‘ਬੇਬੀ ਜਾਨ’ ਨਾਲ ਕੀਰਤੀ ਸੁਰੇਸ਼ ਤੇ ਵਾਮਿਕਾ ਦਾ ਹੋਵੇਗਾ ਬਾਲੀਵੁੱਡ ਡੈਬਿਊ

Tuesday, Oct 15, 2024 - 05:26 PM (IST)

‘ਬੇਬੀ ਜਾਨ’ ਨਾਲ ਕੀਰਤੀ ਸੁਰੇਸ਼ ਤੇ ਵਾਮਿਕਾ ਦਾ ਹੋਵੇਗਾ ਬਾਲੀਵੁੱਡ ਡੈਬਿਊ

ਮੁੰਬਈ (ਬਿਊਰੋ) - ਕਾਲੀਜ਼ ਦੁਆਰਾ ਨਿਰਦੇਸ਼ਿਤ ‘ਬੇਬੀ ਜਾਨ’ ਇਕ ਮੈਗਾ-ਬਜਟ ਫਿਲਮ ਹੈ, ਜੋ ਕਿ ਐਕਸ਼ਨ, ਮਨੋਰੰਜਨ ਅਤੇ ਦਮਦਾਰ ਅਦਾਕਾਰੀ ਨਾਲ ਭਰਪੂਰ ਹੈ। ਇਹ ਫਿਲਮ ਕੀਰਤੀ ਸੁਰੇਸ਼ ਦੀ ਹਿੰਦੀ ਫਿਲਮ ਡੈਬਿਊ ਵੀ ਹੈ ਅਤੇ ਇਸ ਵਿਚ ਵਾਮਿਕਾ ਗੱਬੀ ਵੀ ਹੈ, ਜੋ ਆਪਣੀ ਸਿਲਵਰ ਸਕ੍ਰੀਨ ਦੀ ਸ਼ੁਰੂਆਤ ਕਰ ਰਹੀ ਹੈ। ਇਸ ਫਿਲਮ ’ਚ ਜੈਕੀ ਸ਼ਰਾਫ ਅਤੇ ਰਾਜਪਾਲ ਯਾਦਵ ਵਰਗੇ ਮਹਾਨ ਕਲਾਕਾਰ ਸ਼ਾਮਿਲ ਹਨ। 

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਜੀਓ ਸਟੂਡੀਓਜ਼, ਐਟਲੀ ਅਤੇ ਸਿਨੇ-1 ਸਟੂਡੀਓਜ਼ ਦੇ ਸਹਿਯੋਗ ਨਾਲ ‘ਬੇਬੀ ਜਾਨ’ ਪੇਸ਼ ਕੀਤੀ ਗਈ ਹੈ। ਏ. ਫਾਰ ਐਪਲ ਸਟੂਡੀਓਜ਼ ਅਤੇ ਸਿਨੇ-1 ਸਟੂਡੀਓਜ਼ ਪ੍ਰੋਡਕਸ਼ਨ ਦੀ ਇਸ ਫਿਲਮ ਨੂੰ ਮੁਰਾਦ ਖੇਤਾਨੀ, ਪ੍ਰਿਆ ਐਟਲੀ ਅਤੇ ਜੋਤੀ ਦੇਸ਼ਪਾਂਡੇ ਦੁਆਰਾ ਤਿਆਰ ਕੀਤਾ ਗਿਆ ਹੈ। ਕਾਲੀਜ਼ ਦੁਆਰਾ ਨਿਰਦੇਸ਼ਿਤ ‘ਬੇਬੀ ਜਾਨ’ 25 ਦਸੰਬਰ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News