹ ਵੀ ਪੜ੍ਹੋ: ਪ੍ਰਭਾਸ ਦੇ ਪ੍ਰਸ਼ੰਸਕ ਨੇ ਲਿਖਿਆ ਸੁਸਾਇਡ ਨੋਟ, ਕਿਹਾ ‘ਸਲਾਰ’ ਬਾਰੇ ਕੋਈ ਅੱਪਡੇਟ ਨਹੀਂ ਹੋਈ ਤਾਂ ਖੁਦਕੂਸ਼ੀ ਕਰ ਲਵਾਂਗਾ
ਐਸ਼ਵਰਿਆ ਰਾਏ ਦੇ ਪਤੀ ਅਭਿਸ਼ੇਕ ਬੱਚਨ ਅਤੇ ਧੀ ਆਰਾਧਿਆ ਬੱਚਨ ਬੀਤੇ ਦਿਨ ਰਵਾਨਾ ਹੋਏ ਹਨ। ਬੱਚਨ ਪਰਿਵਾਰ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਲੁੱਕ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਆਲ ਬਲੈਕ ਲੁੱਕ ’ਚ ਨਜ਼ਰ ਆਈ। ਬਲੈਕ ਰੰਗ ਦੀ ਜੈਕੇਟ, ਸ਼ਰਟ, ਅਤੇ ਮੈਚਿੰਗ ਡੈਨੀਮ ’ਚ ਅਦਾਕਾਰਾ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਮਿਨੀਮਲ ਮੇਕਅੱਪ , ਖੁੱਲ੍ਹੇ ਵਾਲ ਅਤੇ ਰੈਡ ਲਿਪਸਟਿਕ ’ਚ ਉਸ ਦੀ ਲੁੱਕ ਨੂੰ ਹੋਰ ਚਾਰ-ਚੰਨ ਲਗਾ ਰਹੀ ਸੀ।
ਇਹ ਵੀ ਪੜ੍ਹੋ: ਸੰਦੀਪ ਵਾਂਗਾ ਰੇੱਡੀ ਦੀ ਆਉਣ ਵਾਲੀ ਫ਼ਿਲਮ ‘ਸਪਿਰਿਟ’ ’ਚ ਨਜ਼ਰ ਨਹੀਂ ਆਵੇਗੀ ਕਿਆਰਾ ਅਡਵਾਨੀ
ਆਰਾਧਿਆ ਇਸ ਦੌਰਾਨ ਪਿੰਕ ਸ਼ਰਟ ਅਤੇ ਜੀਨਸ ’ਚ ਪਿਆਰੀ ਲੱਗ ਰਹੀ ਸੀ। ਆਰਾਧਿਆ ਦੀ ਮੁਸਕਾਨ ਨੇ ਲੋਕਾਂ ਦਾ ਦਿਲ ਜਿੱਤ ਲਿਆ। ਪ੍ਰਸ਼ੰਸਕ ਬੱਚਨ ਪਰਿਵਾਰ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: NEWYORK WALA BIRTHDAY: ਕੈਟਰੀਨਾ ਨੇ ਆਪਣੇ ਪਤੀ ਵਿੱਕੀ ਕੌਸ਼ਲ ਨੂੰ ਦਿੱਤੀ ਜਨਮਦਿਨ ਦੀ ਵਧਾਈ
ਤੁਹਾਨੂੰ ਦੱਸ ਦੇਈਏ ਅਭਿਸ਼ੇਕ ਦੀ ਫ਼ਿਲਮ ‘ਦਸਵੀਂ’ ਹਾਲ ਹੀ ’ਚ ਰਿਲੀਜ਼ ਹੋਈ ਹੈ। ਇਸ ’ਚ ਉਨ੍ਹਾਂ ਦੇ ਨਾਲ ਯਾਮੀ ਗੌਤਮ ਅਤੇ ਨਿਮਰਤ ਕੌਰ ਹਨ। ਫ਼ਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਐਸ਼ਵਰਿਆ ਮਣੀਰਤਨਮ ਦੀ ਫ਼ਿਲਮ ‘ਪੋਨੀਯਿਨ ਸੇਲਵਨ ਆਈ’ ’ਚ ਨਜ਼ਰ ਆਵੇਗੀ।