ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਦਿਲਜੀਤ-ਸਰਗੁਣ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ (ਵੀਡੀਓ)

Wednesday, Oct 05, 2022 - 05:19 PM (IST)

ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਦਿਲਜੀਤ-ਸਰਗੁਣ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਚੁੱਕੀ ਹੈ।

ਦਰਸ਼ਕਾਂ ਵਲੋਂ ਫ਼ਿਲਮ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਲੋਕ ਸਿਨੇਮਾਘਰਾਂ ’ਚੋਂ ਬਾਹਰ ਨਿਕਲਣ ਸਮੇਂ ਫ਼ਿਲਮ ਦੇ ਮਸ਼ਹੂਰ ਡਾਇਲਾਗਸ ਵੀ ਬੋਲਦੇ ਨਜ਼ਰ ਆ ਰਹੇ ਹਨ। ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਦਰਸ਼ਕਾਂ ਦੇ ਰੀਵਿਊਜ਼ ਦੇਖ ਸਕਦੇ ਹੋ–

ਦੱਸ ਦੇਈਏ ਕਿ ਫ਼ਿਲਮ ’ਚ ਦਿਲਜੀਤ ਦੋਸਾਂਝ, ਸਰਗੁਣ ਮਹਿਤਾ, ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ, ਜੇਸਿਕਾ ਗਿੱਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵੇ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।

ਨੋਟ– ਤੁਹਾਡਾ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਨੂੰ ਲੈ ਕੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News