ਅਯਾਨ ਮੁਖਰਜੀ ਨੇ ‘ਬ੍ਰਹਮਾਸਤਰ ਪਾਰਟ ਵਨ : ਸ਼ਿਵਾ’ ਦੀ ਕਾਸਟ ਦੇ ਰਾਜ਼ ਤੋਂ ਚੁੱਕਿਆ ਪਰਦਾ

Friday, Nov 04, 2022 - 04:08 PM (IST)

ਅਯਾਨ ਮੁਖਰਜੀ ਨੇ ‘ਬ੍ਰਹਮਾਸਤਰ ਪਾਰਟ ਵਨ : ਸ਼ਿਵਾ’ ਦੀ ਕਾਸਟ ਦੇ ਰਾਜ਼ ਤੋਂ ਚੁੱਕਿਆ ਪਰਦਾ

ਮੁੰਬਈ (ਬਿਊਰੋ) - ਡਿਜ਼ਨੀ+ਹੌਟਸਟਾਰ ਨੇ ਇਸ ਸਾਲ ਦੇ ਸਭ ਤੋਂ ਵੱਡੇ ਬਲਾਕਬਸਟਰ-‘ਬ੍ਰਹਮਾਸਤਰ ਪਾਰਟ ਵਨ: ਸ਼ਿਵ’ ਦੇ ਡਿਜੀਟਲ ਪ੍ਰੀਮੀਅਰ ਦੇ ਨਾਲ ਇਕ ਸੁਪਰ ਪਾਵਰਫੁੱਲ ਹਥਿਆਰ ਦੀ ਤਾਕਤ ਦਾ ਇਸਤੇਮਾਲ ਕੀਤਾ ਹੈ। 4 ਨਵੰਬਰ, 2022 ਨੂੰ ਰਿਲੀਜ਼ ਹੋਣ ਵਾਲੀ, ਇਸ ਮੈਗਨਮ ਓਪਸ ਦਾ ਨਿਰਮਾਣ ਸਟਾਰ ਸਟੂਡੀਓਜ਼ ਤੇ ਧਰਮਾ ਪ੍ਰੋਡਕਸ਼ਨ ਦੁਆਰਾ ਕੀਤਾ ਗਿਆ ਹੈ, ਜਿਸ ਨੂੰ ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ ਤੇ ਲਿਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਿਯੰਕਾ ਚੋਪੜਾ 'ਤੇ ਲੱਗੇ ਗੰਭੀਰ ਦੋਸ਼, ਲੀਲਾਨੀ ਮੇਕਕੌਨੀ ਨੇ ਕਿਹਾ 'ਧੋਖਾਧੜੀ ਕਰਕੇ ਬਣੀ ਸੀ ਮਿਸ ਵਰਲਡ', ਪੜ੍ਹੋ ਪੂਰੀ ਖ਼ਬਰ

PunjabKesari

ਦੱਸ ਦਈਏ ਕਿ ਫ਼ਿਲਮ ਲਈ ਇਕਦਮ ਸਹੀ ਕਲਾਕਾਰਾਂ ਦੀ ਟੁਕੜੀ ਨੂੰ ਇਕੱਠੇ ਲਿਆਉਣ ਬਾਰੇ ਗੱਲ ਕਰਦੇ ਹੋਏ ਅਯਾਨ ਮੁਖਰਜੀ ਨੇ ਕਿਹਾ,‘‘ਜਦੋਂ ਅਸੀਂ ਕਿਰਦਾਰ ਲਿਖਣੇ ਸ਼ੁਰੂ ਕੀਤੇ, ਮੈਂ ਇਸ ਬਾਰੇ ਬਹੁਤ ਸਪੱਸ਼ਟ ਸੀ ਕਿ ਉਹ ਕੌਣ ਸਨ ਤੇ ਮੈਂ ਉਨ੍ਹਾਂ ਨੂੰ ਕੀ ਪੇਸ਼ ਕਰਨਾ ਚਾਹੁੰਦਾ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ

ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਦੇਸ਼ ’ਚ ਕੁਝ ਸਭ ਤੋਂ ਵਧੀਆ ਪ੍ਰਤਿਭਾਵਾਂ ਹਨ, ਜਿਨ੍ਹਾਂ ਨੇ ਨਾ ਸਿਰਫ਼ ਉਨ੍ਹਾਂ ਪਾਤਰਾਂ ਨੂੰ ਪਿਆਰ ਕੀਤਾ ਹੈ, ਸਗੋਂ ਪ੍ਰਾਜੈਕਟ ਦੇ ਪੂਰੇ ਦ੍ਰਿਸ਼ਟੀਕੋਣ ਅਤੇ ਜੋ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਦਾ ਸਮਰਥਨ ਕਰਨ ਲਈ ਮੈਂ ਇਸ ਸਹਿਯੋਗ ਲਈ ਸਮੁੱਚੇ ਕਲਾਕਾਰਾਂ ਦਾ ਬਹੁਤ ਧੰਨਵਾਦੀ ਹਾਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News