ਸਿੰਘੂ ਬਾਰਡਰ ’ਤੇ ਪੁੱਜੇ ਬੱਬੂ ਮਾਨ, ਸਾਥੀ ਕਲਾਕਾਰਾਂ ਨਾਲ ਮਿਲ ਸੰਘਰਸ਼ ਦੀ ਅੱਗ ਨੂੰ ਕਰਨਗੇ ਹੋਰ ਤੇਜ਼

Thursday, Jul 15, 2021 - 03:45 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਬੱਬੂ ਮਾਨ ਸਿੰਘੂ ਬਾਰਡਰ ’ਤੇ ਪਹੁੰਚ ਗਏ ਹਨ। ਬੱਬੂ ਮਾਨ ਨਾਲ ਇਸ ਦੌਰਾਨ ਜੱਸ ਬਾਜਵਾ, ਸਿੱਪੀ ਗਿੱਲ ਤੇ ਅਮਿਤੋਜ ਮਾਨ ਵੀ ਨਜ਼ਰ ਆਏ। ਦੱਸ ਦੇਈਏ ਕਿ ਕਿਸਾਨ ਏਕਤਾ ਮੋਰਚਾ ਵਲੋਂ ਕੁਝ ਦਿਨ ਪਹਿਲਾਂ ਪੋਸਟਰ ਸਾਂਝਾ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਬੱਬੂ ਮਾਨ ਬਾਕੀ ਸਾਥੀ ਕਲਾਕਾਰਾਂ ਨਾਲ ਮਿਲ ਕੇ ਕਿਸਾਨ ਅੰਦੋਲਨ ਦੀ ਅੱਗ ਨੂੰ ਹੋਰ ਤੇਜ਼ ਕਰਨਗੇ।

ਦੱਸ ਦੇਈਏ ਕਿ ਅੱਜ ਬੱਬੂ ਮਾਨ, ਜੱਸ ਬਾਜਵਾ, ਸਿੱਪੀ ਗਿੱਲ ਤੇ ਅਮਿਤੋਜ ਮਾਨ ਤੋਂ ਇਲਾਵਾ ਰਣਜੀਤ ਬਾਵਾ, ਤਰਸੇਮ ਜੱਸੜ ਤੇ ਗੁਲ ਪਨਾਗ ਵੀ ਆਪਣੇ ਵਿਚਾਰ ਸਾਂਝੇ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ‘ਪ੍ਰੈਗਨੈਂਸੀ ਬਾਈਬਲ’ ਕਿਤਾਬ ਲਾਂਚ ਕਰਕੇ ਬੁਰੀ ਫਸੀ ਕਰੀਨਾ ਕਪੂਰ ਖ਼ਾਨ, ਪੁਲਸ ਕੋਲ ਪੁੱਜਾ ਮਾਮਲਾ

ਇਸ ਸਬੰਧੀ ਪੋਸਟਰ ਸਾਂਝਾ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਲਿਖਿਆ ਸੀ, ‘ਇਹ ਹੱਕ ਤੇ ਸੱਚ ਦੀ ਅੱਗ ਕਿਤੇ ਹੋਰ ਨਹੀਂ, ਸਗੋਂ 15 ਜੁਲਾਈ ਨੂੰ ਸਿੰਘੂ ਬਾਰਡਰ ’ਤੇ ਸਾਰੇ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਜਲਾਵਾਂਗੇ ਤੇ ਚੜ੍ਹਦੀਕਲਾ ਦੀ ਅਵਸਥਾ ’ਚ ਇਹ ਸੰਘਰਸ਼, ਜੋ ਕਿਸੇ ਹੋਰ ਦਾ ਨਹੀਂ ਸਾਡਾ ਸਾਰਿਆਂ ਦਾ ਹੈ, ਨੂੰ ਜਿੱਤ ਵੱਲ ਲੈ ਕੇ ਜਾਵਾਂਗੇ।’

 
 
 
 
 
 
 
 
 
 
 
 
 
 
 
 

A post shared by Kisan Ekta Morcha (@kisanektamorcha)

ਦੱਸ ਦੇਈਏ ਕਿ ਅੱਜ ਇਹ ਕਲਾਕਾਰ ਸੱਥ ਚਰਚਾ ਕਰਨਗੇ ਤੇ ਸਟੇਜ ਤੋਂ ਆਪਣੇ ਵਿਚਾਰ ਵੀ ਕਿਸਾਨ ਭਾਈਚਾਰੇ ਨਾਲ ਸਾਂਝੇ ਕਰਨਗੇ। ਉਥੇ ਇਹ ਵੀ ਕਿਹਾ ਗਿਆ ਹੈ ਕਿ ਪੰਜਾਬੀ ਕਲਾਕਾਰ ਹਰ ਹਫਤੇ ਆਪਣੀ ਹਾਜ਼ਰੀ ਭਰ ਕੇ ਕਿਸਾਨੀ ਅੰਦੋਲਨ ’ਚ ਆਪਣਾ ਬਣਦਾ ਯੋਗਦਾਨ ਦੇਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News