ਸਵਰਗੀ ਲਤਾ ਮੰਗੇਸ਼ਕਰ ਦੇ ਨਾਂ ’ਤੇ ਹੋਵੇਗਾ ਅਯੋਧਿਆ ’ਚ ਚੌਰਾਹੇ ਦਾ ਨਾਂ, ਸੀ. ਐੱਮ. ਯੋਗੀ ਨੇ ਦਿੱਤੇ ਹੁਕਮ

05/09/2022 12:52:48 PM

ਮੁੰਬਈ (ਬਿਊਰੋ)– ਅਯੋਧਿਆ ’ਚ ਭਾਰਤ ਰਤਨ ਲਤਾ ਮੰਗੇਸ਼ਕਰ ਦੇ ਨਾਂ ’ਤੇ ਇਕ ਚੌਰਾਹੇ ਦਾ ਨਾਂ ਹੋਵੇਗਾ। ਇਸ ਨੂੰ ਲੈ ਕੇ ਸੀ. ਐੱਮ. ਯੋਗੀ ਨੇ ਹੁਕਮ ਦਿੱਤੇ ਹਨ। ਅਯੋਧਿਆ ਨਗਰ ਨਿਗਮ ਨੂੰ 15 ਦਿਨਾਂ ਅੰਦਰ ਕਿਸੇ ਚੌਰਾਹੇ ਨੂੰ ਚੁਣਨਾ ਪਵੇਗਾ।

ਸੀ. ਐੱਮ. ਯੋਗੀ ਦੇ ਹੁਕਮ ਤੋਂ ਬਾਅਦ ਅਯੋਧਿਆ ਨਗਰ ਨਿਗਮ 15 ਦਿਨਾਂ ਦੇ ਅੰਦਰ ਕਿਸੇ ਚੌਰਾਹੇ ਨੂੰ ਚੁਣੇਗਾ ਤੇ ਸ਼ਾਸਨ ਨੂੰ ਮਤਾ ਭੇਜੇਗਾ। ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਕਿ ਕਿਸ ਚੌਰਾਹੇ ਨੂੰ ਲਤਾ ਮੰਗੇਸ਼ਕਰ ਦੇ ਨਾਂ ਨਾਲ ਜਾਣਿਆ ਜਾਵੇ। ਯੂ. ਪੀ. ’ਚ ਚੋਣ ਪ੍ਰਚਾਰ ਦੌਰਾਨ ਸੀ. ਐੱਮ. ਯੋਗੀ ਨੇ ਐਲਾਨ ਕੀਤਾ ਸੀ ਕਿ ਅਯੋਧਿਆ ’ਚ ਲਤਾ ਮੰਗੇਸ਼ਕਰ ਦੇ ਨਾਂ ’ਤੇ ਕਿਸੇ ਚੌਰਾਹੇ ਦਾ ਨਾਂ ਰੱਖਿਆ ਜਾਵੇਗਾ। ਇਹੀ ਭਾਰਤ ਦੀ ਮਹਾਨ ਗਾਇਕਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੀ. ਐੱਮ. ਯੋਗੀ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਸਰਕਾਰ ਦਾ ਉਹ ਸੰਕਲਪ ਹੈ, ਜਿਸ ਨੂੰ ਉਹ ਜ਼ਰੂਰ ਪੂਰਾ ਕਰਨਗੇ। ਉਹ ਅਯੋਧਿਆ ਦੀ ਧਰਤੀ ਤੋਂ ਲਤਾ ਮੰਗੇਸ਼ਕਰ ਨੂੰ ਪੂਰਾ ਸਨਮਾਨ ਦੇਣਗੇ।

ਇਹ ਖ਼ਬਰ ਵੀ ਪੜ੍ਹੋ : ਮਦਰਸ ਡੇਅ ਮੌਕੇ ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਸਾਂਝੀ ਕੀਤੀ ਧੀ ਮਾਲਤੀ ਦੀ ਤਸਵੀਰ

ਸੀ. ਐੱਮ. ਯੋਗੀ ਦੇ ਇਸ ਐਲਾਨ ਤੋਂ ਬਾਅਦ ਪੀ. ਐੱਮ. ਮੋਦੀ ਨੇ ਵੀ ਇਸ ਫ਼ੈਸਲੇ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕ ਰਾਮ ਮੰਦਰ ਦੇਖਣ ਆਉਣਗੇ ਤਾਂ ਇਸ ਬਹਾਨੇ ਲਤਾ ਮੰਗੇਸ਼ਕਰ ਜੀ ਦੇ ਭਜਨ ਨੂੰ ਵੀ ਯਾਦ ਕਰ ਲੈਣਗੇ। ਇਹ ਸਾਰਿਆਂ ਲਈ ਮਾਣ ਵਾਲੀ ਗੱਲ ਹੋਵੇਗੀ। ਹਾਲਾਂਕਿ ਮੁੰਬਈ ਯੂਨੀਵਰਸਿਟੀ ਦੇ ਕਲੀਨਾ ਕੈਂਪਸ ’ਚ ਲਤਾ ਮੰਗੇਸ਼ਕਰ ਦੇ ਨਾਂ ’ਤੇ ਇਕ ਮਿਊਜ਼ਿਕ ਅਕੈਡਮੀ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਲਈ ਸਰਕਾਰ 1200 ਕਰੋੜ ਖਰਚ ਕਰੇਗੀ।

ਦੱਸ ਦੇਈਏ ਕਿ 6 ਫਰਵਰੀ ਨੂੰ ਲਤਾ ਮੰਗੇਸ਼ਕਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਦੋ ਦਿਨ ਦੀ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News