ਮਸ਼ਹੂਰ ਸੰਗੀਤਕਾਰ ਸੁਰਿੰਦਰ ਬਚਨ ਦੀ ''ਰਸਮ ਪੱਗੜੀ'' ਅੱਜ ਚੰਡੀਗੜ੍ਹ ''ਚ, ਭਤੀਜਾ ਬੀ ਪਰਾਕ ਹੋਇਆ ਭਾਵੁਕ
Friday, Dec 03, 2021 - 10:04 AM (IST)

ਚੰਡੀਗੜ੍ਹ (ਬਿਊਰੋ) - ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬਚਨ, ਜਿਨ੍ਹਾਂ ਦਾ ਬੀਤੇ ਦੋ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ 'ਰਸਮ ਪੱਗੜੀ' 3 ਦਸੰਬਰ ਯਾਨੀਕਿ ਅੱਜ ਸ਼ੁੱਕਰਵਾਰ ਨੂੰ ਲਕਸ਼ਮੀ ਨਰਾਇਣ ਮੰਦਿਰ, ਸੈਕਟਰ 20 -ਸੀ ਚੰਡੀਗੜ੍ਹ 'ਚ ਦੁਪਹਿਰ 1 ਤੋਂ 2 ਵਜੇ ਤੱਕ ਪਵੇਗਾ। ਸੁਰਿੰਦਰ ਬਚਨ ਦੇ ਭਤੀਜੇ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੀ ਪਰਾਕ ਨੇ ਵੀ ਆਪਣੇ ਚਾਚੇ ਦੇ ਦਿਹਾਂਤ 'ਤੇ ਦੁੱਖ ਜਤਾਉਂਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ ਕਿ ''ਚਾਚਾ ਜੀ ਤੁਸੀਂ ਬਹੁਤ ਯਾਦ ਆਓਗੇ। ਮੇਰੇ ਹਰ ਗੀਤ ਨੂੰ ਤੁਹਾਡਾ ਆਸ਼ੀਰਵਾਦ ਯਾਦ ਰਹੇਗਾ। ਤੁਹਾਡੇ ਹਾਸੇ ਤੁਹਾਡੀ ਰਾਤ ਦੇ ਭੋਜਨ ਦੀ ਲਾਲਸਾ। ਸਭ ਕੁਝ ਚਾਚਾ ਜੀ ਤੁਸੀਂ ਇੱਕ ਹੋ, ਹਮੇਸ਼ਾ ਮੈਨੂੰ ਪਿਆਰ ਕਰਦਾ ਹੈ। ਮੇਰੇ ਹਰ ਉਤਰਾਅ ਚੜਾਅ 'ਚ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਰੋਜ਼ ਯਾਦ ਕਰਾਂਗਾ। ਸੰਗੀਤ ਦੇ ਲੈਜੇਂਡ।''
ਸੁਰਿੰਦਰ ਬਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਗੀਤ ਸੁਰਿੰਦਰ ਛਿੰਦਾ ਨਾਲ ਕੀਤਾ ਸੀ, ਜਿਹੜਾ ਕਿ 'ਮੀਆਂ ਬੀਵੀ ਰਾਜ਼ੀ' ਸੀ, ਜੋ ਕਿ ਉਸ ਸਮੇਂ ਦਾ ਹਿੱਟ ਗੀਤ ਸੀ। ਇਹ ਗੀਤ ਐੱਚ. ਐੱਮ. ਵੀ. ਵੱਲੋਂ ਕੱਢਿਆ ਗਿਆ ਸੀ। ਉਨ੍ਹਾਂ ਨੇ ਇਸੇ ਗੀਤ ਨਾਲ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਸੁਰਿੰਦਰ ਬਚਨ ਨੇ 14 ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇੱਕ ਵਧੀਆ ਰੁਤਬਾ ਵੀ ਹਾਸਲ ਕਰ ਲਿਆ ਸੀ।
ਦੱਸਣਯੋਗ ਹੈ ਕਿ ਸੁਰਿੰਦਰ ਬਚਨ ਘਰ 'ਚ ਸਭ ਦੇ ਲਾਡਲੇ ਸਨ ਅਤੇ 14 ਸਾਲ ਦੀ ਉਮਰ 'ਚ ਆਪਣੇ ਵੱਡੇ ਭਰਾ ਜੋ ਕਿ ਇੱਕ ਮਿਊਜ਼ਿਕ ਡਾਇਰੈਕਟਰ ਸਨ। ਉਨ੍ਹਾਂ ਨਾਲ ਹੀ ਰਿਕਾਰਡਿੰਗ ਸਮੇਂ ਸਟੂਡਿਓ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਸ ਲਾਈਨ 'ਚ ਉਹ ਹੀ ਲੈ ਕੇ ਆਏ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।