ਬਾਲੀਵੁੱਡ ਦੇ ''ਕਿੰਗ ਖਾਨ'' ਸ਼ਾਹਰੁਖ ਨੂੰ ''ਨਿਊਯਾਰਕ ਟਾਈਮਜ਼'' ਦੀਆਂ 67 ਸਭ ਤੋਂ ਸਟਾਈਲਿਸ਼ ਸ਼ਖਸੀਅਤਾਂ ''ਚ ਮਿਲੀ ਥਾਂ

Tuesday, Dec 09, 2025 - 04:25 PM (IST)

ਬਾਲੀਵੁੱਡ ਦੇ ''ਕਿੰਗ ਖਾਨ'' ਸ਼ਾਹਰੁਖ ਨੂੰ ''ਨਿਊਯਾਰਕ ਟਾਈਮਜ਼'' ਦੀਆਂ 67 ਸਭ ਤੋਂ ਸਟਾਈਲਿਸ਼ ਸ਼ਖਸੀਅਤਾਂ ''ਚ ਮਿਲੀ ਥਾਂ

ਨਵੀਂ ਦਿੱਲੀ (ਏਜੰਸੀ)- ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ 'ਨਿਊਯਾਰਕ ਟਾਈਮਜ਼' ਦੁਆਰਾ 2025 ਦੀਆਂ 67 ਸਭ ਤੋਂ ਸਟਾਈਲਿਸ਼ ਸ਼ਖਸੀਅਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਾਹਰੁਖ ਖਾਨ (60) ਨੂੰ ਇਹ ਮਾਨਤਾ ਖਾਸ ਤੌਰ 'ਤੇ ਇਸ ਸਾਲ ਦੇ ਸ਼ੁਰੂ ਵਿੱਚ ਮੈਟ ਗਾਲਾ ਵਿੱਚ ਉਨ੍ਹਾਂ ਦੀ ਹਾਜ਼ਰੀ ਲਈ ਦਿੱਤੀ ਗਈ ਹੈ। ਨਿਊਯਾਰਕ ਟਾਈਮਜ਼ ਵਿੱਚ ਉਨ੍ਹਾਂ ਬਾਰੇ ਇੱਕ ਨੋਟ ਵਿੱਚ ਕਿਹਾ ਗਿਆ ਹੈ, "ਬਾਲੀਵੁੱਡ ਦੇ ਸਭ ਤੋਂ ਵੱਡੇ ਸਟਾਰ ਅਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਫੌਜ ਸਿਰਫ਼ ਐੱਸ.ਆਰ.ਕੇ. ਕਹਿ ਕੇ ਬੁਲਾਉਂਦੀ ਹੈ, ਨੇ ਪਹਿਲੀ ਵਾਰ ਮਹਿਮਾਨ ਵਜੋਂ ਮੈਟ ਗਾਲਾ ਵਿੱਚ ਹਿੱਸਾ ਲਿਆ।"

ਇਹ ਵੀ ਪੜ੍ਹੋ: ਪੁਲਸ ਨੂੰ ਮਿਲਿਆ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਵਿਕਰਮ ਤੇ ਉਨ੍ਹਾਂ ਦੀ ਪਤਨੀ ਦਾ 7 ਦਿਨ ਦਾ ਰਿਮਾਂਡ

ਇਸ ਸੂਚੀ ਵਿੱਚ ਸ਼ਾਹਰੁਖ ਖਾਨ ਦੇ ਆਊਟਫਿੱਟ ਦੀ ਵੀ ਤਾਰੀਫ਼ ਕੀਤੀ ਗਈ ਹੈ। ਅਦਾਕਾਰ ਨੇ ਇਸ ਪ੍ਰੋਗਰਾਮ ਵਿੱਚ ਮਸ਼ਹੂਰ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਦੁਆਰਾ ਤਿਆਰ ਕੀਤਾ ਇੱਕ ਆਲ-ਬਲੈਕ ਬੇਸਪੋਕ ਮੈਨਜ਼ਵੀਅਰ ਪਹਿਨਿਆ ਸੀ। ਇਸ ਲੁੱਕ ਨੂੰ ਉਨ੍ਹਾਂ ਦੇ ਗਲੇ ਵਿੱਚ ਪਾਈ ਗਏ ਇੱਕ ਨੈੱਕਲੇਸ ਨਾਲ ਪੂਰਾ ਕੀਤਾ ਸੀ, ਜਿਸ ਵਿੱਚ ਅੰਗਰੇਜ਼ੀ 'K' ਅੱਖਰ ਦੇ ਆਕਾਰ ਦਾ ਇੱਕ ਕ੍ਰਿਸਟਲ ਜੜਿਆ ਪੈਂਡੈਂਟ ਵੀ ਸੀ। ਸ਼ਾਹਰੁਖ ਖਾਨ ਤੋਂ ਇਲਾਵਾ, ਇਸ ਸੂਚੀ ਵਿੱਚ ਸ਼ਾਮਲ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਹਸਤੀਆਂ ਵਿੱਚ ਸਬਰੀਨਾ ਕਾਰਪੇਂਟਰ, ਡੋਚੀ, ਏ.ਐੱਸ.ਏ.ਪੀ. ਰੌਕੀ, ਜੈਨੀਫ਼ਰ ਲਾਰੈਂਸ, ਕੋਲ ਐਸਕੋਲਾ, ਨਿਕੋਲ ਸ਼ੇਰਜ਼ਿੰਗਰ ਅਤੇ ਸ਼ਾਈ ਗਿਲਗਸ-ਅਲੈਗਜ਼ੈਂਡਰ ਵਰਗੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ: ਫਿਲਮ ਦੀ ਸ਼ੂਟਿੰਗ ਦੌਰਾਨ ਵੱਡਾ ਹਾਦਸਾ, ਅਦਾਕਾਰ ਨੂੰ ਕਰਵਾਉਣਾ ਪਿਆ ਹਸਪਤਾਲ ਭਰਤੀ

ਆਉਣ ਵਾਲੇ ਪ੍ਰੋਜੈਕਟ

ਕੰਮ ਦੇ ਮੋਰਚੇ 'ਤੇ, ਸ਼ਾਹਰੁਖ ਖਾਨ ਅੱਗੇ 'ਕਿੰਗ' ਫਿਲਮ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਸ਼ਾਮਲ ਹਨ। 'ਕਿੰਗ' ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ 2023 ਦੀ ਬਲਾਕਬਸਟਰ ਫਿਲਮ 'ਪਠਾਨ' ਵਿੱਚ ਵੀ ਸ਼ਾਹਰੁਖ ਖਾਨ ਨਾਲ ਕੰਮ ਕੀਤਾ ਸੀ। ਇਹ ਆਉਣ ਵਾਲੀ ਫਿਲਮ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਮਾਰਫਲਿਕਸ ਪਿਕਚਰਜ਼ ਦੁਆਰਾ ਪ੍ਰੋਡਿਊਸ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 60 ਸਾਲ ਦੇ ਅਦਾਕਾਰ ਆਮਿਰ ਖਾਨ ਨੂੰ ਤੀਜੀ ਵਾਰ ਫਿਰ ਹੋਇਆ ਸੱਚਾ ਪਿਆਰ, ਪਹਿਲਾਂ 2 ਵਾਰ ਹੋ ਚੁੱਕੈ ਤਲਾਕ

 


author

cherry

Content Editor

Related News