ਆਯੂਸ਼ਮਾਨ ਫ਼ਿਲਮ ‘ਅਨੇਕ’ ਰਾਹੀਂ ਜੋੜਨ ਵਾਲੇ ਸ਼ਖ਼ਸ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ

05/25/2022 11:23:05 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਸਿਨੇਮਾਈ ਅਨੁਭਵਾਂ ਦੇ ਜ਼ਰੀਏ ਭਾਰਤ ਨੂੰ ਇਕਜੁਟ ਕਰਨ ਦਾ ਇਰਾਦਾ ਰਖਦੇ ਹਨ। ਭਾਰਤ ’ਚ ਡਿਸਰਿਪਟਿਵ ਸਿਨੇਮਾ ਦੇ ਪੋਸਟਰ ਬੁਆਏ, ਜਿਸ ਨੂੰ ਪਿਆਰ ਨਾਲ ‘ਦਿ ਆਯੂਸ਼ਮਾਨ ਖੁਰਾਣਾ ਜਾਨਰ’ ਵੀ ਕਿਹਾ ਜਾਂਦਾ ਹੈ, ਨੂੰ ਲੱਗਦਾ ਹੈ ਕਿ ਖੇਡ ਦੀ ਤਰ੍ਹਾਂ ਹੀ ਫ਼ਿਲਮਾਂ ਵੀ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆ ਸਕਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਬੀਨੂੰ ਢਿੱਲੋਂ ਨੂੰ ਸਦਮਾ, ਫਰਵਰੀ ’ਚ ਮਾਂ ਤੇ ਹੁਣ ਪਿਤਾ ਦਾ ਹੋਇਆ ਦਿਹਾਂਤ

ਉਹ ਆਪਣੀ ਅਗਲੀ ਰਿਲੀਜ਼ ‘ਅਨੇਕ’ ਨੂੰ ਖਰੀ ਦੇਸ਼ਭਗਤੀ ਵਾਲੀ ਫ਼ਿਲਮ ਦੱਸਦੇ ਹਨ। ਭਾਰਤੀਆਂ ਨੂੰ ਏਕਤਾ ਤੇ ਅਨੇਕਤਾ ਦਾ ਜਸ਼ਨ ਮਨਾਉਣ ਦੀ ਜ਼ਰੂਰਤ ਦੇ ਬਾਰੇ ’ਚ ਇਕ ਪ੍ਰਗਤੀਸ਼ੀਲ ਸੁਨੇਹਾ ਦੇਣਾ ਇਸ ਫ਼ਿਲਮ ਦਾ ਅਸਲ ਮਕਸਦ ਹੈ।

ਆਯੂਸ਼ਮਾਨ ਕਹਿੰਦੇ ਹਨ ਕਿ ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਖੇਡ ਤੇ ਸਿਨੇਮਾ ਦੇ ਅੰਦਰ ਭਾਰਤ ਨੂੰ ਇਕਜੁਟ ਕਰਨ ਦੀ ਤਾਕਤ ਮੌਜੂਦ ਹੈ। ਇਹ ਦੋਵੇਂ ਆਈਡੈਂਟਿਟੀ ਦੀਆਂ ਹੱਦਾਂ ਟੱਪ ਕੇ ਉਸ ਪਲ ’ਚ ਇਕ ਹੋਣ ਦੀ ਭਾਵਨਾ ਪੈਦਾ ਕਰਦੇ ਹਨ।

ਮੈਂ ਨੇੜੇ ਤੋਂ ਦੇਖਿਆ ਹੈ ਕਿ ਖੇਡ ਲੋਕਾਂ ਨੂੰ ਜਸ਼ਨ ਮਨਾਉਂਦੇ ਵੇਲੇ ਕਿਵੇਂ ਇਕਜੁਟ ਕਰਦੀ ਹੈ ਤੇ ਮੈਂ ਇਹ ਵੀ ਦੇਖਿਆ ਹੈ ਕਿ ਸਿਨੇਮਾ ਦਰਸ਼ਕਾਂ ਨੂੰ ਕਿਸ ਤਰ੍ਹਾਂ ਜੋੜ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News