ਕਿਸਾਨਾਂ ਅਤੇ ਮਜ਼ਦੂਰਾਂ ਲਈ ਬੱਬੂ ਮਾਨ ਨੇ ਦਿੱਤਾ ਖ਼ਾਸ ਸੁਨੇਹਾ (ਵੀਡੀਓ)

8/7/2020 5:10:31 PM

ਜਲੰਧਰ (ਵੈੱਬ ਡੈਸਕ) — ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇੱਕ ਟਰੈਕਟਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ 'ਚ ਉਨ੍ਹਾਂ ਨੇ ਕਿਸਾਨ ਅਤੇ ਮਜ਼ਦੂਰਾਂ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਬੱਬੂ ਮਾਨ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦਾ ਨਾਅਰਾ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ 'ਆਓ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਈਏ। ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਮੇਰੇ ਵੀਰ, ਭਾਈ ਆਪਣੀਆਂ ਕਾਰਾਂ, ਟਰੈਕਟਰਾਂ ਅਤੇ ਮੋਟਰਸਾਈਕਲਾਂ 'ਤੇ ਇਹ ਨਾਅਰਾ ਜ਼ਰੂਰ ਲਾਉਣ। ਨੌਜਵਾਨ ਵੀਰ ਅੱਗੇ ਆ ਕੇ ਹਰ ਖੇਤਰ ਸੰਭਾਲਣ, ਨਵੀਂ ਸੋਚ ਅੱਗੇ ਆਵੇ, ਜਿਸ ਦਿਨ ਕਿਸਾਨ ਮਜ਼ਦੂਰ ਯੂਨੀਅਨ ਹੋ ਗਈ। ਉਸ ਦਿਨ ਮੇਰੇ ਦੇਸ਼ ਦੇ ਕਾਮੇ ਆਪਣੀ ਹਰ ਜ਼ਰੂਰਤ ਖੁਸ਼ੀ-ਖੁਸ਼ੀ ਪੂਰੀ ਕਰ ਸਕਣਗੇ।'

 
 
 
 
 
 
 
 
 
 
 
 
 
 

KISAN MAJDUR EKTA ZINDABAAD.... Aaps de vich ladan ton changa Chalo haqqan layi ladiye, Chalo akal nal likhiye gaaiye Char kitaban padiye. Khudkushi na kare peyo koi, Ki Punjab te ki latur jogiya, Kise da saayin vase nakodar kise da vase Qasur jogiya......

A post shared by Babbu Maan (@babbumaaninsta) on Aug 6, 2020 at 11:22am PDT


ਦੱਸ ਦਈਏ ਕਿ ਬੱਬੂ ਮਾਨ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ। ਬੱਬੂ ਮਾਨ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਬੱਬੂ ਮਾਨ ਹਮੇਸ਼ਾ ਹੀ ਆਪਣੇ ਗੀਤਾਂ 'ਚ ਕੋਈ ਨਾ ਕੋਈ ਸੁਨੇਹਾ ਦਰਸ਼ਕਾਂ ਨੂੰ ਜ਼ਰੂਰ ਦਿੰਦੇ ਹਨ।


sunita

Content Editor sunita