ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

Saturday, Feb 17, 2024 - 11:41 AM (IST)

ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਮੁੰਬਈ (ਬਿਊਰੋ)– ਆਇਸ਼ਾ ਟਾਕੀਆ ਕਦੇ ਬਾਲੀਵੁੱਡ ਦੀਆਂ ਸਭ ਤੋਂ ਖ਼ੂਬਸੂਰਤ ਅਦਾਕਾਰਾਂ ’ਚੋਂ ਇਕ ਸੀ ਤੇ ਉਸ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਸੀ। ਆਇਸ਼ਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਹੈ ਤੇ ਘੱਟ ਹੀ ਨਜ਼ਰ ਆਉਂਦੀ ਹੈ ਪਰ ਹਾਲ ਹੀ ’ਚ ਆਇਸ਼ਾ ਏਅਰਪੋਰਟ ’ਤੇ ਆਪਣੇ ਪੁੱਤਰ ਮਿਕੇਲ ਨਾਲ ਨਜ਼ਰ ਆਈ। ਲਾਈਮਲਾਈਟ ਤੋਂ ਦੂਰ ਰਹਿਣ ਤੋਂ ਬਾਅਦ ਆਇਸ਼ਾ ਟਾਕੀਆ ਸ਼ੁੱਕਰਵਾਰ ਨੂੰ ਨਜ਼ਰ ਆਈ। ਉਸ ਦੇ ਨਾਲ ਉਨ੍ਹਾਂ ਦਾ ਪੁੱਤਰ ਮਿਕੇਲ ਤੇ ਇਕ ਦੋਸਤ ਵੀ ਮੁੰਬਈ ਏਅਰਪੋਰਟ ਪਹੁੰਚੇ, ਜਿਥੇ ਉਨ੍ਹਾਂ ਨੇ ਫੋਟੋਸ਼ੂਟ ਕਰਵਾਇਆ। ਹਾਲਾਂਕਿ ਲੋਕਾਂ ਨੇ ਆਇਸ਼ਾ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ। ਕਈਆਂ ਨੇ ਕਿਹਾ ਕਿ ਉਸ ਨੇ ਪਲਾਸਟਿਕ ਸਰਜਰੀ ਤੋਂ ਬਾਅਦ ਆਪਣਾ ਚਿਹਰਾ ਖ਼ਰਾਬ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਪਿਤਾ ਦੀ ਬਰਸੀ ਮੌਕੇ ਹੋਏ ਭਾਵੁਕ, ਕਿਹਾ- ਮੈਂ ਤੁਹਾਨੂੰ ਹਰ ਦਿਨ ਮਿਸ ਕਰਦੈ

ਆਇਸ਼ਾ ਟਾਕੀਆ ਆਨਲਾਈਨ ਟ੍ਰੋਲਿੰਗ ਤੋਂ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਈ ਤੇ ਉਸ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਆਇਸ਼ਾ ਨੇ ‘ਪਿਆਰ ਤੇ ਸ਼ਾਂਤੀ’ ਦੇ ਸੰਦੇਸ਼ ਨਾਲ ਸੋਸ਼ਲ ਮੀਡੀਆ ’ਤੇ ਆਪਣੀ ਮੁਸਕਰਾਉਂਦੀ ਹੋਈ ਫੋਟੋ ਸ਼ੇਅਰ ਕੀਤੀ ਹੈ।

PunjabKesari

ਆਇਸ਼ਾ ਨੇ ਟ੍ਰੋਲਸ ਨੂੰ ਦਿੱਤਾ ਕਰਾਰਾ ਜਵਾਬ
ਇਸ ਤੋਂ ਇਲਾਵਾ ਉਸ ਨੇ ਨਕਾਰਾਤਮਕਤਾ ’ਤੇ ਇਕ ਪੋਸਟ ਵੀ ਕੀਤੀ, ਜਿਸ ’ਚ ਲਿਖਿਆ ਸੀ, ‘‘ਤੁਸੀਂ ਕੰਟਰੋਲ ਨਹੀਂ ਕਰ ਸਕਦੇ ਕਿ ਲੋਕ ਤੁਹਾਡੀ ਊਰਜਾ ਕਿਵੇਂ ਲੈਂਦੇ ਹਨ। ਬੱਸ ਈਮਾਨਦਾਰੀ ਤੇ ਪਿਆਰ ਨਾਲ ਆਪਣਾ ਕੰਮ ਕਰਦੇ ਰਹੋ।’’

PunjabKesari

ਆਇਸ਼ਾ ਟਾਕੀਆ ਦੀਆਂ ਫ਼ਿਲਮਾਂ
‘ਟਾਰਜ਼ਨ : ਦਿ ਵੰਡਰ ਕਾਰ’, ‘ਵਾਂਟੇਡ’ ਤੇ ‘ਦਿਲ ਮਾਂਗੇ ਮੋਰ’ ਵਰਗੀਆਂ ਫ਼ਿਲਮਾਂ ’ਚ ਆਪਣੀ ਅਦਾਕਾਰੀ ਨਾਲ ਫ਼ਿਲਮ ਇੰਡਸਟਰੀ ’ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਆਇਸ਼ਾ ਹੌਲੀ-ਹੌਲੀ ਲਾਈਮਲਾਈਟ ਤੋਂ ਗਾਇਬ ਹੋ ਗਈ। ਉਸ ਨੇ ਬਾਲੀਵੁੱਡ ਦੀ ਚਮਕ ਤੇ ਗਲੈਮਰ ਤੋਂ ਦੂਰ ਇਕ ਸ਼ਾਂਤ ਜੀਵਨ ਦੀ ਚੋਣ ਕੀਤੀ। ਅਦਾਕਾਰੀ ਤੇ ਇਵੈਂਟਸ ਤੋਂ ਹਟਣ ਦਾ ਉਸ ਦਾ ਫ਼ੈਸਲਾ ਕਈ ਲੋਕਾਂ ਲਈ ਹੈਰਾਨ ਕਰਨ ਵਾਲਾ ਸੀ। ਆਇਸ਼ਾ ਜਿਵੇਂ ਹੀ ਲਾਈਮਲਾਈਟ ਤੋਂ ਦੂਰ ਚਲੀ ਗਈ, ਉਸ ਦੇ ਪ੍ਰਸ਼ੰਸਕ ਉਸ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News