''ਸ਼ਰਮਾ ਜੀ ਕੀ ਬੇਟੀ'' ਫ਼ਿਲਮ ਦੀ ਰਿਲੀਜ਼ ''ਤੇ ਆਯੂਸ਼ਮਾਨ ਖੁਰਾਨਾ ਨੇ ਕੀਤੀ ਪਤਨੀ ਤਾਹਿਰਾ ਦੀ ਤਾਰੀਫ਼

Saturday, Jun 29, 2024 - 12:45 PM (IST)

''ਸ਼ਰਮਾ ਜੀ ਕੀ ਬੇਟੀ'' ਫ਼ਿਲਮ ਦੀ ਰਿਲੀਜ਼ ''ਤੇ ਆਯੂਸ਼ਮਾਨ ਖੁਰਾਨਾ ਨੇ ਕੀਤੀ ਪਤਨੀ ਤਾਹਿਰਾ ਦੀ ਤਾਰੀਫ਼

ਮੁੰਬਈ- ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਦੀ ਫਿਲਮ 'ਸ਼ਰਮਾ ਜੀ ਕੀ ਬੇਟੀ' ਰਿਲੀਜ਼ ਹੋ ਗਈ ਹੈ। ਇਸ ਦਾ ਪ੍ਰੀਮੀਅਰ 28 ਜੂਨ ਤੋਂ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਹੋਇਆ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੁਣ ਆਯੂਸ਼ਮਾਨ ਨੇ 'ਸ਼ਰਮਾ ਜੀ ਕੀ ਬੇਟੀ' ਦੀ ਰਿਲੀਜ਼ 'ਤੇ ਪਤਨੀ ਤਾਹਿਰਾ ਦੀ ਤਾਰੀਫ਼ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Ayushmann Khurrana (@ayushmannk)

ਆਯੂਸ਼ਮਾਨ ਨੇ ਤਾਹਿਰਾ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸ਼ਾਮਲ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ- ਆਯੂਸ਼ਮਾਨ ਖੁਰਾਨਾ ਉਰਫ ਤਾਹਿਰਾ ਦੇ ਪਤੀ, ਤੁਹਾਡੀ ਰੂਹ ਹਰ ਉਸ ਚੀਜ਼ ਤੋਂ ਝਲਕਦੀ ਹੈ ਜਿਸ ਨੂੰ ਤੁਸੀਂ ਛੂਹਦੇ ਹੋ, ਇਸ ਲਈ 'ਸ਼ਰਮਾ ਜੀ ਕੀ ਬੇਟੀ' ਅਜਿਹੀ ਖ਼ਾਸ ਫ਼ਿਲਮ ਹੈ। ਇਸ ਫ਼ਿਲਮ ਦੇ ਸਫ਼ਰ ਦੌਰਾਨ ਤੁਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਲੰਘੇ। ਸ਼ਾਇਦ ਇਹੀ ਕਾਰਨ ਹੈ ਕਿ 'ਸ਼ਰਮਾ ਜੀ ਕੀ ਬੇਟੀ' ਅਜਿਹੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਸਾਡੇ ਥੀਏਟਰ ਦੇ ਦਿਨਾਂ ਤੋਂ ਤੁਸੀਂ ਹਮੇਸ਼ਾਂ ਇੱਕ ਜਨਮ ਤੋਂ ਲੇਖਕ ਅਤੇ ਨਿਰਦੇਸ਼ਕ ਰਹੇ ਹੋ। ਹੁਣ ਦੁਨੀਆ ਨੇ ਦੇਖਣਾ ਹੈ ਕਿ ਤੁਸੀਂ ਕਿੰਨੇ ਅਦਭੁਤ ਹੋ, ਤਾਹਿਰਾ। ਤੁਹਾਡੇ 'ਤੇ ਬਹੁਤ ਮਾਣ ਹੈ। 'ਸ਼ਰਮਾ ਜੀ ਕੀ ਬੇਟੀ' ਜੋ ਹੁਣ ਪ੍ਰਾਈਮ ਵੀਡੀਓ 'ਤੇ ਪ੍ਰਸਾਰਿਤ ਹੋ ਰਹੀ ਹੈ, ਦੀ ਸਮੁੱਚੀ ਕਾਸਟ ਅਤੇ ਟੀਮ ਨੂੰ ਵਧਾਈਆਂ।

ਇਹ ਖ਼ਬਰ ਵੀ ਪੜ੍ਹੋ- ਕੋਕਿਲਾਬੇਨ ਹਸਪਤਾਲ 'ਚ ਦਾਖ਼ਲ ਹੋਏ Shatrughan Sinha,ਧੀ ਸੋਨਾਕਸ਼ੀ ਅਤੇ ਜਵਾਈ ਜ਼ਹੀਰ ਵੀ ਹੋਏ ਸਪਾਟ

ਤੁਹਾਨੂੰ ਦੱਸ ਦੇਈਏ ਕਿ 'ਸ਼ਰਮਾ ਜੀ ਕੀ ਬੇਟੀ' ਇੱਕ ਮੋਟੀਵੇਸ਼ਨਲ ਫਿਲਮ ਹੈ, ਜਿਸ ਵਿੱਚ ਸਾਕਸ਼ੀ ਤੰਵਰ, ਸਯਾਮੀ ਖੇਰ ਅਤੇ ਦਿਵਿਆ ਦੱਤਾ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਕਹਾਣੀ ਤਾਹਿਰਾ ਕਸ਼ਯਪ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।


author

Priyanka

Content Editor

Related News