ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ

Tuesday, Apr 05, 2022 - 12:00 PM (IST)

ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ

ਚੰਡੀਗੜ੍ਹ (ਬਿਊਰੋ)– ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਦੇ ਘਰ ਬਹੁਤ ਜਲਦ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਦੂਜੇ ਬੱਚਨ ਦੇ ਜਨਮ ਨੂੰ ਲੈ ਕੇ ਬੇਹੱਦ ਖ਼ੁਸ਼ ਹਨ। ਦੂਜੇ ਬੱਚੇ ਬਾਰੇ ਜਾਣਕਾਰੀ ਬੀ ਪਰਾਕ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗ੍ਰੈਮੀ ਐਵਾਰਡਸ 2022 ’ਚ ਰਹੀ ਭਾਰਤ ਦੀ ਧੂਮ, ਫਾਲਗੁਨੀ, ਰਿਕੀ ਤੇ ਜੋਸੇਫ ਨੇ ਜਿੱਤੇ ਐਵਾਰਡ

ਬੀ ਪਰਾਕ ਨੇ ਪਤਨੀ ਦੀ ਬੇਬੀ ਬੰਪ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘9 ਮਹੀਨੇ ਹਮੇਸ਼ਾ ਲਈ ਪਿਆਰ ’ਚ ਗੁਆਚਣ ਦੀ ਤਿਆਰੀ।’ ਇਸ ਦੇ ਨਾਲ ਹੀ ਬੀ ਪਰਾਕ ਨੇ ਹੈਸ਼ਟੈਗ #summer2022 ਦੀ ਵਰਤੋਂ ਕੀਤੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਦੂਜੇ ਬੱਚੇ ਨੂੰ ਗਰਮੀਆਂ ’ਚ ਜਨਮ ਦੇਣ ਵਾਲੇ ਹਨ।

ਦੱਸ ਦੇਈਏ ਕਿ ਬੀਤੇ ਦਿਨੀਂ ਬੀ ਪਰਾਕ ਤੇ ਮੀਰਾ ਬੱਚਨ ਦੇ ਵਿਆਹ ਦੀ ਵਰ੍ਹੇਗੰਢ ਸੀ। ਦੋਵਾਂ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਹਨ। ਇਸ ਖ਼ਾਸ ਮੌਕੇ ’ਤੇ ਪਤਨੀ ਨਾਲ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਬੀ ਪਰਾਕ ਨੇ ਲਿਖਿਆ, ‘ਤੂੰ ਰੂਹ ਹੈ ਤਾਂ ਮੈਂ ਕੀ ਬਣਾ, ਤਾਹ ਉਮਰ ਮੈਂ ਤੇਰਾ ਸਾਇਆ ਬਣਾ। ਸਾਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ ਹੋਵੇ।’

ਬੀ ਪਰਾਕ ਨੇ ਅੱਗੇ ਲਿਖਿਆ, ‘ਤੂੰ ਇਸ ਦੁਨੀਆ ’ਤੇ ਮੇਰੀ ਫੇਵਰੇਟ ਸ਼ਖ਼ਸੀਅਤ ਹੈ, ਪੱਕੀ ਦੋਸਤ ਤੇ ਸਭ ਕੁਝ। ਪਤਨੀ ਮੈਂ ਤੁਹਾਨੂੰ ਪਿਆਰ ਤੋਂ ਵੀ ਜ਼ਿਆਦਾ ਪਿਆਰ ਕਰਦਾ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News