ਬੱਬੂ ਮਾਨ ਦੀ ਲੋਕਾਂ ਨੂੰ ਹੰਭਲਾ ਮਾਰਨ ਦੀ ਅਪੀਲ, ਕਿਹਾ– ‘ਏਕੇ ਬਿਨ ਇਨਕਲਾਬ ਨਹੀਂ ਲਿਆ ਹੋਣਾ’
Monday, Sep 06, 2021 - 04:00 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਬੱਬੂ ਮਾਨ ਲਗਾਤਾਰ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਆਏ ਦਿਨ ਬੱਬੂ ਮਾਨ ਵਲੋਂ ਕਿਸਾਨੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਲੋਕਾਂ ਨੂੰ ਹੰਬਲਾ ਮਾਰਿਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਬੱਬੂ ਮਾਨ ਵਲੋਂ ਇਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਕਰੀਨਾ ਕਪੂਰ ਨੂੰ ਬਿਨਾਂ ਮੇਕਅੱਪ ਦੇ ਦੇਖ ਕੇ ਹੈਰਾਨ ਹੋਏ ਲੋਕ, ਕਿਹਾ- ‘ਇਹ ਤਾਂ ਬੁੱਢੀ ਦਿਖਣ ਲੱਗੀ ਹੈ’
ਇਸ ਪੋਸਟ ’ਚ ਬੱਬੂ ਮਾਨ ਲਿਖਦੇ ਹਨ, ‘ਲਹਿਰ ਉੱਠੀ ਪੰਜਾਬ ਤੋਂ, ਫਿਰ ਜੁੜਿਆ ਨਾਲ ਹਰਿਆਣਾ। ਐੱਮ. ਪੀ., ਯੂ. ਪੀ., ਉਤਰਾਂਚਲ ਤੋਂ, ਚੱਲ ਪਿਆ ਫਿਰ ਲਾਣਾ। ਲਾ ਲਓ ਥੁੱਕ ਗਿੱਟਿਆਂ ਨੂੰ ਚੋਰੋ, ਭੱਜ ਕੇ ਕਿਥੇ ਜਾਣਾ।’
ਦੱਸ ਦੇਈਏ ਕਿ ਪੋਸਟ ਨਾਲ ਬੱਬੂ ਮਾਨ ਨੇ ਇਕ ਕੈਪਸ਼ਨ ਵੀ ਲਿਖੀ ਹੈ। ਬੱਬੂ ਮਾਨ ਨੇ ਕੈਪਸ਼ਨ ’ਚ ਲਿਖਿਆ, ‘ਏਕੇ ਬਿਨ ਇਨਕਲਾਬ ਲਿਆ ਨਹੀਂ ਹੋਣਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’
ਸਿਰਫ ਸੋਸ਼ਲ ਮੀਡੀਆ ’ਤੇ ਹੀ ਨਹੀਂ, ਸਗੋਂ ਬੱਬੂ ਮਾਨ ਨਿੱਜੀ ਤੌਰ ’ਤੇ ਕਿਸਾਨੀ ਅੰਦੋਲਨ ’ਚ ਸ਼ਮੂਲੀਅਤ ਕਰਕੇ ਕਿਸਾਨਾਂ ਦੀ ਹੌਸਲਾ-ਅਫਜ਼ਾਈ ਕਰਦੇ ਰਹਿੰਦੇ ਹਨ। ਉਥੇ ਆਪਣੇ ਗੀਤਾਂ ਰਾਹੀਂ ਉਹ ਅਕਸਰ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਦੇ ਹਨ।
ਨੋਟ- ਬੱਬੂ ਮਾਨ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।