ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਓ. ਟੀ. ਟੀ. ’ਤੇ ਹੋਈ ਰਿਲੀਜ਼, ਇਸ ਐਪ ’ਤੇ ਹੁਣੇ ਦੇਖੋ
Saturday, Jan 07, 2023 - 06:04 PM (IST)

ਚੰਡੀਗੜ੍ਹ (ਬਿਊਰੋ)– ਕੱਲ ਯਾਨੀ 6 ਜਨਵਰੀ ਨੂੰ ਦਿਲਜੀਤ ਦੋਸਾਂਝ ਦਾ ਜਨਮਦਿਨ ਸੀ। ਇਸ ਖ਼ਾਸ ਮੌਕੇ ’ਤੇ ਦਿਲਜੀਤ ਦੋਸਾਂਝ ਦੀ ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨੂੰ ਓ. ਟੀ. ਟੀ. ’ਤੇ ਰਿਲੀਜ਼ ਕਰ ਦਿੱਤਾ ਗਿਆ।
ਜੀ ਹਾਂ, ਹੁਣ ਤੁਸੀਂ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਜ਼ੀ5 ਐਪ ’ਤੇ ਦੇਖ ਸਕਦੇ ਹੋ। ਉਂਝ ਫ਼ਿਲਮ ਸਿਨੇਮਾਘਰਾਂ ’ਚ 5 ਅਕਤੂਬਰ, 2022 ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ’ਤੇ ਕੁੱਟਮਾਰ ਦੇ ਦੋਸ਼ ਲਗਾਉਣ ’ਤੇ ਟਰੋਲ ਹੋਈ ਸੋਮੀ ਅਲੀ, ਅਦਾਕਾਰ ਨੂੰ ਦਿੱਤੀ ਚਿਤਾਵਨੀ
ਦੱਸ ਦੇਈਏ ਕਿ ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ’ਚ ਦਿਲਜੀਤ ਦੋਸਾਂਝ ਤੋਂ ਇਲਾਵਾ ਸਰਗੁਣ ਮਹਿਤਾ, ਸੋਹੇਲ ਅਹਿਮਦ, ਗੁਰਪ੍ਰੀਤ ਭੰਗੂ, ਬਲਜਿੰਦਰ ਜੌਹਲ, ਜੇਸਿਕਾ ਗਿੱਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਫ਼ਿਲਮ ਨੂੰ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਨੇ ਕੀਤਾ ਹੈ। ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।